ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿੱਚ ਭਾਰਤੀ ਜਲ ਸਰੋਤ ਭੰਡਾਰ ਵਿਸ਼ੇ ’ਤੇ ਕਰਵਾਈ ਦੋ ਰੋਜ਼ਾ ਕੌਮੀ ਕਾਨਫਰੰਸ

ਸਾਲ 2050 ਵਿੱਚ ਭਾਰਤ ਕਾਲ ਵਰਗੀ ਭਿਆਨਕ ਸਥਿਤੀ ਦਾ ਸਾਹਮਣਾ ਕਰੇਗਾ: ਭਾਰਤੀ ਜਲ ਕਮਿਸ਼ਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਈ
ਆਉਣ ਵਾਲੇ ਸਮੇਂ ਵਿੱਚ ਸਾਲ 2050 ਤੱਕ ਭਾਰਤ ਨੂੰ ਪੀਣ ਵਾਲੇ ਸ਼ੁੱਧ ਪਾਣੀੇ, ਸਿੰਚਾਈ ਅਤੇ ਊਰਜਾ ਦੇ ਉਤਪਾਦਨ ਲਈ ਭਿਆਨਕ ਕਾਲ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਭਾਰਤ ’ਚ ਤੇਜ਼ ਰਫ਼ਤਾਰ ਨਾਲ ਵਧ ਰਹੇ ਸ਼ਹਿਰੀਕਰਨ ਅਤੇ ਬੇਰੋਕ ਵੱਧ ਰਹੀ ਆਬਾਦੀ ਦੇ ਕਾਰਨ ਪੀਣ ਵਾਲੇ ਪਾਣੀ ਦੀ ਖਪਤ ਦਿਨ ਪ੍ਰਤੀ ਦਿਨ ਵਧ ਰਹੀ ਜਦਕਿ ਕੁਦਰਤੀ ਸ੍ਰੋਤਾਂ ਅਤੇ ਬਰਸਾਤੀ ਪਾਣੀ ਦੇ ਭੰਡਾਰਾਂ ’ਚ ਬੜੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਇਹ ਵਿਚਾਰ ਭਾਰਤੀ ਜਲ ਸ੍ਰੋਤ ਕਮਿਸ਼ਨ ਦੇ ਚੀਫ਼ ਇੰਜੀਨੀਅਰ ਸ੍ਰੀ ਅਤੁਲ ਜੈਨ ਨੇ ਭਾਰਤੀ ਜਲ ਸ੍ਰੋਤ ਤੇ ਪਰਲੋ ਪ੍ਰਬੰਧਨ ਮਤਰਾਲੇ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਕਰਵਾਈ ਦੋ ਰੋਜ਼ਾ ਕੌਮੀ ਕਾਨਫ਼ਰੰਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਲ 2050 ਤੱਕ ਪਾਣੀ ਦੇ ਕੁਦਰਤੀ ਸ੍ਰੋਤਾਂ ਦਾ ਭੰਡਾਰ 1121 ਕਿਊਬਕ ਮੀਟਰ ਰਹਿ ਜਾਵੇਗਾ ਜਦਕਿ ਪਾਣੀ ਦੀ ਖਪਤ 1180 ਕਿਊਬਕ ਮੀਟਰ ਹੋਵੇਗੀ ਜੋ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਕੇਂਦਰੀ ਜਲ ਸਰੋਤ ਤੇ ਹੜ੍ਹ ਰੋਕੂ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕੌਮੀ ਕਾਨਫ਼ਰੰਸ ਮੌਕੇ ਚੀਫ਼ ਇੰਜੀਨੀਅਰ ਸ੍ਰੀ ਅਤੁਲ ਜੈਨ ਨੇ ਬੋਲਦਿਆਂ ਅੱਗੇ ਕਿਹਾ ਕਿ ਭਾਰਤ ਸਰਕਾਰ 100 ਸਮਾਰਟ ਸਿਟੀ ਵਸਾਉਣ ਦੀ ਯੋਜਨਾ ਬਣਾ ਰਹੀ ਹੈ ਉਸ ਵਿੱਚ ਪ੍ਰਭਾਵਸ਼ਾਲੀ ਰਣਨੀਤੀ ਨਾਲ ਪਾਣੀ ਦੇ ਭੰਡਾਰ ਵਿੱਚ ਵਾਧਾ ਕਰਨ ਅਤੇ ਉਸ ਪਾਣੀ ਨੂੰ ਤਕਨੀਕੀ ਵਿਵਸਥਾ ਦੇ ਨਾਲ ਪੀਣ ਦੇ ਯੋਗ ਬਣਇਆ ਜਾਵੇ। ਉਨ੍ਹਾਂ ਸੁਝਾਉ ਦਿੰਦਿਆਂ ਕਿਹਾ ਕਿ ਪਾਣੀ ਦੀ ਸਪਲਾਈ ਪ੍ਰਤੀ ਜੀਅ ਦੇ ਹਿਸਾਬ ਨਾਲ ਬਰਾਬਰ ਮਾਤਰਾ ’ਚ ਦਿੱਤੀ ਜਾਵੇ ਅਤੇ ਉਸ ਦੀ ਬਰਬਾਦੀ ਜ਼ੀਰੋ ਫ਼ੀਸਦੀ ਯਕੀਨੀ ਬਣਾਈ ਜਾਵੇ। ਇਸੇ ਦੌਰਾਨ ਉੱਘੇ ਮਾਹਰ ਪ੍ਰੋ : ਐਮ.ਐਲ ਕਾਂਸਲ ਆਈ.ਆਈ.ਟੀ ਰੁੜਕੀ ਨੇ ਆਪਣੇ ਭਾਵਪੂਰਵਕ ਭਾਸ਼ਣ ਦੌਰਾਨ ਵਿਦਿਆਰਥੀਆਂ ਅਤੇ ਦੇਸ਼ ਵਿਦੇਸ਼ ਤੋਂ ਪਹੁੰਚੇ ਡੈਲੀਗੇਟਾਂ ਨੂੰ ਸੱਦਾ ਦਿੱਤਾ ਕਿ ਇਸ ਕਾਲ ਤੋਂ ਵੀ ਭਿਆਨਕ ਆਉਣ ਵਾਲੀ ਸਥਿਤੀ ਦੇ ਟਾਕਰੇ ਲਈ ਇੰਫ਼੍ਰਾਸਟਕਚਰ ਕਾਰੋਬਾਰ ਦੇ ਮਾਹਾਂਰਥੀਆਂ ਨੂੰ ਕੁਦਰਤੀ ਪਾਣੀ ਅਤੇ ਬਰਸਾਤੀ ਪਾਣੀ ਦਾ ਵੱਧ ਤੋਂ ਵੱਧ ਭੰਡਾਰ ਕੀਤਾ ਜਾਵੇ ਤਾਂ ਕਿ ਲੋੜ ਪੈਣ ’ਤੇ ਉਸ ਪਾਣੀ ਨੂੰ ਦੁਬਾਰਾ ਵਰਤੋਂ ’ਚ ਲਿਆਂਦਾ ਜਾ ਸਕੇ।
ਪ੍ਰੋ: ਅਸ਼ੋਕ ਕੇ ਕੇਸਰੀ ਸਿਵਲ ਇੰਜੀਨੀਅਰਿੰਗ ਵਿਭਾਗ ਆਈ.ਆਈ.ਟੀ. ਦਿੱਲੀ ਨੇ ਕਿਹਾ ਪਾਣੀ ਦੀ ਗੁਣਵੱਤਾ ਵੀ ਜ਼ਰੂਰੀ ਹੈ। ਇਸ ਲਈ ਸਾਨੂੰ ਧਰਤੀ ਹੇਠਲੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਉਦਯੋਗੀਕਰਨ ਕਾਰਨ ਗੰਧਲੇ ਹੋ ਚੁੱਕੇ ਪਾਣੀ ਨੂੰ ਟਰੀਟਮੈਂਟ ਪਲਾਂਟਾਂ ਰਾਹੀਂ ਸੋਧ ਕੇ ਛੱਡਣਾ ਚਾਹੀਦਾ ਹੈ ਤਾਂ ਕਿ ਉਹ ਧਰਤੀ ਹੇਠਲੇ ਪਾਣੀ ’ਚ ਮਿਕਸ ਹੋ ਕੇ ਉਸ ਨੂੰ ਪਲੀਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਕਿਸਾਨੀ ਕਿੱਤੇ ਨਾਲ ਜੁੜੇ ਸ਼ਹਿਰੀਆਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਮਾਤਰ ਕਰਨ ’ਤੇ ਜ਼ੋਰ ਦਿੱਤਾ। ਇਸ ਦੋ ਰੋਜ਼ਾ ਕੌਮੀ ਕਾਨਫ਼ਰੰਸ ਮੌਕੇ ਬੋਲਦਿਆਂ ’ਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਬੀ. ਐਸ.ਸੋਹੀ ਨੇ ਕਿਹਾ ਕਿ ਸ਼ੁੱਧ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਫ਼ੈਸਲਾ ਦੀ ਸ਼ਾਲਾਘਾ ਕੀਤੀ ਜਿਸ ’ਚ ਸਰਕਾਰ ਨੇ ਪੰਜਾਬ ਦੇ ਪੇਂਡੂ ਖੇਤਰ ਦੇ 80 ਫ਼ੀਸਦੀ ਜਲਘਰ ਪੰਚਾਇਤਾਂ ਨੂੰ ਸਪੁਰਦ ਕੀਤੇ ਹਨ ਤਾਕਿ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੇਂਡੂ ਖੇਤਰ ਦੇ ਬਸਿੰਦਿਆਂ ਨੂੰ ਪ੍ਰਤੀ ਜੀਅ 70 ਲਿਟਰ ਪਾਣੀ ਰੋਜ਼ਾਨਾ ਸਪਲਾਈ ਦੇਣਾ ਯਕੀਨੀ ਬਣਾਇਆ ਗਿਆ ਹੈ ਤਾਂ ਕਿ ਉਹ ਉਸੇ ਪਾਣੀ ਨਾਲ ਆਪਣਾ ਪੂਰਾ ਦਿਨ ਬਤੀਤ ਕਰਨ ਅਤੇ ਪਾਣੀ ਦੀ ਕੀਮਤ ਨੂੰ ਸਮਝ ਸਕਣ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…