ਸਿੰਹੋਂਮਾਜਰਾ ਦੋ ਰੋਜ਼ਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ

62 ਕਿੱਲੋ ਵਿੱਚ ਬੂਰਮਾਜਰਾ, 75 ਕਿੱਲੋ ਵਿੱਚ ਸਿਆੜ ਅਤੇ ਇੱਕ ਪਿੰਡ ਓਪਨ ਮੁਕਾਬਲੇ ਵਿੱਚ ਮਨਾਣਾ ਜੇਤੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਸਿੰਹੋਂਮਾਜਰਾ ਵਿਖੇ ਸੂਬੇਦਾਰ ਨੌਰੰਗ ਸਿੰਘ ਮੈਮੋਰੀਅਲ ਯੂਥ ਸਪੋਰਟਸ ਕਲੱਬ ਵੱਲੋਂ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਬਿੱਟੂ ਤੇ ਜਸਪ੍ਰੀਤ ਸਿੰਘ ਟੋਨੀ ਦੀ ਯਾਦ ਵਿੱਚ ਕਰਵਾਏ ਪਹਿਲੇ ਦੋ ਰੋਜ਼ਾ ਕਬੱਡੀ ਕੱਪ ਵਿੱਚ 62 ਕਿਲੋ ‘ਚ ਬੂਰਮਾਜਰਾ, 75 ਕਿਲੋ ‘ਚ ਸਿਆੜ ਅਤੇ ਇੱਕ ਪਿੰਡ ਓਪਨ ‘ਚ ਮਨਾਣਾ ਜਿੱਤਾਂ ਦਰਜ਼ ਕੀਤੀਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰਿੰਦਰ ਸਿੰਘ ਸਿੰਹੋਂਮਾਜਰਾ ਤੇ ਹੋਰਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ 62 ਕਿਲੋ ਭਾਰ ਵਰਗ ਵਿਚ 16 ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਫਾਈਨਲ ਮੁਕਾਬਲੇ ਵਿੱਚ ਸਿਆੜ ਨੇ ਧਾਦਰਾ (ਸੰਗਰੂਰ) ਨੂੰ ਹਰਾਇਆ, 75 ਕਿੱਲੋ ਭਾਰ ਵਰਗ ਵਿੱਚ 12 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ’ਚੋਂ ਫਾਈਨਲ ਮੁਕਾਬਲਾ ਬੂਰਮਾਜਰਾ ਨੇ ਮੇਜਬਾਨ ਸਿੰਹੋਂਮਾਜਰਾ ਨੂੰ ਹਰਾਕੇ ਜਿੱਤਿਆ ਅਤੇ ਇੱਕ ਪਿੰਡ ਓਪਨ ਮੁਕਾਬਲਿਆਂ ਵਿਚ 26 ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ’ਚੋਂ ਪਹਿਲੇ ਸੈਮੀਫਾਈਨਲ ਵਿਚ ਮਨਾਣਾ ਨੇ ਸ੍ਰੀ ਚਮਕੌਰ ਸਾਹਿਬ ਨੂੰ ਤੇ ਦੂਸਰੇ ਸੈਮੀਫਾਈਨਲ ਵਿਚ ਬਡਵਾਲੀ ਨੇ ਪੀਡਲ (ਹਰਿਆਣਾ) ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਫਸਵੇਂ ਹੋਏ ਫਾਈਨਲ ਮੁਕਾਬਲੇ ਵਿਚ ਮਨਾਣਾ ਨੇ ਬਡਵਾਲੀ ਨੂੰ ਹਰਾਕੇ ਨਗਦ ਰਾਸ਼ੀ ਅਤੇ ਕੱਪ ਤੇ ਕਬਜ਼ਾ ਕੀਤਾ।
ਇਸ ਮੌਕੇ ਮੁਖ ਮਹਿਮਾਨ ਵੱਜੋਂ ਉਘੇ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੰਗ ਸਿੰਘ ਸੋਲਖੀਆਂ ਤੇ ਜੈ ਸਿੰਘ ਚੱਕਲਾਂ ਨੇ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਜੰਗ ਸੋਲਖੀਆਂ ਅਤੇ ਜੈਲਦਾਰ ਚੈੜੀਆਂ ਨੇ ਕਿਹਾ ਕਿ ਨੌਜੁਆਨ ਵਰਗ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਅਜਿਹੇ ਖੇਡ ਮੇਲੇ ਸਹਾਈ ਸਿੱਧ ਹੁੰਦੇ ਹਨ। ਇਸ ਦੌਰਾਨ ਕੁਲਵੀਰ ਸਮਰੌਲੀ ਨੇ ਲੱਛੇਦਾਰ ਕੁਮੈਂਟਰੀ ਨਾਲ ਸਰੋਤਿਆਂ ਨੂੰ ਕੀਲੀ ਰਖਿਆ। ਇਸ ਮੌਕੇ ਸਾਬਕਾ ਚੇਅਰਮੈਨ ਗੁਰਨੇਕ ਸਿੰਘ ਭਾਗੋਮਾਜਰਾ, ਜੈ ਸਿੰਘ ਚੱਕਲਾਂ, ਬਲਵਿੰਦਰ ਸਿੰਘ ਚੱਕਲਾਂ, ਬਿੱਟੂ ਬਾਜਵਾ, ਜੱਸਾ ਚੱਕਲ, ਕੁਲਵੀਰ ਆੜਤੀ, ਨਿਰਮਲ ਬੰਨ੍ਹਮਾਜਰਾ, ਬਾਬਲਾ ਗੋਸਲਾਂ, ਮੇਜਰ ਰੋਡਮਾਜਰਾ, ਬਲਦੇਵ ਰੋਡਮਾਜਰਾ, ਗੋਲਾ ਰੋਡਮਾਜਰਾ, ਦਵਿੰਦਰ ਕੋਚ, ਅਮਰੀਕ ਸਿੰਘ ਸਰਪੰਚ ਸਿੰਹੋਂਮਾਜਰਾ, ਮੋਹਰ ਸਿੰਘ ਸਰਪੰਚ ਖਾਬੜਾਂ, ਸਤਨਾਮ ਸਿੰਘ, ਹਰਜਿੰਦਰ ਸਿੰਘ ਹਰਜੀ, ਲਖਵੀਰ ਸਿੰਘ, ਕਰਮ ਸਿੰਘ, ਜਗਵਿੰਦਰ ਸਿੰਘ, ਪਰਮਜੀਤ ਸਿੰਘ, ਜੰਗ ਸੰਧੂ, ਰਾਜੂ ਮਾਵੀ, ਕਾਲਾ ਮਾਵੀ, ਅਮਰਿੰਦਰ ਸਿੰਘ, ਗਿ. ਰਜਿੰਦਰ ਸਿੰਘ, ਟਹਿਲ ਸਿੰਘ, ਪੰਮਾ ਕੰਗ, ਪਰਮਜੀਤ ਕੰਗ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਹੈਪੀ ਸੋਮਲ, ਦਵਿੰਦਰ ਮਾਵੀ, ਸੋਨੀ ਮਾਵੀ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …