ਪਿੰਡ ਮੁੰਧੋਂ ਸੰਗਤੀਆਂ ਵਿੱਚ ਵਿਗਿਆਨਕ ਡੇਅਰੀ ਫਾਰਮਿੰਗ ’ਤੇ ਸਿਖਲਾਈ ਕੋਰਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਸਤੰਬਰ:
ਨੇੜਲੇ ਪਿੰਡ ਮੁੰਧਂੋ ਸੰਗਤੀਆਂ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਗਿਆਨਿਕ ਡੇਅਰੀ ਫਾਰਮਿੰਗ ਉੱਤੇ ਇੱਕ ਹਫਤੇ ਦਾ ਸਿਖਿਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿੱਚ 31 ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਇਸ ਕੋਰਸ ਦੌਰਾਨ ਡਾ. ਯਸ਼ਵੰਤ ਸਿੰਘ, ਡਿਪਟੀ ਡਾਇਰੈਕਟਰ, ਕੇ.ਵੀ.ਕੇ. ਨੇ ਪਸ਼ੂ ਪਾਲਕਾਂ ਨੂੰ ਡੇਅਰੀ ਦੇ ਕਿੱਤੇ ਨੂੰ ਵਿਗਿਆਨਿਕ ਢੰਗਾਂ ਨਾਲ ਕਰਨ ਲਈ ਉਤਸਾਹਿਤ ਕੀਤਾ। ਡਾ. ਰਣਧੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਪਾਲਣ) ਨੇ ਪਸ਼ੂ ਪਾਲਕਾਂ ਨੂੰ ਡੇਅਰੀ ਪਸ਼ੂਆਂ ਦੀ ਵੱਖ-ਵੱਖ ਸ਼੍ਰੇਣੀ ਅਨੁਸਾਰ ਫੀਡ ਬਣਾਉਣ ਦੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸ. ਹਰਪੀ੍ਰਤ ਸਿੰਘ (ਪੀ.ਡੀ.ਡੀ.ਬੀ., ਚਤਾਮਲੀ), ਡਾ. ਪਾਰੁਲ ਗੁਪਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆ), ਡਾ. ਵਿਕਾਸ ਫੁਲੀਆ, ਸਹਾਇਕ ਪ੍ਰੋਫੈਸਰ (ਮੱਛੀ ਪਾਲਣ) ਨੇ ਪਸ਼ੂ ਪਾਲਕਾਂ ਨੂੰ ਡੇਅਰੀ ਦੇ ਨਾਲ ਮੱਛੀ ਪਲਾਣ ਅਪਨਾਉਣ ਬਾਰੇ ਉਤਸਾਹਿਤ ਕੀਤਾ। ਟ੍ਰੇਨਿੰਗ ਦੇ ਆਖਿਰ ਦਿਨ ਕੇ.ਵੀ.ਕੇ ਟੀਮ ਵੱਲੋਂ ਸਰਟੀਫਿਕੇਟ ਵੰਡੇ ਗਏ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…