Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਕੌਮੀ ਕਾਨਫਰੰਸ ਦਾ ਆਯੋਜਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਅਪਰੈਲ: ਫਾਰਮੇਸੀ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਪ੍ਰੋਫੈਸਰ ਬੀ. ਸੁਰੇਸ਼ ਨੇ ਫਾਰਮੇਸੀ ਜਗਤ ਵਿੱਚ ਬਿਹਤਰ ਕੌਸ਼ਲ, ਗਿਆਨ ਅਤੇ ਮੁਕਾਬਲੇਬਾਜ਼ੀ ਲਈ ਲਗਾਤਾਰ ਯਤਨਾਂ ਨੂੰ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੀਸੀਆਈ ਅਤੇ ਕੇਂਦਰ ਸਰਕਾਰ ਦੀ ਕੋਸ਼ਿਸਾਂ ਤੋਂ ਫਾਰਮੇਸੀ ਜਗਤ ਵਿਚ ਰੁਜ਼ਗਾਰ ਦੀ ਜਿਆਦਾ ਸੰਭਾਵਨਾਵਾਂ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਪ੍ਰੋਫੈਸਰ ਬੀ. ਸੁਰੇਸ਼ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਾਰਮਾਸਿਯੂਟਿਕਲ ਸਾਈਸਿੰਜ ਵੱਲੋਂ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਮੌਜੂਦ ਸਨ। ਇਸ ਕਾਨਫਰੰਸ ਦਾ ਆਯੋਜਨ ‘ਇੰਟਰਡਿਸੀਪਲੀਨਰੀ ਟ੍ਰੈਂਡਸ ਇਨ ਫਾਰਮਾਸਿਯੁਟਿਕਲ ਰਿਸਰਚ’ ਵਿਸ਼ੇ ’ਤੇ ਕੀਤਾ ਗਿਆ ਸੀ। ਇਸ ਕਾਨਫਰੰਸ ਦੇ ਪ੍ਰਾਯੋਜਕ ਸਨ ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ, ਬਿਓਰੋ ਆਫ ਫਾਰਮਾ ਪੀਸੀਯੁ ਆਫ ਇੰਡੀਆ। ਪ੍ਰੋਗਰਾਮ ਦੇ ਸਹਾਇਕ ਸਨ ਫਾਰਮਾਸਿਯੁਟਿਕਲ ਟੀਚਰਸ ਆਫ ਇੰਡੀਆ (ਏਪੀਟੀਆਈ) ਪੰਜਾਬ। ਆਪਣੇ ਸੰਬੋਧਨ ਵਿਚ ਪ੍ਰੋਫੈਸਰ ਬੀ. ਸੁਰੇਸ਼ ਨੇ ਦੱਸਿਆ ਕਿ ਫਾਰਮੇਸੀ ਕੌਂਸਿਲ ਆਫ ਇੰਡੀਆ ਇਕ ਸੰਵੈਧਾਨਿਕ ਪਰਿਸ਼ਦ ਹੋਣ ਦੇ ਨਾਤੇ ਫਾਰਮੇਸੀ ਦੇ ਵਿਦਿਆਰਥੀਆਂ ਦੀ ਚੰਗੀ ਸਿੱਖਿਆ ਸੁਨਿਸ਼ਿਚਤ ਕਰਨ ਦੇ ਲਈ ਪ੍ਰਤਿਬੱਧ ਹੈ। ਇਸ ਲਈ ਪਰਿਸ਼ਦ ਨੇ ਬੀ ਫਾਰਮ ਅਤੇ ਡੀ ਫਾਰਮ ਦੇ ਨਿਯਮ ਬਣਾਏ ਹਨ। ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਕੀਤੀ। ਕਾਨਫਰੰਸ ਦਾ ਮੁੱਖ ਮਕਸਦ ਨਵੀਂ ਦਵਾਇਆਂ ਦੇ ਲਈ ਸ਼ੋਧ, ਵਿਕਾਸ ਅਤੇ ਖੋਜ ਨੂੰ ਪ੍ਰੇਰਿਤ ਕਰਨਾ ਸੀ। ਦੋ ਰੋਜ਼ਾ ਦੀ ਕਾਨਫਰੰਸ ਵਿਚ ਫਾਰਮੇਸੀ ਨਾਲ ਜੁੜੀ ਵੱਖ-ਵੱਖ ਹਸਤੀਆਂ ਆਪਣੇ ਅਨੁਭਵ ਵੰਡੇਗੀ। ਇਸ ਦੌਰਾਨ ਨਵੇਂ ਅਤੇ ਬਿਹਤਰ ਖੋਜ ਅਤੇ ਸ਼ੋਧ ਦੇ ਲਈ ਸਨਮਾਨਿਤ ਵੀ ਕੀਤਾ ਜਾਵੇਗਾ। ਡੀ.ਪੀ.ਐਸ.ਆਰ.ਯੂ ਦਿੱਲੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਮੇਸ਼.ਕੇ ਗੋਇਲ ਨੇ ਜਿੱਥੇ ਸਰਕਾਰ ਅਤੇ ਫਾਰਮਾਸਿਯੁਟਿਕਲ ਸੈਂਟਰ ਦੇ ਵੱਖ ਵੱਖ ਯਤਨਾਂ ਦੇ ਲਈ ਸਰਾਹਨਾ ਕੀਤੀ, ਉਥੇ ਹੀ ਉਨ੍ਹਾਂ ਕੌਸ਼ਲ ਦੀ ਕਮੀ ਨੂੰ ਪੂਰਾ ਕਰਨ ਅਤੇ ਇਸ ਨਾਲ ਅਰਥਵਿਵਸਥਾ ਵਿਚ ਯੋਗਦਾਨ ਦੇ ਲਈ ਸਕਿਲ ਸੈਂਟਰ ਦੀ ਮਹੱਤਾ ’ਤੇ ਜ਼ੋਰ ਦਿੱਤਾ। ਕਾਨਫਰੰਸ ਵਿਚ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿਜੀ ਸਿੱਖਿਅਣ ਸੰਸਥਾਨਾਂ ਦੇ 1200 ਤੋਂ ਵੀ ਜਿਆਦਾ ਫਾਰਮੇਸੀ ਵਿਦਿਆਰਥੀ ਹਿੱਸਾ ਲੈ ਰਹੇ ਹਨ। ਉਦਘਾਟਨ ਸਮਾਰੋਹ ਵਿਚ ਡੀਪੀਐਸਆਰਯੁ ਦਿੱਲੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਮੇਸ਼ ਕੇ ਗੋਇਲ, ਗੁਵਾਹਟੀ ਸਥਿੱਤ ਨਾਈਪਰ ਦੇ ਡਾਇਰੈਕਟਰ ਡਾ. ਯੂਐਸਐਨ ਮੁਰਥੀ, ਐਮਆਰਐਸਪੀਟੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਐਮਪੀਐਸ ਈਸ਼ਰ ਪੰਜਾਬ ਡਰੱਗ ਕੰਟਰੋਲਰ ਪ੍ਰਦੀਪ ਕੁਮਾਰ, ਬਿਉਰੋ ਆਫ ਫਾਰਮਾ ਪੀਐਸਯੂ ਆਫ ਇੰਡੀਆ ਦੇ ਮਹਾਨਿਦੇਸ਼ਕ ਰੋਹਿਤ ਮਹਿਰਾ, ਬਿਉਰੋ ਆਫ ਫਾਰਮਾ ਪੀ.ਐਚ.ਡੀ. ਆਫ ਇੰਡੀਆ ਦੇ ਮੁੱਖ ਸਲਾਹਕਾਰ ਡਾ. ਐਲ ਵਿਜੈ ਕੁਮਾਰ ਅਤੇ ਪੀ.ਐਚਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨਵੀਂ ਦਿੱਲੀ ਦੇ ਪਬਲਿਕ ਪਾਲਿਸੀ ਐਂਡ ਸਟਰੈਟਜੀਜ ਦੇ ਨਿਦੇਸ਼ਕ ਵਿਵੇਕ ਸਹਿਗਲ ਨੇ ਮੌਜੂਦਗੀ ਦਰਜ਼ ਕਰਵਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ