…’ਤੇ ਸੁਰੱਖਿਆ ਗਾਰਡ ਖ਼ੁਦ ਹੀ ਛੱਕ ਗਿਆ ਕੋਵਿਡ ਮਰੀਜ਼ ਦਾ ਖਾਣਾ, ਕੇਸ ਦਰਜ

ਕੋਵਿਡ ਮਰੀਜ਼ਾਂ ਨੂੰ ਖਾਣ ਮੁਹੱਈਆ ਕਰਵਾਉਣ ਵਾਲੇ ਨੌਜਵਾਨ ਦੀ ਕੁੱਟਮਾਰ, ਗੰਭੀਰ ਜ਼ਖ਼ਮੀ

ਬਲੌਂਗੀ ਪੁਲੀਸ ਵੱਲੋਂ ਪੀੜਤ ਨੌਜਵਾਨ ਦੀ ਮਾਂ ਦੀ ਸ਼ਿਕਾਇਤ ’ਤੇ ਸੁਰੱਖਿਆ ਗਾਰਡ ਵਿਰੁੱਧ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੀੜਤ ਮਰੀਜ਼ਾਂ ਦੀ ਸੇਵਾ ਵਿੱਚ ਜੁਟੇ ਵਿਅਕਤੀਆਂ ਨੂੰ ਰਿਹਾਇਸ਼ੀ ਸੁਸਾਇਟੀਆਂ ਵਿੱਚ ਜਾਣ ਸਮੇਂ ਸੁਰੱਖਿਆ ਗਾਰਡਾਂ ਦੀਆਂ ਕਥਿਤ ਵਧੀਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੁਹਾਲੀ ਵਿੱਚ ਸਾਹਮਣੇ ਆਇਆ ਹੈ। ਜਦੋਂ ਇਕ ਪ੍ਰਾਈਵੇਟ ਸੁਸਾਇਟੀ ਦੇ ਸੁਰੱਖਿਆ ਗਾਰਡ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਖਹੂ ਲੁਹਾਨ ਕਰ ਦਿੱਤਾ। ਪੀੜਤ ਨੌਜਵਾਨ ਗੁਰਮਨ ਸਿੰਘ ਭੁੱਲਰ (15) ਨੂੰ ਤੁਰੰਤ ਆਈਵੀਵਾਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਹ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।
ਪੀੜਤ ਨੌਜਵਾਨ ਗੁਰਮਨ ਭੁੱਲਰ ਅਤੇ ਉਸ ਦੀ ਮਾਂ ਇਮਾਨਬੀਰ ਕੌਰ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜ਼ਿਆਦਾ ਵਧਣ ਕਾਰਨ ਸੇਵਾ ਭਾਵਨਾ ਤਹਿਤ ਉਹ ਆਪਣੇ ਘਰ ਸੈਕਟਰ-94 ਵਿੱਚ ਖਾਣਾ ਤਿਆਰ ਕਰਕੇ ਕੋਵਿਡ ਮਰੀਜ਼ਾਂ ਦੇ ਘਰਾਂ ਵਿੱਚ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਖਾਣਾ ਲੈ ਕੇ ਬਲੌਂਗੀ ਨੇੜੇ ਇਕ ਸੁਸਾਇਟੀ ਵਿੱਚ ਜਾ ਰਹੇ ਸੀ ਪ੍ਰੰਤੂ ਉੱਥੇ ਗੇਟ ’ਤੇ ਤਾਇਨਾਤ ਸੁਰੱਖਿਆ ਗਾਰਡ ਉਨ੍ਹਾਂ ਤੋਂ ਖਾਣਾ ਲੈ ਕੇ ਉਨ੍ਹਾਂ ਨੂੰ ਇਹ ਕਿ ਵਾਪਸ ਮੋੜ ਦਿੰਦਾ ਸੀ ਕਿ ਉਹ ਖ਼ੁਦ ਹੀ ਪੀੜਤ ਪਰਿਵਾਰ ਕੋਲ ਖਾਣਾ ਪਹੁੰਚਾ ਦੇਵੇਗਾ। ਪ੍ਰੰਤੂ ਬੀਤੇ ਦਿਨੀਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਰੱਖਿਆ ਗਾਰਡ ਕੋਵਿਡ ਮਰੀਜ਼ ਦੇ ਘਰ ਖਾਣਾ ਦੇਣ ਦੀ ਥਾਂ ਆਪ ਹੀ ਛੱਕ ਜਾਂਦਾ ਹੈ। ਇਸ ਸਬੰਧੀ ਉਨ੍ਹਾਂ ਨੇ ਗਾਰਡ ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਸੁਪਰਵਾਈਜ਼ਰ ਵੱਲੋਂ ਉਸ (ਗਾਰਡ) ਦੀ ਝਾੜ-ਝੰਬ ਕੀਤੀ ਗਈ ਤਾਂ ਉਹ ਕਾਫੀ ਖ਼ਫ਼ਾ ਹੋ ਗਿਆ।
ਗੁਰਮਨ ਭੁੱਲਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਦੋਂ ਦੁਬਾਰਾ ਸੁਸਾਇਟੀ ਵਿੱਚ ਕੋਵਿਡ ਮਰੀਜ਼ ਨੂੰ ਖਾਣਾ ਦੇਣ ਲਈ ਪਹੁੰਚੇ ਤਾਂ ਪਹਿਲਾਂ ਤੋਂ ਖੁੰਦਕ ਵਿੱਚ ਬੈਠੇ ਸੁਰੱਖਿਆ ਗਾਰਡ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਅਨੁਸਾਰ ਏਨੇ ਵਿੱਚ ਗਾਰਡ ਨੇ ਲੋਹੇ ਦੇ ਕੜੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਮੂੰਹ ਅਤੇ ਨੱਕ ’ਤੇ ਡੂੰਘੀ ਸੱਟ ਲੱਗੀ ਹੈ। ਜਿਵੇਂ ਹੀ ਨੌਜਵਾਨ ਦੀ ਮਾਂ ਬਚਾਅ ਲਈ ਅੱਗੇ ਆਈ ਤਾਂ ਉਹ ਵੀ ਜ਼ਖ਼ਮੀ ਹੋ ਗਈ।
ਉਧਰ, ਬਲੌਂਗੀ ਥਾਣਾ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਨੌਜਵਾਨ ਦੀ ਮਾਂ ਇਮਾਨਬੀਰ ਕੌਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਸੁਰੱਖਿਆ ਗਾਰਡ ਹਰਸ਼ਪ੍ਰੀਤ ਸਿੰਘ ਵਾਸੀ ਨਨਹੇੜੀਆਂ (ਕੁਰਾਲੀ) ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਂਜ ਗਾਰਡ ਨੇ ਵੀ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਮਾਂ-ਪੁੱਤ ਦੇ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ ਪ੍ਰੰਤੂ ਮੁੱਢਲੀ ਜਾਂਚ ਤੋਂ ਬਾਅਦ ਪੁਲੀਸ ਨੇ ਗਾਰਡ ਨੂੰ ਕਸੂਰਵਾਰ ਮੰਨਦੇ ਹੋਏ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …