Nabaz-e-punjab.com

ਅੌਰਤ ਦੀ ਮੌਤ ਤੋਂ ਬਾਅਦ ਆਈ ਕੋਰੋਨਾਵਾਇਰਸ ਦੀ ਰਿਪੋਰਟ ਪਾਜੇਟਿਵ

ਨਮੂਨੇ ਲੈਣ ਲਈ ਸੰਪਰਕਾਂ ਦੀ ਕੀਤੀ ਗਈ ਭਾਲ

ਜ਼ਿਲ੍ਹੇ ਵਿਚ ਹੁਣ ਕੁੱਲ ਪਾਜੇਟਿਵ ਮਾਮਲਿਆਂ ਦੀ ਗਿਣਤੀ 38 ਹੋਈ

ਨਬਜ਼-ਏ-ਪੰਜਾਬ ਬਿਊਰੋ, ਐਸ ਏ ਐਸ ਨਗਰ, 10 ਅਪ੍ਰੈਲ:
ਮੁਹਾਲੀ ਨੇੜਲੇ ਕਸਬਾ ਮੁੰਡੀ ਖਰੜ ਦੀ ਰਹਿਣ ਵਾਲੀ ਇਕ 78 ਸਾਲਾ ਮਹਿਲਾ ਰਾਜ ਕੁਮਾਰੀ ਜੋ ਕਿਸੇ ਹੋਰ ਬਿਮਾਰੀ ਨਾਲ ਪੀੜਤ ਸੀ, ਦੀ ਮੌਤ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਲਈ ਲਏ ਖੂਨ ਦੇ ਸੈਂਪਲ ਦੀ ਰਿਪੋਰਟ ਪਾਜੇਟਿਵ ਪਾਈ ਗਈ। ਉਕਤ ਮਹਿਲਾ ਨੂੰ ਸਿਵਲ ਹਸਪਤਾਲ ਖਰੜ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਬੀਤੀ 7 ਅਪਰੈਲ, 2020 ਨੂੰ ਉਸ ਦੀ ਮੌਤ ਹੋ ਗਈ ਸੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਉਸ ਦੇ ਸਰੀਰ ਦਾ ਅੰਤਿਮ ਸੰਸਕਾਰ ਪ੍ਰੋਟੋਕੋਲ ਦੇ ਅਨੁਸਾਰ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਮ੍ਰਿਤਕ ਮਹਿਲਾ ਦੇ ਮੁਢਲੇ ਸੰਪਰਕਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਨਮੂਨਾ ਲਏ ਜਾਣਗੇ।
ਹੁਣ, ਜ਼ਿਲ੍ਹੇ ਵਿੱਚ ਕੁੱਲ ਪਾਜੇਟਿਵ ਮਾਮਲਿਆਂ ਦੀ ਗਿਣਤੀ 2 ਮੌਤਾਂ ਦੇ ਨਾਲ 38 ‘ਤੇ ਪਹੁੰਚ ਗਈ। ਇਸ ਤੋਂ ਇਲਾਵਾ, 5 ਮਰੀਜਾਂ ਦੇ ਠੀਕ ਹੋਣ ਨਾਲ ਹੁਣ ਐਕਟਿਵ ਕੇਸਾਂ ਦੀ ਗਿਣਤੀ 31 ਹੋ ਗਈ ਹੈ।
ਸਬੰਧਤ ਤਸਵੀਰ: ਕਰੋਨਾਵਾਇਰਸ ਦਾ ਲੋਗੋ।

Load More Related Articles
Load More By Nabaz-e-Punjab
Load More In Food and health

Check Also

Punjab Govt Food Programme to provide wheat, sugar, oil & salt to 40 lakh families

Punjab Govt Food Programme to provide wheat, sugar, oil & salt to 40 lakh families Tr…