Share on Facebook Share on Twitter Share on Google+ Share on Pinterest Share on Linkedin ਸੁਪਰੀਮ ਕੋਰਟ ਵੱਲੋਂ ਗਾਇਤਰੀ ਪ੍ਰਜਾਪਤੀ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 17 ਫਰਵਰੀ: ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ। ਅਖਿਲੇਸ਼ ਸਰਕਾਰ ਵਿੱਚ ਮੰਤਰੀ ਰਹੇ ਅਤੇ ਅਮੇਠੀ ਤੋਂ ਸਪਾ ਉਮੀਦਵਾਰ ਗਾਇਤ੍ਰੀ ਪ੍ਰਜਾਪਤੀ ਤੇ ਸੁਪਰੀਮ ਕੋਰਟ ਨੇ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਇਕ ਮਹਿਲਾ ਦੀ ਸ਼ਿਕਾਇਤ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰਨ ਦਾ ਹੁਕਮ ਦਿੱਤਾ। ਮਹਿਲਾ ਦਾ ਦੋਸ਼ ਹੈ ਕਿ ਗਾਇਤ੍ਰੀ ਪ੍ਰਜਾਪਤੀ ਨੇ ਉਸ ਦਾ ਅਤੇ ਉਸ ਦੀ ਧੀ ਦੋਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਸੁਪਰੀਮ ਕੋਰਟ ਨੇ ਯੂ.ਪੀ. ਪੁਲੀਸ ਨੂੰ 8 ਹਫਤਿਆਂ ਵਿੱਚ ਜਵਾਬ ਦੇਣ ਨੂੰ ਕਿਹਾ ਹੈ। ਖਣਨ ਘਪਲੇ ਤੋਂ ਲੈ ਕੇ ਆਮਦਨ ਤੋਂ ਜ਼ਿਆਦਾ ਜਾਇਦਾਦ ਅਤੇ ਬੀ.ਪੀ.ਐਲ. ਦੀ ਸੂਚੀ ਵਿੱਚ ਨਾਂ ਦਾ ਮਾਮਲਾ, ਗਾਇਤ੍ਰੀ ਨਾਲ ਵਿਵਾਦਾਂ ਦੀ ਲੰਮੀ ਸੂਚੀ ਹੈ ਪਰ ਮੁਲਾਇਮ ਦਾ ਆਸ਼ੀਰਵਾਦ ਮਿਲਣ ਕਾਰਨ ਅਖਿਲੇਸ਼ ਨੂੰ ਗਾਇਤ੍ਰੀ ਪ੍ਰਜਾਪਤੀ ਨੂੰ ਗਲ ਲਗਾਉਣ ਤੇ ਮਜ਼ਬੂਰ ਹੋਣਾ ਪੈਂਦਾ ਹੈ। 2012 ਦੇ ਚੁਣਾਵੀ ਹਲਫਨਾਮੇ ਵਿੱਚ 1 ਕਰੋੜ 70 ਲੱਖ ਦੀ ਜਾਇਦਾਦ ਦੱਸਣ ਵਾਲੇ ਗਾਇਤ੍ਰੀ ਤੇ ਦੋਸ਼ ਹਨ ਕਿ ਇਨ੍ਹਾਂ ਨੇ ਥੋੜ੍ਹੇ ਸਾਲਾਂ ਵਿੱਚ ਲਗਭਗ 1 ਹਜ਼ਾਰ ਕਰੋੜ ਦੀ ਗੈਰ-ਕਾਨੂੰਨੀ ਜਾਇਦਾਦ ਜਮ੍ਹਾ ਕਰ ਲਈ ਹੈ। ਦੋਸ਼ ਹੈ ਕਿ ਸੂਬੇ ਵਿੱਚ ਗੈਰ-ਕਾਨੂੰਨੀ ਖਣਨ ਦਾ ਕਾਰੋਬਾਰ ਇਨ੍ਹਾਂ ਦੀ ਹੀ ਦੇਖ-ਰੇਖ ਵਿੱਚ ਵਧ-ਫੁਲ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ