Nabaz-e-punjab.com

ਐਸਟੀਐਫ਼ ਮੁਹਾਲੀ ਦੀ ਟੀਮ ਵੱਲੋਂ 1 ਕਿੱਲੋ ਅਫ਼ੀਮ ਸਮੇਤ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਮੁਹਾਲੀ ਯੂਨਿਟ ਦੀ ਟੀਮ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸਪੀ ਰਾਜਿੰਦਰ ਸਿੰਘ ਸੋਹਲ ਅਤੇ ਡੀਐਸਪੀ ਰੋਪੜ ਰੇਂਜ ਮਨਵੀਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਐਸਟੀਐਫ਼ ਮੁਹਾਲੀ ਦੀ ਟੀਮ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ ਰੋਡ ’ਤੇ ਸੈਕਟਰ-78/79 ਮੁਹਾਲੀ ਵਿੱਚ ਏ.ਐਸ.ਆਈ. ਮਲਕੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ 1 ਕਿੱਲੋਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਰਾਜ ਸ਼ਰਮਾ ਵਜੋਂ ਹੋਈ ਹੈ। ਜਿਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਐਸਟੀਐਫ਼ ਮੁਹਾਲੀ ਦੀ ਟੀਮ ਨੇ ਇੱਕ ਵਿਅਕਤੀ ਨੂੰ ਬਲੌਂਗੀ ਬੈਰੀਅਰ ਨੇੜਿਓਂ 250 ਗਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਸੀ।
ਇਹ ਜਾਣਕਾਰੀ ਦਿੰਦੇ ਹੋਏ ਐਸਟੀਐਫ਼ ਦੇ ਐਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ.,ਫੇਸ-4, ਮੁਹਾਲੀ ਵਿਖੇ ਇੱਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ, ਕਿ ਰਾਜ ਸ਼ਰਮਾ ਵਾਸੀ ਪਿੰਡ ਭਬਾਤ, ਜ਼ੀਰਕਪੁਰ ਜੋ ਅਫੀਮ ਦੀ ਸਪਲਾਈ ਕਰਨ ਜ਼ੀਰਕਪੁਰ ਸਾਇਡ ਤੋਂ ਮੁਹਾਲੀ ਸਾਈਡ ਸਮੇਤ ਚਿੱਟੇ ਰੰਗ ਦੀ ਕਾਰ ਆ ਰਿਹਾ ਹੈ। ਜਿਸ ਨੂੰ ਏ.ਐਸ.ਆਈ. ਮਲਕੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਪੁਰਾਣਾ ਏਅਰਪੋਰਟ ਰੋਡ ਸੈਕਟਰ 78/79 ਮੋਹਾਲੀ ਤੇ ਕਾਬੂ ਕਰਕੇ ੳਸ ਪਾਸੋਂ 1 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ। ਜਿਸ ਨੇ ਮੁੱਢਲੀ ਪੁੱਛ ਗਿੱਛ ਤੇ ਦੱਸਿਆ ਕਿ ਮੇਰਾ ਪਿਤਾ ਬਾਬੂ ਰਾਮ ਜੋ ਕਿ ਨੇਪਾਲੀ ਸੀ, ਜੋ ਸਾਨੂੰ ਕਰੀਬ 7 ਸਾਲ ਪਹਿਲਾ ਛੁੱਡ ਕੇ ਜਾ ਚੁੱਕਾ ਹੈ। ਮੇਰੀ ਮਾਤਾ ਬਿਮਲਾ ਦੇਵੀ ਨੇ ਕਰੀਬ 4/5 ਸਾਲ ਪਹਿਲਾ ਰੋਹਿਤ ਵਾਸੀ ਹਮੀਤਪੁਰ ਨਰਾਇਣਗੜ੍ਹ ਨਾਲ ਸਾਦੀ ਕਰ ਲਈ ਅਤੇ ਉਹ ਪੱਕੇ ਤੌਰ ’ਤੇ ਭਬਾਤ ਰੋਡ ਸਥਿਤ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਕੰਮ ਕਰਨ ਅਤੇ ਰਹਿਣ ਲੱਗ ਪਿਆ। ਜਿੱਥੇ ਉਹ ਮਾੜੀ ਸੰਗਤ ਵਿੱਚ ਪੈ ਕੇ ਲਾਲਚ ਵੱਸ ਹੋ ਕੇ ਅਫ਼ੀਮ ਦੀ ਸਪਲਾਈ ਕਰਨ ਲੱਗ ਪਿਆ। ਮੁਲਜ਼ਮ ਦੇ ਦੱਸਣ ਮੁਤਾਬਕ ਉਹ ਅਫੀਮ ਸਸਤੇ ਭਾਅ ’ਤੇ ਖਰੀਦ ਕੇ ਮੁਹਾਲੀ, ਚੰਡੀਗੜ੍ਹ ਵਿੱਚ ਮਹਿੰਗੇ ਭਾਅ ’ਤੇ ਵੇਚਣ ਲੱਗ ਪਿਆ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …