Share on Facebook Share on Twitter Share on Google+ Share on Pinterest Share on Linkedin ਪੁਲੀਸ ਸਾਂਝ ਕੇਂਦਰ ਵਿੱਚ ਵੱਖ ਵੱਖ ਸੇਵਾਵਾਂ ਲਈ ਮੋਬਾਇਲ ਐਪ ਸ਼ੁਰੂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਮਈ: ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਤੇ ਸਥਿਤ ਸ੍ਰੀ ਗੁਰੂ ਹਰਿ ਕ੍ਰਿਸਨ ਪਬਲਿਕ ਸਕੂਲ ਵਿਖੇ ਨੌਵੀਂ ਅਤੇ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਥਾਣਾ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸੁਰੂ ਕੀਤੀ ਗਈ ਨਵੀਂ ਸਾਂਝ ਮੋਬਾਇਲ ਐਪ ਜਿਸ ਵਿੱਚ ਕੋਈ ਵੀ ਵਿਅਕਤੀ ਆਨ-ਲਾਈਨ ਮੋਬਾਇਲ ਐਪ ਰਾਂਹੀਂ ਘਰ ਬੈਠੇ ਹੀ ਗੁੰਮਸੁਦਗੀ ਸੰਬੰਧੀ ਡੀ.ਡੀ.ਆਰ, ਜਿਵੇਂ ਪਾਸਪੋਰਟ, ਮੋਬਾਇਲ, ਵੀਹਿਕਲ ਪੁਲਿਸ ਕਲੀਰੈਂਸਸ ਸਰਟੀਫਿਕੇਟ, ਚਾਲ-ਚੱਲਣ ਸਰਟੀਫਿਕੇਟ, ਕਿਰਾਏਦਾਰ/ਨੌਕਰ ਦੀ ਵੈਰੀਫਿਕੇਸ਼ਨ ਕਰ ਸਕਦੇ ਹਨ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਦਿਲਬਾਗ ਸਿੰਘ ਗਿੱਲ ਅਤੇ ਬੱਚਿਆਂ ਨੂੰ ਸਾਂਝ ਸੇਵਾਵਾਂ ਦੇ ਪੰਪਲੇਟ ਵੰਡੇ ਗਏ। ਥਾਣਾ ਸਾਂਝ ਕੇਂਦਰ ਦੇ ਇੰਚਾਰਜ ਵੱਲੋਂ ਸਾਂਝ ਸੇਵਾਵਾਂ ਦੇ ਨਾਲ-ਨਾਲ ਬੱਚਿਆਂ ਨੂੰ ਜਿੰਦਗੀ ਦੇ ਮੁਕਾਮ ਨੂੰ ਪ੍ਰਾਪਤ ਕਰਨ ਲਈ ਦੱਸਿਆ ਕਿ ਜਿਵੇਂ ਆਪਾ ਕੰਪਿਊਟਰ ਸਾਫਟਵੇਅਰ ਵਿੱਚ ਐਂਟੀਵਾਇਰਸ ਪਵਾਉਂਦੇ ਹਾਂ, ਤਾਂ ਜੋ ਡਾਟਾ ਕਰੱਪਟ ਨਾ ਹੋ ਜਾਵੇ ਤੇ ਸਾਨੂੰ ਉਸ ਤੋਂ ਸਹੀ ਸਰਵਿਸ ਮਿਲ ਸਕੇ। ਇਸ ਦੌਰਾਨ ਥਾਣਾ ਸਾਂਝ ਕੇਂਦਰ ਦੇ ਕੋਆਰਡੀਨੇਸਨ ਮੈਂਬਰ ਬਲਵਿੰਦਰ ਧੀਮਾਨ, ਪ੍ਰਿੰਸੀਪਲ ਦਿਲਬਾਗ ਸਿੰਘ ਗਿੱਲ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ