ਕਰੋਨਾ ਦਾ ਕਹਿਰ: ਸੋਹਾਣਾ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਮਲਟੀ ਸਪੈਸ਼ਲਿਟੀ ਹਸਪਤਾਲ ਸੀਲ

ਮੁਹਾਲੀ ਜ਼ਿਲ੍ਹੇ ਵਿੱਚ ਅੱਜ 21 ਨਵੇਂ ਕੇਸ ਆਏ, 1 ਮਰੀਜ਼ ਦੀ ਮੌਤ, 8 ਮਰੀਜ਼ਾਂ ਨੂੰ ਮਿਲੀ ਹਸਪਤਾਲ ’ਚੋਂ ਛੁੱਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਦੀ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅੱਜ ਵੀ ਜ਼ਿਲ੍ਹੇ ਵਿੱਚ ਕਰੋਨਾ ਦੇ 21 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 9 ਮਾਮਲੇ ਸੋਹਾਣਾ ਦੇ ਸੁਪਰ ਸਪੈਸ਼ਲਿਟੀ, ਅੱਖਾਂ ਅਤੇ ਜਨਰਲ ਹਸਪਤਾਲ ਦੇ ਸਟਾਫ਼ ਦੇ ਹਨ ਅਤੇ ਇੰਨੀ ਵੱਡੀ ਪੱਧਰ ਤੇ ਨਵੇਂ ਮਾਮਲੇ ਸਾਮ੍ਹਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਇਸ ਹਸਪਤਾਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 15 ਜੁਲਾਈ ਨੂੰ ਇਸੇ ਹਸਪਤਾਲ ਦੀਆਂ 9 ਨਰਸਾਂ ਅਤੇ ਦੋ ਡਾਕਟਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਸਿਹਤ ਵਿਭਾਗ ਦੀ ਸਿਫ਼ਾਰਸ਼ ’ਤੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਓਪੀਡੀ ਬੰਦ ਕਰਕੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਥਾਂ ’ਤੇ ਸ਼ਿਫਟ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਅੱਜ ਸਿਹਤ ਵਿਭਾਗ ਨੇ ਸੋਹਾਣਾ ਹਸਪਤਾਲ ਦਾ ਪੂਰਾ ਕੰਪਲੈਕਸ ਬੰਦ ਕਰਵਾ ਦਿੱਤਾ ਹੈ। ਅੱਜ ਪ੍ਰਬੰਧਕਾਂ ਵੱਲੋਂ ਫਿਰ ਤੋਂ ਸਮੁੱਚੇ ਮੈਡੀਕਲ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ। ਸੁਰੱਖਿਆ ਗਾਰਡ ਨੇ ਮੁੱਖ ਗੇਟ ਬੰਦ ਕਰਕੇ ਕਿਸੇ ਨੂੰ ਵੀ ਹਸਪਤਾਲ ਵਿੱਚ ਜਾਣ ਨਹੀਂ ਦਿੱਤਾ ਗਿਆ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਸਾਹਮਣੇ ਆਏ 21 ਕੇਸਾਂ ’ਚੋਂ ਸੋਹਾਣਾ ਹਸਪਤਾਲ ਤੋਂ 27, 22, 23, 26, 50 ਸਾਲ ਦੀਆਂ ਅੌਰਤਾਂ, 22, 29 ਸਾਲਾ ਪੁਰਸ਼, ਸੈਕਟਰ 125 ਸੰਨੀ ਇਨਕਲੇਵ ਖਰੜ ਤੋਂ 34 ਤੇ 48 ਸਾਲਾ ਪੁਰਸ਼ ਤੇ 17 ਤੇ 20 ਸਾਲਾ ਅੌਰਤਾਂ, ਏਓਐਮ ਇਨਕਲੇਵ ਮੁਹਾਲੀ ਤੋਂ 55 ਸਾਲਾ ਪੁਰਸ਼, ਮੋਤੀਆ ਰੇਗਲ ਢਕੌਲੀ ਤੋਂ 52 ਸਾਲਾ ਪੁਰਸ਼, ਸੰਨੀ ਇਨਕਲੇਵ ਜ਼ੀਰਕਪੁਰ ਤੋਂ 65 ਸਾਲਾ ਪੁਰਸ਼, ਹਾਈ ਲੈਂਡ ਪਾਰਕ ਜ਼ੀਰਕਪੁਰ ਤੋਂ 30 ਸਾਲਾ ਮਹਿਲਾ, ਸੈਕਟਰ 69 ਤੋਂ 29 ਤੇ 49 ਸਾਲ ਦੀਆਂ ਅੌਰਤਾਂ ਅਤੇ 27 ਸਾਲਾ ਪੁਰਸ਼, ਮੁਹਾਲੀ ਤੋਂ 35 ਸਾਲਾ ਪੁਰਸ਼, ਖਰੜ ਤੋਂ 25 ਸਾਲਾ ਪੁਰਸ਼, ਪੀਰ ਮੁਛੱਲਾ ਤੋਂ 39 ਸਾਲਾ ਪੁਰਸ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਡੀਸੀ ਨੇ ਦੱਸਿਆ ਕਿ ਠੀਕ ਹੋ ਕੇ ਆਪੋ ਆਪਣੇ ਘਰ ਪਰਤੇ ਮਰੀਜ਼ਾਂ ਵਿੱਚ ਸੈਕਟਰ 97 ਤੋਂ 69 ਸਾਲਾ ਪੁਰਸ਼, ਫੇਜ਼ 4 ਤੋਂ 35 ਸਾਲਾ ਪੁਰਸ਼, ਕੁਰਾਲੀ ਤੋਂ 15 ਸਾਲਾ ਲੜਕੀ, ਸੈਕਟਰ 78 ਤੋਂ 40 ਸਾਲਾ ਪੁਰਸ਼, ਫੇਜ਼ 3 ਤੋਂ 25 ਸਾਲਾ ਪੁਰਸ਼ ਅਤੇ ਖਰੜ ਤੋਂ 34, 38 ਸਾਲਾ ਪੁਰਸ਼ ਅਤੇ 58 ਸਾਲਾ ਅੌਰਤ ਸ਼ਾਮਲ ਹੈ ਜਦੋਂਕਿ ਪ੍ਰੀਤ ਕਲੋਨੀ ਜ਼ੀਕਰਪੁਰ ਦੇ ਇਕ 43 ਸਾਲਾ ਵਿਅਕਤੀ ਦੀ ਜੀਐਮਸੀਐਚ ਸੈਕਟਰ 32 ਵਿੱਚ ਮੌਤ ਹੋ ਗਈ ਹੈ। ਉਹ ਬਲੱਡ ਸ਼ੂਗਰ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ ਕੁੱਲ ਕੇਸਾਂ ਦੀ ਗਿਣਤੀ 513 ਹੋ ਗਈ ਹੈ। ਜਿਨ੍ਹਾਂ ’ਚੋਂ 10 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 318 ਮਰੀਜ਼ ਠੀਕ ਹੋ ਗਏ ਹਨ। ਇਸ ਸਮੇਂ 185 ਕੇਸ ਐਕਟਿਵ ਹਨ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਏ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਕੋਈ ਜ਼ੋਖ਼ਮ ਨਾ ਲੈਂਦਿਆ, ਨਮੂਨੇ ਲੈਣ ਦੀ ਦਰ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਵਿਆਪਕ ਪੱਧਰ ਤੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇੰਫੈਕਸ਼ਨ ਦੇ ਫੈਲਣ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਵਿਡ ਦੇ ਕੰਮ ਵਿਚ ਲੱਗੇ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ ਅਤੇ ਦੂਸਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕੰਟਰੋਲ ਰੂਮ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਦਾ ਰਿਕਾਰਡ ਰੱਖਣ ਵਿਚ ਸਹਾਇਤਾ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਟੀਮਾਂ ਅਤੇ ਸੇਫ਼ਟੀ ਪ੍ਰੋਟੋਕਾਲ ਲਾਗੂ ਕਰਨ ਵਾਲੀਆਂ ਟੀਮਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਫੈਲਾਅ ਦੇ ਖਤਰੇ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਸੈਂਪਲ ਲਏ ਜਾਣਗੇ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…