ਮੁਹਾਲੀ ਦੀਆਂ ਦੋ ਖਿਡਾਰਨਾਂ ਦੀ ਨੈਸ਼ਨਲ ਟਰੇਨਿੰਗ ਲਈ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਮੁਹਾਲੀ ਦੀਆਂ ਦੋ ਅਥਲੀਟ ਲੜਕੀਆਂ ਨਿਹਾਰਿਕਾ ਅਤੇ ਸ਼ਰਮੀਲਾ ਨੂੰ ਨੈਸ਼ਨਲ ਟੀਮਾਂ ਦੇ ਨਾਲ ਟਰੇਨਿੰਗ ਦੇ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹਨਾਂ ਬੱਚੀਆਂ ਨੂੰ ਕੋਚਿੰਗ ਦੇ ਰਹੇ ਸਪੋਰਟਸ ਅਥਾਰਟੀ ਆਫ਼ ਇੰਡੀਆ ਤੋਂ ਰਿਟਾਇਡ ਕੋਚ ਅਤੇ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਇਹਨਾਂ ਖਿਡਾਰਨਾਂ ਨੂੰ ਉਥੇ ਨੈਸ਼ਨਲ ਟੀਮਾਂ ਦੇ ਨਾਲ ਹੀ ਇੰਟਰਨੈਸ਼ਨਲ ਮੁਕਾਬਲਿਆਂ ਦੀ ਟ੍ਰੇਨਿੰਗ ਦਿਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਖਿਡਾਰਨਾਂ ਦੀ ਕਈ ਸਾਲਾਂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਹੈ ਕਿ ਇਹਨਾਂ ਦੀ ਚੋਣ ਨੈਸ਼ਨਲ ਟੀਮਾਂ ਨਾਲ ਟਰੇਨਿੰਗ ਲਈ ਹੋਈ ਹੈ। ਇਹਨਾਂ ਖਿਡਾਰਨਾਂ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸ਼ਹਿਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਹਨਾਂ ਦਸਿਆ ਕਿ ਉਹਨਾਂ ਵਲੋੱ ਬਾਲ ਖਿਡਾਰੀਆਂ ਨੂੰ ਟ੍ਰੈਨਿੰਗ ਦੇਣ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਇਹ ਖਿਡਾਰੀ ਵੱਡੇ ਹੋਕੇ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤ ਸਕਣ।
ਜ਼ਿਕਰਯੋਗ ਹੈ ਕਿ ਕੋਚ ਸਵਰਨ ਸਿੰਘ ਵੈਟਰਨ ਅਥਲੀਟ ਹੋਣ ਦੇ ਨਾਲ ਹੀ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੋਂ ਕੋਚ ਰਿਟਾਇਰ ਹੋ ਚੁੱਕੇ ਹਨ। ਰਿਟਾਇਰਮੈਂਟ ਤੋੱ ਬਾਅਦ ਉਹ ਮੁਹਾਲੀ ਸ਼ਹਿਰ ਦੇ ਨਿੱਕੇ ਬੱਚਿਆਂ ਤੋਂ ਲੈ ਕੇ ਵੈਟਰਨ ਅਥਲੀਟਾਂ ਤੱਕ ਨੂੰ ਬਿਨਾਂ ਕੋਈ ਫੀਸ ਲਿਆ ਅਥਲੈਟਿਕਸ ਦੀ ਟਰੇਨਿੰਗ ਦੇ ਰਹੇ ਹਨ। ਉਹਨਾਂ ਕੋਲੋਂ ਟਰੇਨਿੰਗ ਲੈ ਚੁੱਕੇ ਖਿਡਾਰੀ ਜ਼ਿਲ੍ਹਾ ਪੱਧਰ, ਸਟੇਟ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਮੱਲਾਂ ਮਾਰ ਚੁੱਕੇ ਹਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …