Share on Facebook Share on Twitter Share on Google+ Share on Pinterest Share on Linkedin ਐਸਜੀਪੀਸੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਪਿੰਡ ਪੱਧਰ ’ਤੇ ਲੋਕਾਂ ਨੂੰ ਲਾਮਬੰਦ ਕਰਾਂਗੇ: ਦੁੱਮਣਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਪਿੰਡ ਪੱਧਰ ’ਤੇ ਲੋਕਾਂ ਨਾਲ ਰਾਬਤਾ ਕਰਨ ਵਿੱਚ ਜੁਟੇ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਮਈ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਕੇ ਸਾਫ ਸੁਥਰੇ ਅਕਸ ਵਾਲੇ ਸਿੱਖ ਪ੍ਰਚਾਰਕਾਂ ਦੇ ਹੱਥ ਪ੍ਰਚਾਰ ਦੀ ਵਾਂਗਡੋਰ ਦਿੱਤੀ ਜਾਵੇਗੀ ਤਾਂ ਜੋ ਸਿੱਖੀ ਵਿਚ ਆ ਰਹੇ ਨਿਘਾਰ ਨੂੰ ਰੋਕਿਆ ਜਾ ਸਕੇ, ਇਸ ਮਕਸਦ ਤਹਿਤ ਸੂਬੇ ਦੇ ਹਰੇਕ ਪਿੰਡ ਵਿਚ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਲੋਕਾਂ ਨੂੰ ਲਾਮਬੰਦ ਕਰਨ ਵਿਚ ਜੁੱਟ ਗਏ ਹਨ। ਇਹ ਪ੍ਰਗਟਾਵਾ ਰਵਿੰਦਰ ਸਿੰਘ ਦੁੱਮਣਾ ਪ੍ਰਧਾਨ ਅਕਾਲੀ ਦਲ 1920, ਅਰਵਿੰਦਰ ਸਿੰਘ ਪੈਂਟਾ ਪ੍ਰਧਾਨ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ-ਰੋਪੜ, ਹਰਬੰਸ ਸਿੰਘ ਕੰਧੋਲਾ ਸੀਨੀਅਰ ਆਗੂ ਤੇ ਜਥੇਦਾਰ ਜਸ਼ਮੇਰ ਸਿੰਘ ਚੈੜੀਆਂ ਨੇ ਪ੍ਰੈਸ ਬਿਆਨ ਦੌਰਾਨ ਕੀਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਾਦਲਾਂ ਵੱਲੋਂ ਆਪਣੀ ਮਨਮਰਜੀ ਕਰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਬਦਲੇ ਜਾ ਰਹੇ ਹਨ ਅਗਰ ਕੋਈ ਵੀ ਪ੍ਰਚਾਰਕ ਇਨ੍ਹਾਂ ਖਿਲਾਫ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਤੇ ਜਾਨਲੇਵਾ ਹਮਲੇ ਤੱਕ ਕਰਵਾਉਣ ਤੋਂ ਅਖੌਤੀ ਪੰਥਕ ਬਾਦਲ ਦਲੀਏ ਪਿੱਛੇ ਨਹੀਂ ਹੱਟਦੇ ਪਰ ਹੁਣ ਲੋਕਾਂ ਨੇ ਵਿਧਾਨ ਸਭ ਚੋਣਾਂ ਵਿਚ ਬਾਦਲਾਂ ਨੂੰ ਪਟਖਣੀ ਦੇ ਕੇ ਸੱਤਾ ਦੀ ਵਾਂਗਡੋਰ ਮਹਾਰਾਜਾ ਅਮਰਿੰਦਰ ਸਿੰਘ ਦੇ ਹੱਥ ਦਿੱਤੀ ਹੈ। ਇਸੇ ਤਰਜ਼ ਤੇ ਲੋਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲਾਂ ਨੂੰ ਧੋਬੀ ਪਟਕਾ ਦੇਣਗੇ। ਇਸ ਮੌਕੇ ਅਰਵਿੰਦਰ ਸਿੰਘ ਪੈਂਟਾ ਅਤੇ ਜਥੇ. ਜਸ਼ਮਰ ਸਿੰਘ ਚੈੜੀਆਂ ਨੇ ਕਿਹਾ ਕਿ ਮੁਹਾਲੀ ਅਤੇ ਰੋਪੜ ਜਿਲ੍ਹਿਆਂ ਵਿਚ ਬਾਦਲ ਦਲੀਆਂ ਨੂੰ ਭਜਾ ਕੇ ਦਮ ਲਵਾਂਗੇ ਨਾਲ ਹੀ ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਰ.ਐਸ.ਐਸ ਦੀ ਕਠਪੁਤਲੀ ਬਣ ਚੁੱਕੇ ਬਾਦਲਾਂ ਤੋਂ ਐਸ.ਜੀ.ਪੀ.ਸੀ ਨੂੰ ਮੁਕਤ ਕਰਵਾਕੇ ਕੌਮ ਦੇ ਸਮਝਦਾਰ ਆਗੂਆਂ ਦੇ ਹੱਥ ਵਾਂਗਡੋਰ ਦਿੱਤੀ ਜਾਵੇ ਤਾਂ ਜੋ ਸਿੱਖੀ ਦੀ ਆਨ-ਬਾਨ-ਸ਼ਾਨ ਨੂੰ ਕਾਇਮ ਰੱਖਿਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ