ਪਿੰਡ ਲਖਨੌਰ ਦਾ ਸਰਪੰਚ ਸਤਨਾਮ ਸਿੰਘ ਉਰਫ਼ ਸੱਤਾ ਬਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਮੁਹਾਲੀ ਦੇ ਨੇੜਲੇ ਪਿੰਡ ਲਖਨੌਰ ਦੇ ਸਰਪੰਚ ਸਤਨਾਮ ਸਿੰਘ ਸੱਤਾ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਮੁੜ ਤੋਂ ਸਰਪੰਚ ਦੇ ਅਹੁਦੇ ’ਤੇ ਬਹਾਲ ਕਰ ਦਿੱਤਾ ਹੈ। ਸਤਨਾਮ ਸਿੰਘ ਸੱਤਾ ਨੂੰ ਜਿਸ ਸ਼ਿਕਾਇਤ ਦੇ ਆਧਾਰ ’ਤੇ ਮੁਅੱਤਲ ਕੀਤਾ ਗਿਆ ਸੀ ਉਹ ਸ਼ਿਕਾਇਤ ਝੂਠੀ ਪਾਈ ਗਈ ਹੈ। ਸੱਤੇ ਦੇ ਬਹਾਲ ਹੋਣ ’ਤੇ ਅੱਜ ਪਿੰਡ ਲਖਨੌਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਉਸ ਦੇ ਸਾਥੀ ਮੈਂਬਰਾਂ ਨੇ ਸੱਚਾਈ ਦੀ ਇਸ ਜਿੱਤ ਉੱਤੇ ਆਪਣੇ ਸਾਥੀ ਸਰਪੰਚ ਦਾ ਮੰੂਹ ਮਿੱਠਾ ਵੀ ਕਰਵਾਇਆ ਅਤੇ ਪਿੰਡ ਵਿੱਚਵੀ ਲੱਡੂ ਵੰਡੇ। ਪੰਜਾਬ ਡੇਅਰੀ ਦੇ ਐਮ.ਡੀ. ਨਰਿੰਦਰ ਸਿੰਘ ਨੇ ਸੱਤਾ ਦੀ ਬਹਾਲੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਇਸ ਮੌਕੇ ਪੰਚ ਰਾਜਿੰਦਰ ਕੌਰ, ਪੰਚ ਗੁਰਤੇਜ਼ ਸਿੰਘ, ਸੁਖਬੀਰ ਸਿੰਘ, ਅਮਰਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਜੋਤ ਸਿੰਘ, ਸਿਮਰਜੀਤ ਸਿੰਘ, ਹਰਦੀਪ ਸਿੰਘ, ਗੁਰਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…