ਸੋਹਾਣਾ ਕਬੱਡੀ ਕੱਪ ਦੇ ਦੂਜੇ ਦਿਨ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਬੈਦਵਾਨ ਸਪੋਰਟਸ ਕਲੱਬ ਵੱਲੋਂ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਤਿੰਨ ਦਿਨਾਂ ਕਬੱਡੀ ਕੱਪ ਦੇ ਦੂਜੇ ਦਿਨ ਦਾ ਉਦਘਾਟਨ ਲੇਬਰਫੈਡ ਪੰਜਾਬ ਦੇ ਐਮ ਡੀ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਖੇਡਾਂ ਵਿੱਚ ਹਿਸਾ ਲੈਣਾ ਨੌਜਵਾਨਾਂ ਲਈ ਬਹੁਤ ਹੀ ਜਰੂਰੀ ਹੈ, ਕਿਉੱਕਿ ਖੇਡਾਂ ਹੀ ਸਾਡੇ ਸਰੀਰ ਨੂੰ ਤੰਦਰੁਸਤ ਰਖਦੀਆਂ ਹਨ ਉਹਨਾਂ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਖੇਡਾਂ ਵਾਲੇ ਪਾਸੇ ਧਿਆਨ ਲਾਉਣਾਂ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਸੰਭਾਲਿਆ ਜਾ ਸਕੇ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਵੀ ਕੀਤੀ।
ਅੱਜ ਕਬੱਡੀ ਦੇ 32 ਕਿਲੋ ਵਰਗ ਵਿੱਚ ਜਰਗੜੀ ਪਹਿਲੇ, ਕਾਈਨੌਰ ਦੂਜੇ ਸਥਾਨ ਤੇ ਰਹੇ। ਇਸੇ ਤਰਾਂ 37 ਕਿਲੋ ਵਰਗ ਵਿਚ ਸੋਹਾਣਾਂ ਦੀ ਟੀਮ ਪਹਿਲੇ ਅਤੇ ਮੁਕੰਦਪੁਰ ਦੂਜੇ ਸਥਾਨ ਤੇ ਰਹੇ। ਇਸੇ ਤਰਾਂ 42 ਕਿਲੋ ਵਰਗ ਵਿਚ ਸਲੌਦੀ ਸਿੰਘਾਂ ਦੀ ਟੀਮ ਪਹਿਲੇ ਅਤੇ ਸੋਹਾਣਾ ਦੀ ਟੀਮ ਦੂਜੇ ਸਥਾਨ ਤੇਰਹੀਆਂ। 48 ਕਿਲੋ ਵਰਗ ਮੁਕਾਬਲੇ ਵਿਚ ਬੁਗਰਾ ਦੀ ਟੀਮ ਪਹਿਲੇ ਅਤੇ ਸੋਹਾਣਾ ਦੀ ਟੀਮ ਦੂਜੇ ਸਥਾਨ ਤੇ ਰਹੀਆਂ। ਕਬੱਡੀ 57 ਕਿਲੋ ਮੁਕਾਬਲੇ ਵਿੱਚ ਜੈਤੀ ਦੇਵੀ ਦੀ ਟੀਮ ਪਹਿਲੇ ਅਤੇ ਤੀੜਾ ਦੀ ਟੀਮ ਦੂਜੇ ਸਥਾਨ ਤੇ ਰਹੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਦਿਨੇਸ਼ ਚੌਧਰੀ ਅਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …