ਪੰਜਾਬ ਵਾਸੀਆਂ ਲਈ ਹੁਣ ਸਿਰਫ਼ ਅਕਾਲੀ (ਅ) ਦੀ ਟੇਕ ਹੀ ਬਾਕੀ ਹੋਵੇਗੀ- ਬੜੌਦੀ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 7 ਫਰਵਰੀ:
ਪੰਜਾਬ ਦੇ ਲੋਕ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਹੋ ਕੇ ਹੀ ਇਨ੍ਹਾਂ ਪਾਰਟੀਆਂ ਨੂੰ ਸਾਥ ਦਿੰਦੇ ਆਏ ਹਨ ਅਤੇ ਹੁਣ ਉਨ੍ਹਾਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਦਾ ਬੁਖਾਰ ਚੜ੍ਹਿਆਂ ਹੈ ਪਰ ਜਲਦੀ ਹੀ ਪਹਿਲੀਆਂ ਪਾਰਟੀਆਂ ਵਾਂਗ ਇਹ ਪਾਰਾ ਵੀ ਉਤਰ ਜਾਣ ਤੋਂ ਬਾਅਦ ਲੋਕਾਂ ਕੋਲ ਸਿਆਸੀ ਤੌਰ ’ਤੇ ਸਿਰਫ਼ ਤੇ ਸਿਰਫ਼ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ’ਤੇ ਟੇਕ ਹੀ ਬਾਕੀ ਰਹਿ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ਼ ਹਰਮੇਸ਼ ਸਿੰਘ ਬੜੌਦੀ ਨੇ ਅੱਜ ਇੱਥੇ ਇੱਕ ਪੈ੍ਰਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਹੁਣ ਤੱਕ ਗੁੰਮਰਾਹ ਕਰਦਿਆਂ ਸਿਰਫ਼ ਆਪਣੇ ਕਾਰੋਬਾਰਾਂ ਨੂੰ ਹੀ ਪ੍ਰਫੁੱਲਿਤ ਕੀਤਾ ਹੈ। ਇਸੇ ਤਰ੍ਹਾਂ ਨਵੇਂ ਉਭਾਰ ਵੱਜੋਂ ਆਈ ਤੀਜੀ ਧਿਰ ਤੋਂ ਵੀ ਐਸੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਇਸ ਲਈ ਜਦੋਂ ਅੱਕੇ ਲੋਕ ਜਦੋਂ ਆਪਣੇ ਹੱਕਾਂ ਲਈ ਲੜ੍ਹਨ ਵਾਲੀਆਂ ਪਾਰਟੀਆਂ ਦਾ ਹਿਸਾਬ ਕਰਨਗੇ ਤਾਂ ਉਨ੍ਹਾਂ ਵਿਚੋਂ ਸਿਰਫ਼ ਮਾਨ ਦਲ ਤੋਂ ਬਿਨ੍ਹਾਂ ਸਭ ਲਾਂਭੇ ਹੁੰਦੇ ਨਜ਼ਰ ਆਉਣਗੇ। ਇਸ ਲਈ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਹੀ ਪੰਜਾਬ ਵਾਸੀਆਂ ਨੂੰ ਅਕਾਲੀ ਦਲ (ਅੰਮ੍ਰਿਤਸਰ) ਨਾਲ ਜੁੜਨ ਦਾ ਹੀ ਇੱਕ ਰਾਹ ਬਾਕੀ ਰਹਿ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…