ਉਮੀਦਾਂ ਤੋਂ ਉਲਟ ਵੀ ਨਿਕਲ ਸਕਦੇ ਹਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਮਾਰਚ:
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਹਨਾਂ ਨਤੀਜਿਆਂ ਦੇ ਆਉਣ ਵਿਚ ਸਿਰਫ ਗਿਣਤੀ ਦੇ ਹੀ 11 ਦਿਨ ਬਚੇ ਹਨ। ਇਸ ਕਰਕੇ ਪੂਰੇ ਪੰਜਾਬ ਦੀਆਂ ਨਜਰਾਂ ਹੀ ਇਹਨਾਂ ਚੋਣ ਨਤੀਜਿਆਂ ਉਪਰ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਅਤੇ ਰਾਜਸੀ ਮਾਹਿਰ ਆਪੋ ਆਪਣੀ ਜਮਾਂ ਤਕਸੀਮ ਕਰਕੇ ਇਹਨਾਂ ਚੋਣਾਂ ਵਿਚ ਵੱਖ ਵੱਖ ਉਮੀਦਵਾਰਾਂ ਦੀ ਜਿੱਤ ਹਾਰ ਹੋਣ ਦਾ ਅੰਦਾਜਾ ਲਗਾ ਰਹੇ ਹਨ। ਇਸਦੇ ਨਾਲ ਹੀ ਪੰਜਾਬ ਵਿਚ ਇਹ ਵੀ ਚਰਚਾ ਹੋ ਰਹੀ ਹੈ ਕਿ ਇਸ ਵਾਰ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਸ ਤੋਂ ਉਲਟ ਵੀ ਨਿਕਲ ਸਕਦੇ ਹਨ।
ਪੰਜਾਬ ਵਿੱਚ ਭਾਵੇਂ ਅਕਾਲੀ ਇਹ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਇਹਨਾਂ ਚੋਣਾਂ ਵਿਚ ਹੈਟ੍ਰਿਕ ਮਾਰੇਗਾ ਅਤੇ ਤੀਜੀ ਵਾਰ ਵੀ ਪੰਜਾਬ ਵਿਚ ਅਕਾਲੀ ਦਲ ਭਾਜਪਾ ਸਰਕਾਰ ਹੀ ਬਣੇਗੀ। ਦੂਜੇ ਪਾਸੇ ਕਾਂਗਰਸ ਇਹ ਦਾਅਵਾ ਕਰ ਰਹੀ ਹੈ ਕਿ ਲੋਕਾਂ ਨੇ ਇਸ ਵਾਰੀ ਕਾਂਗਰਸੀ ਉਮੀਦਵਾਰਾਂ ਨੁੰ ਭਰਪੂਰ ਸਮਰਥਣ ਦਿੱਤਾ ਹੈ, ਜਿਸ ਕਰਕੇ ਪੰਜਾਬ ਵਿਚ ਹੁਣ ਕਾਂਗਰਸ ਦੀ ਹੀ ਸਰਕਾਰ ਬਣੇਗੀ। ਤੀਜੇ ਪਾਸੇ ਆਮ ਆਦਮੀ ਪਾਰਟੀ ਲੋਕਾਂ ਨੂੰ ਤੀਜਾ ਰਾਜਸੀ ਬਦਲ ਦੇਣ ਦਾ ਦਾਅਵਾ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਕਹਿੰਦੇ ਹਨ ਕਿ ਲੋਕਾਂ ਨੇ ਕਾਗਰਸ ਅਤੇ ਅਕਾਲੀਆਂ ਦੋਵਾਂ ਨੁੰ ਹੀ ਪਰਖ ਕੇ ਤੇ ਚੁਣ ਕੇ ਵੇਖ ਲਿਆ ਹੈ ਅਤੇ ਹੁਣ ਪੰਜਾਬੀਆਂ ਨੇ ਸੱਤਾ ਤਬਦੀਲੀ ਦੀ ਸੋਚ ਅਪਨਾਅ ਲਈ ਹੈ ਅਤੇ ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ।
ਇਹਨਾਂ ਸਭ ਦਾਅਵਿਆਂ ਦੇ ਵਿਚ ਹੀ ਵੱਖ ਵੱਖ ਹਲਕਿਆਂ ਤੋਂ ਵੱਖ ਵੱਖ ਉਮੀਦਵਾਰਾਂ ਦੀ ਜਿੱਤ ਹਾਰ ਦੇ ਦਾਅਵੇ ਜਤਾਏ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਵੋਟਰ ਅਜੇ ਵੀ ਆਪਣੀ ਭੇਤਭਰੀ ਚੁਪ ਨੂੰ ਬਰਕਰਾਰ ਰੱਖੇ ਹੋਏ ਹਨ ਅਤੇ ਵੋਟਰਾਂ ਨੇ ਵੋਟਾਂ ਪੈਣ ਦੇ ਏਨੇ ਦਿਨ ਬੀਤ ਜਾਣ ਦੇ ਬਾਅਦ ਵੀ ਆਪਣੀ ਚੁੱਪ ਨਹੀਂ ਤੋੜੀ,ਜਿਸ ਕਰਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਵਾਰੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਉਮੀਦਾਂ ਤੇ ਆਸਾਂ ਤੋੱ ਉਲਟ ਵੀ ਹੋ ਸਕਦੇ ਹਨ।
ਇਸਦੇ ਨਾਲ ਹੀ ਰਾਜਸੀ ਮਾਹਿਰ ਇਹ ਵੀ ਕਹਿੰਦੇ ਹਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਰੀ ਉਲਟ ਫੇਰ ਵੀ ਹੋ ਸਕਦਾ ਹੈ ਅਤੇ ਇਸ ਵਾਰ ਇਹ ਵੀ ਹੋ ਸਕਦਾ ਹੈ ਕਿ ਕਿਸੇ ਵੀ ਧਿਰ ਨੂੰ ਸਪਸ਼ਟ ਬਹੁਮਤ ਨਾ ਮਿਲੇ ਇਸ ਤਰਾਂ ਪੰਜਾਬ ਵਿਚ ਲਮਕਵੀੱ ਵਿਧਾਨ ਸਭਾ ਵੀ ਬਣ ਸਕਦੀ ਹੈ ਅਤੇ ਇਕ ਪਾਰਟੀ ਦੀ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਨਾ ਹੋਣ ਕਾਰਨ ਹੋ ਸਕਦਾ ਹੈ ਕਿ ਦੂਜੀ ਜਾਂ ਤੀਜੀ ਪਾਰਟੀ ਪਹਿਲੀ ਪਾਰਟੀ ਨੂੰ ਬਾਹਰੋੱ ਸਮਰਥਣ ਦੇ ਦੇਵੇ। ਇਸਦੇ ਨਾਲ ਹੀ ਇਹ ਵੀ ਕਿਆਸ ਅਰਾਈਆਂ ਲੱਗ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੁੰ ਇਕੋ ਜਿੰਨੀਆ ਸੀਟਾਂ ਮਿਲਣ ਅਤੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਤੀਜੇ ਨੰਬਰ ਉਪਰ ਹੀ ਰਹਿ ਜਾਵੇ। ਅਜਿਹੇ ਵਿਚ ਸਰਕਾਰ ਬਣਾਉਣ ਲਈ ਆਜਾਦ ਜਿੱਤੇ ਵਿਧਾਇਕਾਂ ਅਤੇ ਹੋਰ ਪਾਰਟੀਆਂ ਦੇ ਸਮਰਥਣ ਦੀ ਵੀ ਲੋੜ ਪੈ ਸਕਦੀ ਹੈ।
ਚੋਣ ਨਤੀਜਿਆਂ ਵਿਚ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਦੂਜੀਆਂ ਪਾਰਟੀਆਂ ਦੇ ਜੇਤੂ ਵਿਧਾਇਕਾਂ ਨੁੰ ਵੀ ਆਪਣੇ ਨਾਲ ਰਲਾਉਣ ਲਈ ਜੋੜ ਤੋੜ ਕੀਤਾ ਜਾ ਸਕਦਾ ਹੈ ਅਤੇ ਬਾਹਰੋਂ ਸਮਰਥਣ ਵੀ ਲਿਆ ਜਾ ਸਕਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਸਮੇੱ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਸਬੰਧੀ ਕਿਆਸ ਅਰਾਈਆਂ ਦਾ ਦੌਰ ਚਲ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵਿਧਾਨ ਸਭਾ ਦੇ ਨਤੀਜੇ ਆਸ ਤੋੱ ਉਲਟ ਵੀ ਹੋ ਸਕਦੇ ਹਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…