ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਡਿਗਰੀ ਵੰਡ ਸਮਾਰੋਹ ਵਿੱਚ 400 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਅਪਰੈਲ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਐਜੁਕੇਸ਼ਨ ਨੇ ਸਾਲਾਨਾ ਡਿਗਰੀ ਵੰਡ ਸਮਾਰੋਹ ਦੇ ਦੌਰਾਨ 400 ਵਿਦਿਆਰਥੀਆਂ ਨੂੰ ਗ੍ਰੇਜੂਏਟ ਅਤੇ ਪੋਸਟ ਗਰੈਜੁੂਏਟ ਦੀਆਂ ਡਿਗਰੀਆਂ ਵੰਡੀਆਂ ਗਈਆਂ। ਜਿਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ, ਉਨ੍ਹਾਂ ਵਿੱਚ ਐਮਐਡ, ਐਮ.ਏ. (ਐਜੂਕੇਸ਼ਨ) ਅਤੇ ਬੀ.ਐਡ ਦੇ ਵਿਦਿਆਰਥੀ ਸ਼ਾਮਲ ਸਨ। 300 ਵਿਦਿਆਰਥੀਆਂ ਨੂੰ ਐਮਐਡ ਦੀ ਡਿਗਰੀ ਵੰਡੀ ਗਈ, ਜਦੋਂਕਿ 80 ਵਿਦਿਆਰਥੀਆਂ ਨੂੰ ਬੀ.ਐਡ ਦੀ ਡਿਗਰੀ ਮਿਲੀ। ਉਥੇ ਹੀ 20 ਵਿਦਿਆਰਥੀਆਂ ਨੂੰ ਐਮਏ (ਐਜੁਕੇਸ਼ਨ) ਦੀ ਡਿਗਰੀ ਮਿਲੀ। ਇਸ ਮੌਕੇ ਗੂਗਲ ਈ.ਡੀ.ਯੂ. ਆਉਟਰੀਚ ਪ੍ਰੋਗਰਾਮ ਇੰਡੀਆ ਦੀ ਕੰਟਰੀ ਹੈਡ ਬਾਨੀ ਪੀ.ਧਵਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸੁਸਾਇਟੀ ਦੇ ਲਈ ਆਪਣੇ ਹੁੰਨਰ ਦਾ ਇਸਤੇਮਾਰ ਕਰਨ ਦੀ ਸਲਾਹ ਦਿੱਤੀ ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਸੇਵਾਵਾਂ ਦੇਣ ਦੇ ਲਈ ਪ੍ਰੋਤਸ਼ਾਹਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਸਕਿੱਲ ਇੰਡੀਆ, ਮੇਕ ਇੰਨ੍ਹ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੇ ਡ੍ਰੀਮ ਪ੍ਰੋਜੈਕਟ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਜਿਸ ਨਾਲ ਦੇਸ਼ ਵਿੱਚ ਸੁਸ਼ਾਸਨ ਅਤੇ ਸਵਰਾਜ ਦਾ ਸੁਪਣਾ ਸਾਕਾਰ ਹੋ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀ ਮਿਲਣ ’ਤੇ ਵੱਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮੁੱਖ ਮਕਸਦ ਸਮਾਜ ਵਿਚ ਬਿਹਤਰ ਸੇਵਾਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਹੁਨਰਮੰਦ ਬਨਾਉਣਾ ਹੈ। ਇਸ ਕੰਮ ਵਿਚ ਰਿਆਤ ਬਾਹਰਾ ਲਗਾਤਾਰ ਸਫਲਤਾ ਦੀ ਸੀੜੀਆ ਚੜ ਰਿਹਾ ਹੈ। ਉਥੇ ਹੀ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਕਿਹਾ ਕਿ ਰਿਆਤ ਬਾਹਰਾ ਨੇ ਵਿਦਿਆਰਥੀਆਂ ਵਿਚ ਬਾਹਰੀ ਦੁਨਿਆ ਦੇ ਨਾਲ ਕਦਮ ਨਾਲ ਕਦਮ ਮਿਲਾਕੇ ਚੱਲਣ ਦਾ ਪੂਰਾ ਹੌਂਸਲਾ ਮੌਜੂਦ ਹੈ। ਇਸ ਦੌਰਾਨ ਉਨ੍ਹਾਂ ਬੀਤੇ ਸਾਲ ਯੂਨੀਵਰਸਿਟੀ ਵੱਲੋਂ ਹਾਸਿਲ ਕੀਤੀ ਗਈ ਉਪਲਬਧੀਆਂ ’ਤੇ ਚਰਚਾ ਕੀਤਾ। ਯੂਨੀਵਰਸਿਟੀ ਸਕੂਲ ਆਫ ਐਜੂੁਕੇਸ਼ਨ ਦੀ ਡੀਨ ਡਾ. ਇੰਦੁੂ ਰਿਹਾਨੀ ਨੇ ਸਾਰੇ ਮੌਜੂਦ ਵਿਅਕਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਡਾ. ਓ.ਪੀ.ਮਿੱਡਾ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…