ਕਾਵਿ ਪੁਸਤਕ ‘ਨਜ਼ਮ-ਏ-ਮੁਸਾਫਿਰ’ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਸਥਾਨਕ ਬਾਲ ਭਵਨ ਫੇਜ਼-4 ਮੁਹਾਲੀ ਵਿਖੇ ਬੀਤੇ ਦਿਨੀਂ ਰਾਣਾ ਹੈਂਡੀਕਰਾਫਟਸ ਇੰਟਰਨੈਸਨਲ (ਰਜਿ) ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਪੁਸਤਕ ਲੋਕ ਅਰਪਣ ਤੇ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼ਾਇਰ ਬਲਵੰਤ ਸਿੰਘ ਮੁਸਾਫਿਰ ਦੀ ਕਾਵਿ ਪੁਸਤਕ ਨਜਮ ਏ ਮੁਸਾਫਿਰ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਇਸ ਪੁਸਤਕ ਲੋਕ ਅਰਪਣ ਤੇ ਕਵੀ ਸੰਮੇਲਨ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਰਿਆਮ ਸਿੰਘ ਬਟਾਲਵੀ, ਸ਼ਾਇਰਾ ਪ੍ਰੀਤਮ ਸੰਧੂ, ਗੀਤਕਾਰ ਰਣਜੋਧ ਰਾਣਾ ਅਤੇ ਲਾਲੀ ਕਰਤਾਰਪੁਰੀ ਵਲੋੱ ਸਾਂਝੇ ਤੌਰ ਤੇ ਕੀਤੀ ਗਈ ਜਦੋੱ ਕਿ ਪੱਟੀ ਤੋੱ ਵਿਸ਼ੇਸ਼ ਤੌਰ ਤੇ ਪਹੁੰਚੇ ਪੰਥਕ ਕਵੀ ਕੁਲਵੰਤ ਸਿੰਘ ਕੋਮਲ ਪ੍ਰਧਾਨਗੀ ਮੰਡਲ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏੇ ਅਤੇ ਪੁਸਤਕ ਦੇ ਰਚੇਤਾ ਸਾਇਰ ਬਲਵੰਤ ਸਿੰਘ ਮੁਸਾਫਿਰ ਵੀ ਪ੍ਰਧਾਨਗੀ ਮੰਡਲ ਦਾ ਹਿੱਸਾ ਰਹੇ।
ਪ੍ਰੋਗਰਾਮ ਦਾ ਆਗਾਜ ਉੱਘੇ ਗਾਇਕ ਮਲਕੀਤ ਕਲਸੀ ਵੱਲੋਂ ਸ਼ਾਇਰ ਮੁਸਾਫਿਰ ਦੀ ਰਚਨਾ ਸੁਬ੍ਹਾ ਸਵੇਰੇ ਉੱਠ ਕੇ ਬੰਦਿਆ, ਵਾਹਿਗੁਰੂ ਵਾਹਿਗੁਰੂ ਕਰਿਆ ਕਰ ਨਾਲ ਕਰਨ ਉਪਰੰਤ ਗੀਤਕਾਰ ਹਰਬੰਸ ਪ੍ਰੀਤ ਦੇ ਲਿਖੇ ਚਰਚਿਤ ਗੀਤ ਸੱਚ ਦੀ ਕਮਾਈ ਕਰ ਰੱਬ ਦੇ ਪ੍ਰਾਣੀਆ ਨੂੰ ਬੁਲੰਦ ਆਵਾਜ ਵਿੱਚ ਸੁਣਾ ਕੇ ਜਿਥੇ ਪ੍ਰੋਗਰਾਮ ਵਿੱਚ ਗਰਮਾਹਟ ਲਿਆਂਦੀ ਉਥੇ ਆਪਣੀ ਗਾਇਕੀ ਦਾ ਲੋਹਾ ਵੀ ਮੰਨਵਾਇਆ। ਲੋਕ ਅਰਪਣ ਹੋਈ ਪੁਸਤਕ ਤੇ ਪਰਚੇ ਗੀਤਕਾਰ ਰਣਜੋਧ ਰਾਣਾ, ਸ਼ਾਇਰ ਬਲਦੇਵ ਪ੍ਰਦੇਸੀ ਅਤੇ ਰਾਜ ਕੁਮਾਰ ਸਾਹੋਵਾਲੀਆ ਵਲੋੱ ਪੜ੍ਹੇ ਗਏ। ਇਸ ਮੌਕੇ ਤੇ ਆਪਣੀ ਲੋਕ ਅਰਪਣ ਹੋਈ ਪੁਸਤਕ ਵਿਚੋੱ ਸਾਇਰ ਬਲਵੰਤ ਸਿੰਘ ਮੁਸਾਫਿਰ ਨੇ ਕੁੱਝ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਇਸ ਉਪਰੰਤ ਸਾਇਰ ਕਸ਼ਮੀਰ ਘੇਸਲ ਨੇ ਆਪਣੀ ਸ਼ਾਇਰੀ ਪੇਸ਼ ਕੀਤੀ। ਲੋਕ ਗਾਇਕ ਨਰੈਣ ਯਮਲਾ, ਗਾਇਕ ਕੁਲਬੀਰ ਸੈਣੀ, ਕੁਲਵੰਤ ਸਿੰਘ ਕੋਮਲ, ਦਰਸਨ ਤਿਊਣਾ, ਸੁਰਿੰਦਰ ਕੌਰ ਭੋਗਲ ਤੇ ਕਸ਼ਮੀਰ ਕੌਰ ਸੰਧੂ ਨੇ ਆਪਣੇ ਆਪਣੇ ਫਨ ਦਾ ਮੁਜਾਹਰਾ ਕੀਤਾ।
ਇਸ ਉਪਰੰਤ ਸ਼ਾਇਰ ਬਲਦੇਵ ਪ੍ਰਦੇਸੀ, ਦਲੀਪ ਚੰਦ ਅਹੀਰ, ਨਰਿੰਦਰ ਕਮਲ, ਭਗਤ ਰਾਮ ਰੰਗਾੜਾ, ਲਾਲੀ ਕਰਤਾਰਪੁਰੀ, ਅਜੀਤ ਸਿੰਘ ਸੰਧੂ, ਦਲਬੀਰ ਸਿੰਘ ਸਰੋਆ ਤੇ ਅਮਰਜੀਤ ਸੰਧੂ, ਸਾਇਰ ਅਮਰੀਕ ਸਿੰਘ ਬੱਲੋਪੁਰੀ, ਸੇਵੀ ਰਾਇਤ, ਗੁਰਦਰਸ਼ਨ ਮਾਵੀ, ਕਰਨੈਲ ਸਹੋਤਾ, ਰਾਣਾ ਬੂਲਪੁਰੀ, ਤੇ ਸਰਵਨ ਸਿੰਘ ਸਹੋਤਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਜਿਥੇ ਸਾਇਰਾ ਪ੍ਰੀਤਮ ਸੰਧੂ ਨੇ ਭਾਵਪੂਰਤ ਵਿਚਾਰ ਪੇਸ਼ ਕੀਤੇ ਉਥੇ ਤਰੰਨਮ ਵਿੱਚ ਆਪਣੀ ਇੱਕ ਗਜਲ ਵੀ ਪੇਸ਼ ਕੀਤੀ। ਇਸ ਮੌਕੇ ਜਗਜੀਤ ਸਿੰਘ ਨੂਰ, ਅਰਵਿੰਦਰ ਸਿੰਘ ਭੋਗਲ, ਇੰਦਰਜੀਤ ਘੁੰਮਣ, ਹਰਬੰਸ ਪ੍ਰੀਤ, ਤ੍ਰਿਪਤਾ ਖੁੱਲਰ, ਚੰਦਰ ਪ੍ਰਭਾ ਸੂਦ, ਧਰਮਜੀਤ ਸਿੰਘ, ਹਰਸ਼ ਸਿੰਘ, ਸਰਬਜੀਤ ਸਿੰਘ ਪ੍ਰਿੰਸ, ਭੁਪਿੰਦਰ ਬੇਕਸ, ਕ੍ਰਿਸਨ ਬਲਦੇਵ, ਮੰਟੂ ਤੇ ਸਰਬਜੀਤ ਸਿੰਘ ਪੰਧੇਰ ਨੇ ਲੰਬਾ ਸਮਾਂ ਹਾਜਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ। ਪੰਥਕ ਕਵੀ ਕੁਲਵੰਤ ਸਿੰਘ ਕੋਮਲ ਨੂੰ ਪ੍ਰਧਾਨਗੀ ਮੰਡਲ ਵਲੋੱ ਇੱਕ ਯਾਦ ਨਿਸਾਨੀ ਭੇਟ ਕੀਤੀ ਗਈ। ਮੰਚ ਦੇ ਪ੍ਰਧਾਨ ਵਰਿਆਮ ਬਟਾਲਵੀ ਵਲੋੱ ਇੱਕ ਰਚਨਾ ਨਾਲ ਕਾਵਿਕ ਹਾਜਰੀ ਵੀ ਲੁਆਈ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜਕੁਮਾਰ ਸਾਹੋਵਾਲੀਆ ਵਲੋੱ ਕਰਦੇ ਹੋਏ ਆਪਣੀ ਕਵਿਤਾ ‘ਚਲਨ’ ਨਾਲ ਕਾਵਿਕ ਹਿੱਸਾ ਵੀ ਪਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…