ਫੇਜ਼-1 ਥਾਣੇ ਵਿੱਚ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ, ਪੁਲੀਸ ਨਾਕਿਆਂ ’ਤੇ ਦੇਗ ਵਰਤਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਮੁਹਾਲੀ ਦੇ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ। ਇੱਥੋਂ ਦੇ ਫੇਜ਼-1 ਥਾਣੇ ਵਿੱਚ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਦੇ ਗਰੰਥੀ ਭਾਈ ਦਲਬੀਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਖਾਲਸੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਕਰੀਬ ਢਾਈ ਕੁਇੰਟਲ ਕੜਾਹ ਪ੍ਰਸ਼ਾਦਿ (ਦੇਗ) ਤਿਆਰ ਕੀਤੀ ਗਈ ਅਤੇ ਅਰਦਾਸ ਉਪਰੰਤ ਮੁਹਾਲੀ ਸ਼ਹਿਰ ਦੇ ਸਮੂਹ ਪੁਲੀਸ ਨਾਕਿਆਂ ਅਤੇ ਨੇੜਲੇ ਪਿੰਡਾਂ ਦੇ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਪੁਲੀਸ ਜਵਾਨਾਂ ਨੂੰ ਦੇਗ ਵਰਤਾਈ ਗਈ। ਉਨ੍ਹਾਂ ਦੱਸਿਆ ਕਿ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ’ਤੇ ਹੁਣ ਤੱਕ ਵੱਖ ਵੱਖ ਕਲੋਨੀਆਂ ਅਤੇ ਹੋਰਨਾਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਅਤੇ ਤਿਆਰ ਕੀਤਾ ਹੋਇਆ ਭੋਜਨ ਵੰਡਿਆਂ ਗਿਆ ਹੈ ਅਤੇ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ, ਸਬ ਇੰਸਪੈਕਟਰ ਸੁਲੇਖ ਚੰਦ, ਏਐਸਆਈ ਭਗਤ ਰਾਮ, ਓਮ ਪ੍ਰਕਾਸ਼ ਅਤੇ ਦਲਬਾਗ ਸਿੰਘ ਸਮੇਤ ਥਾਣੇ ਦਾ ਸਟਾਫ਼ ਹਾਜ਼ਰ ਸੀ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …