Share on Facebook Share on Twitter Share on Google+ Share on Pinterest Share on Linkedin ਉਜਾਲਾ ਯੋਜਨਾ ਤੋਂ ਪੰਜਾਬ ਦੇ ਲੋਕ ਪੂਰਾ ਲਾਭ ਉਠਾਉਣ: ਰਾਣਾ ਗੁਰਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ: ਪੰਜਾਬ ਵਾਸੀਆਂ ਨੂੰ ਆਪਣੇ ਪੈਸੇ ਅਤੇ ਬਿਜਲੀ ਦੀ ਬਚਤ ਦੇ ਲਈ ਉਜਾਲਾ ਯੋਜਨਾ ਨਾਲ ਜੁੜਨਾ ਚਾਹੀਦਾ ਹੈ। ਇਹ ਵਿਚਾਰ ਊਰਜਾ ਅਤੇ ਸਿੰਚਾਈ ਮੰਤਰੀ ਸ੍ਰੀ ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ੍ਰੀ ਰਾਣਾ ਅੱਜ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਐਨਰਜੀ ਇਫੈਂਸੀ ਸਰਵਿਸਿਜ ਲਿਮਟਿਡ ਅਤੇ ਪਾਵਰ ਕੌਮ ਵਲੋੱ ਉਜਾਲਾ ਸਕੀਮ ਦੀ ਸ਼ੁਰੂਆਤ ਸਬੰਧੀ ਕੀਤੇ ਗਏ ਸਮਾਗਮ ਵਿੱਚ ਬੋਲ ਰਹੇ ਸਨ। ਇਸ ਮੌਕੇ ਸ੍ਰੀ ਰਾਣਾ ਨੇ ਕਿਹਾ ਕਿ ਉਜਾਲਾ ਯੋਜਨਾ ਨਾਲ ਸਰਕਾਰ ਨੂੰ ਵੀ ਬਿਜਲੀ ਦੀ ਮੰਗ ਅਤੇ ਪੂਰਤੀ ਦਾ ਸਹੀ ਪ੍ਰਬੰਧ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ ਇਸ ਯੋਜਨਾ ਅਨੁਸਾਰ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਘਟਾਉਣ ਨਾਲ ਵਾਤਾਵਰਨ ਨੂੰ ਵੀ ਲਾਭ ਪਹੁੰਚੇਗਾ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਭਾਰਤ ਨੂੰ ਊਰਜਾ ਖੇਤਰ ਵਿੱਚ ਵੱਡੀ ਸ਼ਕਤੀ ਬਨਾਉਣ ਲਈ ਇਸ ਯੋਜਨਾ ਨਾਲ ਜੁੜਨ। ਉਹਨਾਂ ਕਿਹਾ ਕਿ ਇਹ ਯੋਜਨਾ ਅਜੇ ਸਿਰਫ ਐਸ ਏ ਐਸ ਨਗਰ ਵਿਚ ਲਾਗੂ ਕੀਤੀ ਗਈ ਹੈ, ਜੋਕਿ ਹੋਲੀ ਹੋਲੀ ਸਾਰੇ ਸੂਬੇ ਵਿੱਚ ਹੀ ਲਾਗੂ ਕਰ ਦਿੱਤੀ ਜਾਵੇਗੀ। ਇਸ ਯੋਜਨਾ ਨਾਲ ਪੰਜਾਬ ਵਿੱਚ 60 ਲੱਖ ਤੋੱ ਵੱਧ ਖਪਤਕਾਰਾਂ ਨੂੰ ਲਾਭ ਪਹੁੰਚੇਗਾ। ਉਹਨਾਂ ਕਿਹਾ ਕਿ ਇਸ ਯੋਜਨਾ ਨੂੰ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਅੰਤਰਗਤ ਐਨਰਜੀ ਇਫੈਂਸੀ ਸਰਵਿਸਿਜ ਲਿਮਟਿਡ ਵੱਲੋਂ ਲਾਗੂ ਕੀਤਾ ਜਾਵੇਗਾ। ਜਿਸਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੀ ਪੂਰਾ ਸਹਿਯੋਗ ਦੇਵੇਗਾ। ਉਹਨਾਂ ਲੋਕਾਂ ਨੂੰ ਇਸ ਯੋਜਨਾ ਤੋਂ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਈ ਈ ਐਸ ਐਲ ਦੇ ਅਧਿਕਾਰੀ ਨਿਤਿਨ ਭੱਟ ਨੇ ਕਿਹਾ ਕਿ ਈ ਈ ਐਸ ਐਲ ਨੇ ਪੰਜਾਬ ਵਿੱਚ 1 ਕਰੋੜ ਐਨ ਈ ਡੀ ਬਲਬ, 10 ਐਲ ਈ ਡੀ ਟਿਊਬਲਾਈਟਾਂ ਅਤੇ 1 ਲੱਖ ਪੱਖੇ ਵੇਚਣ ਦਾ ਟੀਚਾ ਰਖਿਆ ਹੈ। ਜਿਹਨਾਂ ਦੀ ਵਰਤੋਂ ਨਾਲ ਪੰਜਾਬ ਵਿੱਚ 135 ਕਰੋੜ ਯੂਨਿਟ ਬਿਜਲੀ ਦੀ ਸਾਲਾਨਾ ਬਜਟ ਹੋਵੇਗੀ। ਇਕ ਅਨੁਮਾਨ ਅਨੁਸਾਰ ਇਹਨਾਂ ਉਪਕਰਨਾਂ ਦੀ ਵਰਤੋੱ ਨਾਲ ਖਪਤਕਾਰਾਂ ਦੇ ਬਿਜਲੀ ਬਿਲਾਂ ਵਿੱਚ 540 ਕਰੋੜ ਰੁਪਏ ਤੋਂ ਜਿਆਦਾ ਦੀ ਸਾਲਾਨਾ ਬਚਤ ਹੋਵੇਗੀ। ਇਹਨਾਂ ਉਪਕਰਨਾਂ ਨਾਲ ਬਿਜਲੀ ਦੀ ਮੰਗ ਵਿੱਚ 282 ਮੈਗਾਵਾਟ ਦੀ ਬਚਤ ਦੇ ਨਾਲ ਹੀ ਹਰ ਸਾਲ 11 ਲੱਖ ਕਾਰਬਨ ਡਾਈਆਕਸਾਈਡ ਉਤਸਰਜਨ ਦੀ ਵੀ ਘਾਟ ਆਵੇਗੀ। ਉਜਾਲਾ ਯੋਜਨਾ ਅਧੀਨ ਖਪਤਕਾਰ 9 ਵਾਟ ਦਾ ਐਲ ਈ ਡੀ ਬਲਬ 65 ਰੁਪਏ ਵਿੱਚ, 50 ਵਾਟ ਪੱਖਾ 1, 150 ਰੁਪਏ ਵਿੱਚ ਅਤੇ ਐਲ ਈ ਡੀ ਟਿਊਬਲਾਈਟ 230 ਰੁਪਏ ਵਿੱਚ ਖਰੀਦ ਸਕਦੇ ਹਨ। ਮੌਕੇ ਸ੍ਰੀ ਏ ਵੇਨੂੰ ਪ੍ਰਸ਼ਾਦ ਪ੍ਰਿੰਸੀਪਲ ਸੈਕਟਰੀ ਪਾਵਰ ਵਿਭਾਗ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਡਾਇਰੈਕਟਰ (ਵੰਡ) ਇੰਜਨੀਅਰ ਕੇ.ਐਲ. ਸ਼ਰਮਾਂ, ਚੀਫ ਇੰਜਨੀਅਰ (ਤਕਨੀਕੀ ਆਡਿਟ) ਸ੍ਰੀ ਜੇ.ਕੇ ਵੈਦ, ਸ਼ਿਵਾਲਿਕ ਸਕੂਲ ਦੇ ਡਾਇਰੈਕਟਰ ਬੀ.ਐਸ. ਬੇਦੀ, ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਸ੍ਰ; ਸਿੱਧੂੂ ਦੇ ਸਿਆਸੀ ਸਕੱਤਰ ਹਰਕੇਸ਼ ਕੁਮਾਰ ਸ਼ਰਮਾਂ ਮੱਛਲੀ ਕਲਾਂ, ਕੌਂਸਲਰ ਅਮਰੀਕ ਸਿੰਘ ਸੋਮਲ, ਜਸਵੀਰ ਸਿੰਘ ਮਨਕੂ, ਨਛੱਤਰ ਸਿੰਘ, ਤਰਨਜੀਤ ਕੌਰ ਗਿੱਲ ਸਮੇਤ ਹੋਰ ਪੰਤਵੰਤੇ ਅਤੇ ਬਿਜਲੀ ਵਿਭਾਗ, ਈ.ਈ.ਐਸ.ਐਲ ਦੇ ਅਧਿਕਾਰੀ ਵੀ ਮੌਜੂਦ ਸਨ। ਮੈਂ ਵੀ ਇਸੇ ਸਕੂਲ ਵਿੱਚ ਪੜ੍ਹਿਆ: ਰਾਣਾ ਗੁਰਜੀਤ ਸਿੰਘ ਇਸ ਮੌਕੇ ਸ੍ਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਵੀ ਇਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ। ਜਿਸ ਤਰ੍ਹਾਂ ਅੱਜ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ, ਉਸੇ ਤਰ੍ਹਾਂ ਕਦੇ ਉਹ ਵੀ ਸਕੂਲ ਵਿਦਿਆਰਥੀ ਹੁੰਦਿਆਂ ਬੇਦੀ ਸਾਹਮਣੇ ਬੈਠ ਕੇ ਸਿੱਖਿਆ ਹਾਸਲ ਕਰਦੇ ਹੁੰਦੇ ਸਨ। ਉਹਨਾਂ ਕਿਹਾ ਕਿ ਜੇ ਅੱਜ ਉਹ ਇੱਥੇ ਬੈਠੇ ਹਨ ਤਾਂ ਇਸਦਾ ਸਿਹਰਾ ਵੀ ਬੇਦੀ ਨੂੰ ਹੀ ਜਾਂਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ