Share on Facebook Share on Twitter Share on Google+ Share on Pinterest Share on Linkedin ਸਰਕਾਰੀ ਸਕੂਲ ਗੋਸਲਾ ਵਿੱਚ ਗਾਈਡੈਂਸ ਐਂਡ ਕੌਂਸਲਿੰਗ ਪ੍ਰੋਗਰਾਮ ਦਾ ਆਯੋਜਨ ਨੌਜਵਾਨਾਂ ਲਈ ਕਿੱਤਾ ਮੁੱਖੀ ਕੋਰਸ ਸਮੇਂ ਦੀ ਮੁੱਖ ਜ਼ਰੂਰਤ: ਲੈਫ਼ ਜਨਰਲ ਜਰਨੈਲ ਸਿੰਘ ਕੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਅਪਰੈਲ: ਇੱਥੋਂ ਦੇ ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਜਸਬੀਰ ਕੌਰ ਦੀ ਅਗਵਾਈ ਵਿੱਚ ਗਾਈਡੈਂਸ ਐਂਡ ਕਾਊਂਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵਿਸ਼ੇ ਕਿੱਤੇ ਪ੍ਰਤੀ ਜਾਗਰੂਕ ਕਰਨ ਲਈ ਲੈਫ. ਜਨਰਲ (ਸੇਵਾਮੁਕਤ) ਜਰਨੈਲ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਮਹਿੰਗੀਆਂ ਪੜ੍ਹਾਈ ਕਰਨ ਦੀ ਬਜਾਏ ਕਿੱਤਾ ਮੁੱਖੀ ਛੋਟੇ ਕੋਰਸਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਪੈਰਾਂ ਤੇ ਖੜ੍ਹੇ ਹੋ ਸਕੀਏ। ਅਧਿਆਪਕ ਕਪਿਲ ਮੋਹਨ ਅਗਰਵਾਲ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਰਪੰਚ ਦਰਸ਼ਨ ਸਿੰਘ, ਪ੍ਰਗਟ ਸਿੰਘ, ਗੁਰਬਖਸ਼ ਸਿੰਘ, ਮੇਜਰ ਸਿੰਘ, ਬਲਜੀਤ ਸਿੰਘ, ਵਰਿੰਦਰ ਕੁਮਾਰ, ਪ੍ਰਦੀਪ ਸ਼ਰਮਾ, ਕਲਬੀਰ ਸਿੰਘ, ਦਲੇਰ ਸਿੰਘ, ਲਖਵਿੰਦਰ ਸਿੰਘ, ਜਗਜੀਵਨ ਸਿੰਘ, ਚਰਨਜੀਤ ਸਿੰਘ, ਨਾਇਬ ਸਿੰਘ, ਕਪਿਲ ਮੋਹਨ ਅਗਰਵਾਲ, ਜਸਬੀਰ ਕੌਰ, ਬਲਜੀਤ ਕੌਰ, ਅਨੁਪਮਾ, ਮਿੰਨੀ ਸ਼ਰਮਾ ਅਤੇ ਪਿੰਡ ਦੇ ਮੌਹਤਬਰ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ