ਖਰੜ ਵਿੱਚ ਜ਼ਿਮਨੀ ਪੰਚਾਇਤਾਂ ਚੋਣਾਂ ਲਈ 25 ਮਈ ਤੋਂ ਹੋਣਗੀਆਂ ਨਾਮਜ਼ਦਗੀਆਂ: ਸ੍ਰੀਮਤੀ ਬਰਾੜ

ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਮਈ:
ਖਰੜ ਦੀ ਉਪ ਮੰਡਲ ਮੈÎਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਖਾਲੀ ਹੋਈਆਂ ਸੀਟਾਂ ਲਈ ਉਪ ਚੋਣਾਂ ਲਈ ਅੱਜ 25 ਮਈ ਤੋਂ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋ ਜਾਵੇਗਾ। ਬਲਾਕ ਖਰੜ ਵਿੱਚ ਉਪ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਲਈ ਤਹਿਸੀਲਦਾਰ ਖਰੜ ਰਾਜਪਾਲ ਸਿੰਘ ਸੇਖੋਂ ਰਿਟਰਨਿੰਗ ਅਫ਼ਸਰ, ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ। ਇਹ ਦੋਵੇਂ ਅਧਿਕਾਰੀ ਤਹਿਸੀਲ ਦਫ਼ਤਰ ਖਰੜ ਦੇ ਕਮੇਟੀ ਰੂਮ ਕਮਰਾ ਨੰਬਰ: 11 ਵਿੱਚ ਸਵੇਰੇ 11 ਤੋਂ 3 ਵਜੇ ਤੱਕ ਉਪ ਚੋਣਾਂ ਲਈ 25 ਤੋਂ 30 ਮਈ ਤੱਕ ਨਾਮਜ਼ਦਗੀਆਂ ਪ੍ਰਾਪਤ ਕਰਨਗੇ।
ਉਨ੍ਹਾਂ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ 31 ਮਈ ਨੂੰ ਹੋਵੇਗੀ। ਕੋਈ ਵੀ ਉਮੀਦਵਾਰ 1 ਜੂਨ ਨੂੰ ਜੇ ਚਾਹੇ ਉਹ ਨਾਮਜ਼ਦਗੀ ਪੇਪਰ ਵਾਪਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ 11 ਜੂਨ ਨੂੰ ਪਿੰਡਾਂ ਦੀਆਂ ਖਾਲੀ ਸੀਟਾਂ ਲਈ ਉਪ ਚੋਣਾਂ ਹੋਣਗੀਆਂ ਜਿਥੇ ਕਿ ਸਵੇਰੇ 8 ਤੋਂ ਸ਼ਾਮੀ 4 ਵਜੇ ਤੱਕ ਪੋਲਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਖਰੜ ਦੇ ਪਿੰਡ ਬੱਤਾ, ਸੁੱਖਗੜ੍ਹ, ਗੁਡਾਣਾ, ਪੱਤੋਂ, ਧਰਮਗੜ੍ਹ, ਨੰਡਿਆਲੀ, ਧੜਾਕ ਕਲਾਂ, ਸੋਤਲ, ਭਾਰਤਪੁਰ, ਬੜਮਾਜਾਰਾ, ਵਿੱਚ ਵਾਰਡ ਅਨੁਸਾਰ ਪੰਚ ਦੀ ਚੋਣ ਹੋਵੇਗੀ। ਚੋਣ ਲੜਨ ਵਾਲੇ ਉਮੀਦਵਾਰ ਤਹਿਸੀਲ ਦਫਤਰ ਖਰੜ ਦੇ ਮੀਟਿੰਗ ਹਾਲ ਵਿੱਚ ਨਾਮਜ਼ਦਗੀ ਪੇਪਰ ਪ੍ਰਾਪਤ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…