Share on Facebook Share on Twitter Share on Google+ Share on Pinterest Share on Linkedin ਨਿਊ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਵੱਲੋਂ ਫੀਸਾਂ ਸਬੰਧੀ ਰਤਵਾੜਾ ਸਾਹਿਬ ਸਕੂਲ ਦੇ ਡਾਇਰੈਕਟਰ ਨੂੰ ਦਿੱਤਾ ਮੰਗ ਪੱਤਰ ਭੁਪਿੰਦਰ ਸਿੰਗਾਰੀਵਾਲ ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 3 ਅਪਰੈਲ: ਪ੍ਰਾਈਵੇਟ ਸਕੂਲਾਂ ਵੱਲੋਂ ਸਲਾਨਾ ਦਾਖਲਿਆਂ ਸਮੇਂ ਵਾਧੂ ਫੀਸਾਂ ਦੀ ਵਸੂਲੀ ਬੰਦ ਕਰਨ ਸਬੰਧੀ ਨਿਊ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਵਫ਼ਦ ਨੇ ਰਤਵਾੜ੍ਹਾ ਸਾਹਿਬ ਦੇ ਟਰੱਸਟ ਮੈਨੇਜਮੈਂਟ ਨੂੰ ਮਿਲਕੇ ਮੰਗ ਮਾਪਿਆਂ ਵੱਲੋਂ ਮੰਗ ਪੱਤਰ ਸੌਂਪਿਆਂ। ਇਸ ਸਬੰਧੀ ਐਸੋਸ਼ੀਏਸ਼ਨ ਪ੍ਰਧਾਨ ਰਵੀ ਪੈਂਤਪੁਰ ਦੀ ਅਗਵਾਈ ’ਚ ਮਾਪਿਆਂ ਦੇ ਵਫ਼ਦ ਨੇ ਟਰੱਸਟ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਸਕੂਲ ਡਾਇਰੈਕਟਰ ਜਸਵੰਤ ਸਿੰਘ ਸਿਆਣ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਜਿਥੇ ਸਕੂਲਾਂ ਵੱਲੋਂ ਇੱਕ ਵਾਰ ਫੀਸ ਭਰ ਕੇ ਦਾਖ਼ਲ ਹੋ ਚੁੱਕੇ ਬੱਚਿਆਂ ਦੇ ਹਰ ਨਵੇਂ ਸੈਸ਼ਨ ਦੌਰਾਨ ਵਾਰ ਵਾਰ ਵਾਧੂ ਫੀਸਾਂ ਦੀ ਵਸੂਲੀ ਕਰਨੀ ਨਾਲ ਮਾਪਿਆਂ ਦੀ ਕਮਾਈ ਨਾਲ ਸਿੱਧੀ ਲੁੱਟ ਹੋ ਰਹੀ ਹੈ, ਉਥੇ ਸੇਵਾ ਦੇ ਅਧਾਰ ਤੇ ਚੱਲ ਰਹੇ ਅਜਿਹੇ ਸਕੂਲਾਂ ਵੱਲੋਂ ਵੀ ਇਹ ਪਿਰਤ ਜਾਰੀ ਰੱਖਣੀ ਲੋਕਾਂ ਦੀ ਸਰਧਾ ਨਾਲ ਸਿੱਧਾ ਧੱਕਾ ਹੈ। ਐਸੋਸੀਏਸ਼ਨ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਨੀਤੀ ’ਚ ਬਦਲਾਅ ਕਰਨ ਦੀ ਅਪੀਲ ਕਰਦਿਆਂ ਟਰੱਸਟ ਚੇਅਰਮੈਨ ਬਾਬਾ ਲਖਮੀਰ ਸਿੰਘ ਸਮੇਤ ਸੀ ਬੀ ਐਸ ਈ ਬੋਰਡ, ਪੰਜਾਬ ਸਕੂਲ ਸਿੱਖਿਆਂ ਬੋਰਡ ਅਧਿਕਾਰੀਆਂ ਤੇ ਸਰਕਾਰ ਨੂੰ ਵੀ ਮਾਪਿਆਂ ਦੀ ਇਸ ਮੰਗ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਅੱਛਰ ਸਿੰਘ ਕੰਨਸਾਲਾ, ਅਰਵਿੰਦਪੁਰੀ ਮੁੱਲਾਂਪੁਰ, ਸੋਹਣ ਸਿੰਘ ਬਜੀਦਪੁਰ, ਕੁਲਵੰਤ ਸਿੰਘ ਮੁੱਲਾਂਪੁਰ, ਜਿੰਮੀਂ ਕੁਰਾਲੀ, ਤਾਰਾ ਸਿੰਘ ਰਾਏਪੁਰ, ਸਦੀਕ ਮੁਹੰਮਦ, ਬਿਟੂ ਪੰਚ ਸੈਣੀਮਾਜਰਾ, ਹਕੀਕਤ ਸਿੰਘ ਭੜੌਜੀਆਂ, ਜਸਵੀਰ ਸਿੰਘ ਕੰਨਸਾਲਾ, ਅਮਨਦੀਪ ਸਿੰਘ ਰਤਵਾੜਾ ਆਦਿ ਮੋਹਤਵਰ ਮਾਪੇ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ