ਧਾਰਮਿਕ ਤੇ ਰਾਜਨੀਤਕ ਹੋਂਦ ਬਚਾਉਣ ਲਈ ਕੌਮ ਨੂੰ ਅੱਗੇ ਆਉਣਾ ਪਏਗਾ: ਬੜੌਦੀ

ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 9 ਫਰਵਰੀ:
ਪੰਥ ਦੀ ਰਹਿਨੁਮਾ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗੁਰਮਤਿ ਸਿਧਾਤਾਂ ਅਤੇ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਸੰਸਾਰ ਭਰ ਦੇ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਈ ਹੈ। ਇਸ ਲਈ ਆਪਣੀ ਪ੍ਰੰਪਰਾਂ ਨੂੰ ਬਚਾਉਣ ਲਈ ਹੁਣ ਸਿੱਖਾਂ ਕੌਮ ਨੂੰ ਇੱਕਜੁੱਟ ਹੋ ਕੇ ਆਪ ਫੈਸਲਾ ਲੈਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ਼ ਹਰਮੇਸ਼ ਸਿੰਘ ਬੜੌਦੀ ਨੇ ਆਪਣੇ ਜਾਰੀ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਗਠਨ ਧਾਰਮਿਕ ਤੌਰ ’ਤੇ ਸਿੱਖੀ ਸਿਧਾਤਾਂ ਦੀ ਕਾਇਮੀ ਅਤੇ ਸਿੱਖਾਂ ਦੇ ਰਾਜਨੀਤਿਕ ਅਧਿਕਾਰਾਂ ਦੀ ਪੈਰਵਾਈ ਲਈ ਹੀ ਹੋਇਆ ਸੀ, ਪਰ ਅਜੇਕੇ ਅਕਾਲੀ ਆਗੂਆਂ ਨੇ ਆਪਣੇ ਮਨੋਰਥ ਲਈ ਇਸਦੇ ਅਸਲ ਸਿਧਾਤਾਂ ਨੂੰ ਰੋਲਕੇ ਰੱਖ ਦਿੱਤਾ ਹੈ। ਜਿਸ ਦੀ ਪ੍ਰਤੱਖ ਮਿਸਾਲ ਡੇਰਾ ਸਿਰਸਾ ਆਦਿ ਪੰਥ ਵਿਰੋਧੀ ਸ਼ਕਤੀਆਂ ਅੱਗੇ ਪੰਥਕ ਰਵਾਇਤਾਂ ਨੂੰ ਵੇਚਣ ਤੋਂ ਬਿਲਕੁੱਲ ਸਾਫ਼ ਹੋ ਕੇ ਸਾਹਮਣੇ ਆ ਗਈ ਹੈ। ਸ੍ਰੀ ਬੜੌਦੀ ਨੇ ਕਿਹਾ ਕਿ ਸਿੱਖੀ ਪ੍ਰਤੀ ਸੁਹਰਿਦ ਸਿੱਖਾਂ ਨੂੰ ਹੁਣ ਆਪਣੀ ਧਾਰਮਿਕ ਅਤੇ ਰਾਜਨੀਤਿਕ ਹੋਂਦ ਬਚਾਉਣ ਲਈ ਅਖੌਤੀ ਆਗੂਆਂ ਤੋਂ ਕਿਨਾਰਾ ਕਰਕੇ ਪੰਥ ਦੀ ਵਾਂਗਡੋਰ ਆਪ ਸੰਭਲਣੀ ਪਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…