Share on Facebook Share on Twitter Share on Google+ Share on Pinterest Share on Linkedin ਪਿੰਡ ਘੜੂੰਆਂ ਵਿੱਚ ਜਲਦ ਹੀ ਬਣੇਗੀ ਨਗਰ ਪੰਚਾਇਤ: ਚਰਨਜੀਤ ਚੰਨੀ ਘਰ-ਘਰ ਵਿੱਚ ਕੈਪਟਨ ਮੁਹਿੰਮ ਤਹਿਤ ਲੋਕਾਂ ਨਾਲ ਕੀਤੇ ਵਿਚਾਰ ਸਾਂਝੇ, ਆਈਟੀਆਈ ਖੋਲ੍ਹਣ ਲਈ 5 ਏਕੜ ਜ਼ਮੀਨ ਦੇਣ ਦਾ ਭਰੋਸਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਮਈ: ਨਜਦੀਕੀ ਪਿੰਡ ਘੜੂੰਆਂ ਨੂੰ ਜਲਦ ਹੀ ਨਗਰ ਪੰਚਾਇਤ ਬਣਾ ਕਿ ਉੱਚ ਪੱਧਰੀ ਵਿਕਾਸ ਕਾਰਜ ਕੀਤੇ ਜਾਣਗੇ ਇਹ ਵਿਚਾਰ ਅੱਜ ਉੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਘੜੂੰਆਂ ਵਿਖੇ ਸੁਵਿਧਾ ਕੇਂਦਰ ਦੇ ਉਦਘਾਟਨ ਮੌਕੇ ਆਏ ਹੋਏ ਇਲਾਕਾ ਨਿਵਾਸੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਨੂੰ ਨਗਰ ਪੰਚਾਇਤ ਦਾ ਦਰਜਾ ਦੇ ਕਿ ਜਲਦ ਹੀ ਸੀਵਰੇਜ਼, ਪਾਣੀ ਅਤੇ ਸੜਕਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਿਚ ਆਈ.ਟੀ.ਆਈ ਖੋਲਣ ਸਬੰਧੀ ਪੰਚਾਇਤ ਨੂੰ ਪੰਜ ਏਕੜ ਜਮੀਨ ਮੁਹੱਇਆ ਕਰਵਾਉਂਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਬਣੇ ਦੋਨਾ ਸਕੂਲਾਂ ਨੂੰ ਇਕੱਠਾ ਕਰਕੇ ਲੜਕੀਆਂ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇਗਾ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਵੱਧ ਫੀਸਾਂ ਨਹੀਂ ਦੇਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਪਿੰਡ ਘੜੂੰਆਂ ਦੀ ਤਰੱਕੀ ਹੋਣਾ ਬਹੁਤ ਹੀ ਜਰੂਰੀ ਹੈ ਜਿਸ ਕਾਰਨ ਨਾਲ ਲਗਦੇ ਪੰਡਾਂ ਦੇ ਲੋਕਾਂ ਨੂੰ ਦੂਸਰੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਜਲਦ ਹੀ ਇਕ ਵਧੀਆ ਕਿਸਮ ਦਾ ਬੱਸ ਅੱਡਾ ਬਣਾਇਆ ਜਾਵੇਗਾ ਜਿਥੇ ਸਾਰੀਆਂ ਬੱਸਾ ਰੁਕ ਕਿ ਜਾਣਗੀਆਂ। ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਹੀ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪ੍ਰਸ਼ਾਸ਼ਨ ਵੱਲੋਂ 176 ਬੁਢਾਪਾ, 37 ਵਿਧਾਵਾਂ ਪੈਨਸ਼ਨ ਲਈ ਫਾਰਮ ਭਰੇ ਗਏ ਅਤੇ ਐਸ.ਸੀ.ਤੇ ਬੀ.ਸੀ. ਦੇ 49 ਮੌਕੇ ਤੇ ਸਰਟੀਫਿਕੇਟ ਵੀ ਬਣਾ ਕੇ ਦਿੱਤੇ ਗਏ। ਇਸ ਮੌਕੇ ਐਸ.ਡੀ.ਐਮ ਖਰੜ ਅਮਨਿੰਦਰ ਕੌਰ ਬਰਾੜ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਸ.ਐਚ.ਓ ਘੜੂੰਆਂ ਮਨਫੂਲ ਸਿੰਘ, ਅਵਤਾਰ ਸਿੰਘ ਸਿੱਧੂ ਪੋਲੀਟੀਕਲ ਐਡਵਾਇਜ਼ਰ, ਸੈਕਟਰੀ ਨਿਰਮਲ ਸਿੰਘ, ਹਰਦੀਪ ਸਿੰਘ, ਜਗਮੋਹਨ ਸਿੰਘ, ਸਰਪੰਚ ਜਸਪ੍ਰੀਤ ਕੌਰ, ਪੰਚ ਸੰਦੀਪ ਕੌਰ, ਪੰਚ ਨਰਿੰਦਰ ਸਿੰਘ ਗਾਂਧੀ, ਗੁਰਦੀਪ ਸਿੰਘ ਰਾਣਾ, ਬਲਬੀਰ ਸਿੰਘ, ਸਰਬਜੀਤ ਸਿੰਘ ਲਹਿਰਾ, ਹਰਿੰਦਰ ਸਿੰਘ ਮੰਡੇਰ ਸੀਨੀਅਰ ਕਾਂਗਰਸੀ ਆਗੂ, ਸੁਖਵਿੰਦਰ ਸਿੰਘ ਸੁੱਖਾ, ਸੰਜੀਵ ਕੁਮਾਰ ਰੂਬੀ, ਰਣਜੀਤ ਸਿੰਘ, ਮੁਖਤਿਆਰ ਸਿੰਘ ਨੰਬਰਦਾਰ, ਸੁਰਿੰਦਰਪਾਲ ਸਿੰਘ ਲੰਬੜਦਾਰ ਸਿੱਲ ਕੱਪੜਾ, ਗੁਰਪ੍ਰੀਤ ਸਿੰਘ ਖੱਟੜਾ, ਗੁਰਮੀਤ ਸਿੰਘ ਸਿੰਬਲ ਮਾਜਰਾ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲੇਸ਼ ਸ਼ਰਮਾਂ, ਅਜੈਬ ਸਿੰਘ, ਚਰਨ ਸਿੰਘ, ਜਗਦੀਪ ਸਿੰਘ ਢੀਂਡਸਾ, ਜਗਦੇਵ ਸਿੰਘ, ਗੁਰਨਾਮ ਸਿੰਘ ਸਮੇਤ ਕਈ ਪਿੰਡਾਂ ਦੇ ਪੰਚ ਸਰਪੰਚ ਅਤੇ ਇਲਾਕਾ ਨਿਵਾਸੀ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ