ਭਾਰਤ ਵਿੱਚ ਜ਼ਿਆਦਾਤਰ ਅੌਰਤਾਂ ਸਰਵਾਈਕਲ ਕੈਂਸਰ ਤੋਂ ਪੀੜਤ: ਡਾ. ਅਸ਼ਵਨੀ ਸਚਦੇਵਾ
ਕੌਮਾਂਤਰੀ ਮਹਿਲਾ ਦਿਵਸ ’ਤੇ ਸ਼ੈਲਬੀ ਹਸਪਤਾਲ ਵਿੱਚ ਮੁਫ਼ਤ ਐਚਪੀਵੀ ਟੀਕਾਕਰਨ ਮੁਹਿੰਮ
ਨਬਜ਼-ਏ-ਪੰਜਾਬ, ਮੁਹਾਲੀ, 2 ਮਾਰਚ:
ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਸ਼ੈਲਬੀ ਹਸਪਤਾਲ, ਮੁਹਾਲੀ ਵਿਖੇ ਮੁਫਤ ਐਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਮੁਹਿੰਮ ਦਾ ਆਯੋਜਨ ਕੀਤਾ ਜਾਵੇਗਾ। ਇਸ ਪਹਿਲ ਦਾ ਉਦੇਸ਼ ਜਵਾਨ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣਾ ਹੈ, ਜੋ ਇੱਕ ਰੋਕਥਾਮਯੋਗ ਬਿਮਾਰੀ ਹੈ ਜੋ ਹਰ ਸਾਲ ਲਗਭਗ 90,000 ਭਾਰਤੀ ਅੌਰਤਾਂ ਨੂੰ ਮਾਰਦੀ ਹੈ।
ਸ਼ੈਲਬੀ ਹਸਪਤਾਲ ਦੇ ਓਨਕੋ ਸਰਜਨ ਡਾ. ਅਸ਼ਵਨੀ ਕੁਮਾਰ ਸਚਦੇਵਾ ਨੇ ਕਿਹਾ ਕਿ ਸਰਵਾਈਕਲ ਕੈਂਸਰ ਭਾਰਤ ਵਿੱਚ ਅੌਰਤਾਂ ਵਿੱਚ ਦੂਜਾ ਸਭ ਤੋਂ ਆਮ ਕੈਂਸਰ ਹੈ, ਜਿਸ ਵਿੱਚ ਹਰ ਸਾਲ ਲਗਪਗ 1,27,000 ਨਵੇਂ ਕੇਸ ਆਉਂਦੇ ਹਨ ਅਤੇ 80,000 ਮੌਤਾਂ ਹੁੰਦੀਆਂ ਹਨ, ਜੋ ਕਿ ਵਿਸ਼ਵਵਿਆਪੀ ਬੋਝ ਦਾ ਪੰਜਵਾਂ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਅੰਕੜੇ ਵਿਸ਼ੇਸ਼ ਤੌਰ ‘ਤੇ ਚਿੰਤਾਜਨਕ ਹਨ ਕਿਉਂਕਿ ਭਾਰਤ ਵਿੱਚ ਹਰ 8 ਮਿੰਟ ਵਿੱਚ ਸਰਵਾਈਕਲ ਕੈਂਸਰ ਕਾਰਨ ਇੱਕ ਅੌਰਤ ਦੀ ਮੌਤ ਹੁੰਦੀ ਹੈ ਅਤੇ ਸਾਰੇ ਗਲੋਬਲ ਕੈਂਸਰ ਮਾਮਲਿਆਂ ਵਿੱਚੋਂ ਇੱਕ ਤਿਹਾਈ ਭਾਰਤ ਵਿੱਚ ਰਿਪੋਰਟ ਕੀਤੇ ਜਾਂਦੇ ਹਨ।
ਗਾਇਨੀਕੋਲੋਜੀ ਸਲਾਹਕਾਰ ਡਾ. ਅਰਵਿੰਦਰ ਕੌਰ ਹੀਰ ਨੇ ਕਿਹਾ ਕਿਹਾਲ ਹੀ ਦੇ ਅਧਿਐਨ ਦਰਸਾਉਂਦੇ ਹਨ ਕਿ ਇੱਕ ਸਿੰਗਲ-ਡੋਜ਼ ਐਚਪੀਵੀ ਟੀਕਾਕਰਨ ਪ੍ਰੋਗਰਾਮ ਟੀਕਾ ਲਗਵਾਉਣ ਵਾਲੇ ਸਮੂਹ ਵਿੱਚ ਐਚਪੀਵੀ 16 ਅਤੇ ਐਚਪੀਵੀ 18 ਦੀ ਲਾਗ ਦੇ ਜੋਖਮ ਨੂੰ ਲਗਪਗ 90 ਪ੍ਰਤੀਸ਼ਤ ਘਟਾ ਸਕਦਾ ਹੈ ਅਤੇ 20 ਸਾਲਾਂ ਬਾਅਦ ਉੱਚ-ਜੋਖਮ ਵਾਲੇ ਐਚਪੀਵੀ ਲਾਗਾਂ ਦੇ ਸਮੁੱਚੇ ਪ੍ਰਸਾਰ ਨੂੰ 49 ਪ੍ਰਤੀਸ਼ਤ ਤੱਕ ਘਟਾ ਸਕਦਾ ਹੈ। 8PV ਵੈਕਸੀਨ ਸਭ ਤੋਂ ਵੱਧ ਅਸਰਦਾਰ ਹੁੰਦੀ ਹੈ ਜਦੋਂ ਵਾਇਰਸ ਦੇ ਸੰਭਾਵੀ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਦਿੱਤਾ ਜਾਂਦਾ ਹੈ। ਸਲਾਹਕਾਰ ਗਾਇਨੀਕੋਲੋਜੀ ਬਲਬੀਰ ਕੌਰ ਘਈ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ 9-14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਸੁਰੱਖਿਆ ਲਈ ਮੁੱਢਲੇ ਟੀਚੇ ਸਮੂਹ ਵਜੋਂ ਟੀਕਾ ਲਗਾਉਣ ਦੀ ਸਿਫਾਰਸ਼ ਕਰਦਾ ਹੈ। ਟੀਕਾਕਰਨ ਰਜਿਸਟਰੇਸ਼ਨ ਲਈ ਹਸਪਤਾਲ ਨੰਬਰ 8725040400 ’ਤੇ ਕਾਲ ਕਰ ਸਕਦੇ ਹੋ।