Share on Facebook Share on Twitter Share on Google+ Share on Pinterest Share on Linkedin ਆਈਅਨ ਕਾਲਜ ਵਿੱਚ 15 ਤੋਂ ਵੱਧ ਕੰਪਨੀਆਂ ਨੇ 6 ਜੂਨ ਨੂੰ ਹੋਣ ਵਾਲੇ 43ਵੇਂ ਜੋਬ ਫੈਸਟ ਵਿੱਚ ਹਿੱਸਾ ਲੈਣ ਦੀ ਹਾਮੀ ਭਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ: ‘ਵੱਖ-ਵੱਖ ਕਾਰਪੋਰੇਟ ਅਤੇ ਇੰਡਸਟਰੀਅਲ ਸੈਕਟਰ ਦੀਆਂ 15 ਤੋ ਵੱਧ ਵੱਡੀਆਂ ਅਤੇ ਛੋਟੀ ਕੰਪਨੀਆਂ ਨੇ 6 ਜੂਨ ਨੂੰ ਪੀਐਚਡੀ ਚੈਂਬਰ, ਸੈਕਟਰ-31, ਚੰਡੀਗੜ੍ਹ ਵਿੱਖੇ ਹੋਣ ਵਾਲੇ 43ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਆਰੀਅਨਜ਼ ਵੈਬਸਾਈਟ www.aryans.edu.in ਤੇ ਫਰੀ ਰਸਿਟ੍ਰੇਸ਼ਨ ਪਹਿਲਾਂ ਤੋ ਸ਼ੁਰੂ ਹੋ ਚੁੱਕੀ ਹੈ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉੱਤਰ ਭਾਰਤ ਤੋ ਸੈਕਂਡੇ ਉਮੀਦਵਾਰ ਇਸ ਜੋਬ ਫੈਸਟ ਦੇ ਲਈ ਰਜਿਸਟ੍ਰੇਸ਼ਨ ਕਰ ਚੁੱਕੇ ਹਨ। ਇਸ ਫੈਸਟ ਵਿਚ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੋਕੇ ਵੱਖ ਵੱਖ ਕੋਰਸਾਂ ਜਿਵੇਂ ਬੀਟੈਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀਕੌਮ, ਐਮ ਟੈਕ, ਡਿਪਲੋਮਾ,ਆਈਟੀਆਈ, ਨਰਸਿੰਗ ਆਦਿ ਦੇ ਵਿੱਚ ਉਪਲੱਬਧ ਹੋਣਗੇ। ਸ੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਨਾਲ ਰਿਜ਼ਊਮੇ ਅਤੇ ਪਾਸਪੋਰਟ ਸਾਈਜ਼ ਫੋਟੋ ਦੀਆਂ ੧੦-੧੦ ਕਾਪੀਆਂ ਲੈ ਕੇ ਆਉਣੀਆ ਹਨ। ਕਟਾਰੀਆ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਸਿੱਖਿਅਤ ਬੇਰੋਜਗਾਰ ਯੂਥ ਦੀ ਗਿਣਤੀ ਸਭ ਤੋਂ ਜਿਆਦਾ ਹੈ, ਇਸ ਤਰਾ ਦੇ ਜੋਬ ਫੇਸਟ ਯੂਥ ਨੂੰ ਰੋਜਗਾਰ ਦੇ ਮੋਕੇ ਪ੍ਰਦਾਨ ਕਰਦੇ ਹਨ। ਉਹਨਾ ਨੇ ਕਿਹਾ ਕਿ ਪੰਜਾਬ ਵਿੱਚ ਕਈ ਰੋਜਗਾਰ ਦੇ ਮੋਕੇ ਉਪਲਬਧ ਹਨ ਪਰ ਜੋਬ ਲੈਣ ਵਾਲੇ ਅਤੇ ਜੋਬ ਪ੍ਰਦਾਨ ਕਰਨ ਵਾਲਿਆ ਵਿੱਚ ਹਮੇਸ਼ਾ ਅੰਤਰ ਰਹਿ ਜਾਂਦਾ ਹੈ। ਇਸ ਲਈ ਹਮੇਸ਼ਾ ਆਰੀਅਨਜ਼ ਇਸ ਅੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਰੀਅਨਜ਼ ਗਰੁੱਪ ਦੀ ਟਰੇਨਿੰਗ ਅਤੇ ਪਲੇਸਮੈਂਟ ਆਫਿਸਰ, ਮਿਸ ਸੁੱਖਮਨ ਬਾਠ ਨੇ ਕਿਹਾ ਕਿ ਇੱਕ ਦਿਨ ਦੇ ਇਸ ਜੋਬ ਫੈਸਟ ਵਿੱਚ ਮੰਨੀਆਂ ਪ੍ਮੰਨੀਆਂ ਕੰਪਨਿਆਂ ਦੇ ਹਿੱਸਾ ਲੈਣਗੀਆਂ ਜੋ ਚੰਗੇ ਵਰਕਰਾਂ ਦੀ ਤਲਾਸ਼ ਵਿੱਚ ਹਨ। ਇਹ ਫੈਅਰ ਸੱਭ ਸਟ੍ੀਮ ਦੇ ਫਾਈਨਲ ਇਅਰ ਅਤੇ ਫ੍ੈਸ਼ ਗਰੇਜੁਏਟ ਹੋਏ ਵਿਦਿਆਰਥੀਆਂ ਨੂੰ ਇੱਕ ਹੀ ਛੱਤ ਦੇ ਥੱਲੇ ਵੱਖ-ਵੱਖ ਕੰਪਨੀਆਂ ਵਿੱਚ ਉਪਲੱਬਧ ਜੋਬ ਦੇ ਅਵਸਰ ਪ੍ਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਜੋਬ ਫੈਸਟ ਵਿੱਚ ਵਿਦਿਆਰਥੀਆਂ ਨੂੰ ਇਹ ਵੀ ਦੇਖਣ ਨੂੰ ਮਿਲੇਗਾ ਕਿ ਉਹਨਾਂ ਦੇ ਸਕੀਲਸ ਇੰਡਸਟਰੀ ਦੀ ਜਰੁਰਤ ਨਾਲ ਮੇਲ ਖਾਂਦੇ ਹਨ। ਇੱਥੇ ਇਹ ਗੱਲ ਵਿਸ਼ੇਸ ਤੌਰ ਤੇ ਜ਼ਿਕਰਯੋਗ ਹੈ ਕਿ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵੱਲੋਂ ਪਲੇਸਮੈਂਟ ਦੇ ਖੇਤਰ ਵਿਚ ਪਿਛਲੇ ਸਾਲ ਕੁਝ ਵਿਸ਼ੇਸ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ। ਪਿਛਲੇ ਸਾਲ ਗਰੱੁਪ ਵਿਚ ਲਗਾਏ ਗਏ ਪਲੇਸਮੈਂਟ ਮੇਲਿਆਂ ਦੌਰਾਨ ਲਗਭੱਗ 800 ਕੰਪਨੀਆਂ ਵੱਲੋਂ ਗਰੱੁਪ ਦਾ ਦੌਰਾ ਕੀਤਾ ਗਿਆ ਅਤੇ ਇਸ ਸਾਲ 700 ਤੋ ਵੱਧ ਹੋਰ ਨਾਮੀ ਕੰਪਨੀਆਂ ਵੱਲੋਂ ਗਰੱੁਪ ਦਾ ਦੌਰਾ ਕਰਨ ਦੀ ਸੰਭਾਵਨਾ ਹੈ । ਗਰੱੁਪ ਵੱਲੋ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ 100 ਪ੍ਰੀਤਸ਼ਤ ਪਲੇਸਮੈਂਟ ਪ੍ਰਦਾਨ ਕਰਵਾਈ ਗਈ ਹੈ ਅਤੇ ਹੁਣ ਗਰੁੱਪ ਇਸ ਖੇਤਰ ਦੇ ਹੋਰਨਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ