nabaz-e-punjab.com

ਸਿੱਖ ਫਾਰ ਜਸਟਿਸ ਤੇ ਗੁਰਪ੍ਰਤਾਪ ਪੰਨੂ ਖ਼ਿਲਾਫ਼ ਮੁਹਾਲੀ ਪੁਲੀਸ ਕੇਸ ਦਰਜ, ਡੀਜੀਪੀ ਨੇ ਕੀਤੀ ਪੁਸ਼ਟੀ

ਗੁਰਪ੍ਰਤਾਪ ਪੰਨੂ ’ਤੇ ਨੌਜਵਾਨਾਂ ਨੂੰ ਪੰਜਰਾਬ ਸਰਕਾਰ ਖ਼ਿਲਾਫ਼ ਭੜਕਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਪੰਜਾਬ ਪੁਲੀਸ ਨੇ ਸ਼ੁੱਕਰਵਾਰ ਨੂੰ ਗੁਰਪਤਵੰਤ ਸਿੰਘ ਪੰਨੂ ਅਤੇ ਉਸਦੀ ਪਾਬੰਦੀਸ਼ੁਦਾ ਸੰਸਥਾ ਸਿੱਖਸ ਫਾਰ ਜਸਟਿਸ ’ਤੇ ਕੋਵਿਡ-19 ਦੇ ਮੱਦੇਨਜ਼ਰ ਲਗਾਏ ਕਰਫਿਊ/ਤਾਲਾਬੰਦੀ ਦੌਰਾਨ ਆਟੋਮੇਟਿਡ (ਦੇਸ਼ ਵਿਰੋਧੀ) ਕਾਲਾਂ ਰਾਹੀਂ ਆਮ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਰਾਜ ਸਰਕਾਰ ਵਿਰੁੱਧ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਅੱਜ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਨੂ ਅਤੇ ਯੂਐਸ ਅਧਾਰਤਿ ਐਸਐਫਜੇ ਵਿਰੁੱਧ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਫੇਜ਼-1 ਵਿੱਚ ਆਈਪੀਸੀ ਦੀ ਧਾਰਾ 124ਏ, ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 10 (ਏ) ਅਤੇ 13 (1) ਤਹਿਤ ਕੇਸ ਦਰਜ ਕੀਤੇ ਗਏ ਹਨ।
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਦੀ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਪੰਨੂ ਸਵੈਚਾਲਤ ਕਾਲਾਂ ਰਾਹੀਂ ਪੰਜਾਬ ਨੂੰ ਵੱਖ ਕਰਨ ਦੀ ਵਕਾਲਤ ਕਰਨ ਦੇ ਨਾਲ-ਨਾਲ ਪਹਿਲਾਂ ਤੋਂ ਰਿਕਾਰਡ ਕੀਤੇ ਆਡੀਓ ਸੰਦੇਸ਼ਾਂ ਨੂੰ ਫੈਲਾਉਣ ਵਿੱਚ ਸ਼ਾਮਲ ਸੀ। ਇਹ ਸੰਦੇਸ਼ ਮਾਰਚ ਅਤੇ ਅਪ੍ਰੈਲ 2020 ਵਿੱਚ ਪੰਜਾਬ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਦੇ ਵੱਖ ਵੱਖ ਵਸਨੀਕਾਂ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਇਰਾਦੇ ਨਾਲ ਭੇਜੇ ਗਏ। ਭਾਰਤ ਵਿਚ ਕੋਵਿਡ -19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪੰਨੂ, ਉਸ ਦੇ ਸਾਥੀ ਅਤੇ ਉਸ ਦੀ ਸੰਸਥਾ ਪਹਿਲਾਂ ਹੀ ਮੁਸੀਬਤਾਂ ਤੇ ਸੰਕਟਕਾਲੀ ਦੌਰ ’ਚੋਂ ਲੰਘ ਰਹੀ ਪੰਜਾਬ ਦੀ ਜਨਤਾ ਨੂੰ ਹੋਰ ਨਿਰਾਸ਼ ਕਰਨ ਅਤੇ ਭੜਕਾਉਣ ਲਈ ਸੋਸ਼ਲ ਮੀਡੀਆ ’ਤੇ ਲਗਾਤਾਰ ਦੇਸ਼ ਧ੍ਰੋਹੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿਚ ਸਰਗਰਮ ਰਹੇ ਹਨ। ਮੁੱਖ ਸਾਜ਼ਿਸ਼ਕਰਤਾ ਬਾਰੇ ਜਾਣਕਾਰੀ ਦਿੰਦਿਆਂ ਏਆਈਜੀ ਨੇ ਦੱਸਿਆ ਕਿ ਉੱਤਰੀ ਅਮਰੀਕਾ ਖੇਤਰ ਦੇ ਇਕ ਅੰਤਰਰਾਸ਼ਟਰੀ ਨੰਬਰ (+ 1-8336101020) ਤੋਂ ਭੇਜੇ ਗਏ ਇਕ ਅਜਿਹੇ ਰਿਕਾਰਡਡ ਆਡੀਓ ਸੰਦੇਸ਼ ਵਿਚ ਪੰਨੂ ਨੇ ਇਹ ਦੋਸ਼ ਲਾਉਂਦਿਆਂ ਲੋਕਾਂ ਨੂੰ ਭੜਕਾਇਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਵਿਡ-19 ਮਹਾਂਮਾਰੀ ਕਾਰਨ ਰਾਜ ਵਿੱਚ ਚੱਲ ਰਹੇ ਕਰਫਿਊ/ ਤਾਲਾਬੰਦੀ ਨੂੰ ਲਾਗੂ ਕਰਨ ਦੇ ਨਾਮ ਤ ਨੌਜਵਾਨਾਂ ’ਤੇ ਤਸ਼ੱਦਦ ਕਰ ਰਹੀ ਹੈ।
ਏਆਈਜੀ ਨੇ ਕਿਹਾ ਕਿ ਨਿਊ ਯਾਰਕ (ਯੂਐਸਏ) ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਪੰਜਾਬ ਦੇ ਲੋਕਾਂ ਦੀਆਂ ਟੈਲੀਫੋਨ ਕਾਲਾਂ ’ਤੇ ਗੱਲਬਾਤ ਅਤੇ ਆਡੀਓ ਸੰਦੇਸ਼ਾਂ ਨੂੰ ਪਹਿਲਾਂ ਹੀ ਰਿਕਾਰਡ ਕੀਤਾ ਜਾ ਰਿਹਾ ਹੈ ਤਾਂ ਜੋ ਸਵੈਕਥਿਤ ਸੰਸਥਾ ਸਿੱਖਸ ਫਾਰ ਜਸਟਿਸ ਦੇ ਵੱਖਵਾਦੀ ਏਜੰਡੇ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਕਿਸੇ ਮੁਖ਼ਬਿਰ ਵਲੋਂ ਰਿਕਾਰਡ ਕੀਤੀ ਇੱਕ ਆਡੀਓ ਕਾਲ ਵਿੱਚ ਪੰਨੂੰ ਨੂੰ ਵਾਇਅਸ ਕਾਲਾਂ ਰਾਹੀਂ ਐਸ.ਐਫ.ਜੇ. ਨੂੰ ਵੋਟ ਪਾਉਣ ਸਬੰਧੀ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਜੇਕਰ ਸੁਣਨ ਵਾਲੇ ਸੰਗਠਨ ਦੀਆਂ ਨੀਤੀਆਂ ਨਾਲ ਸਹਿਮਤ ਹਨ ਤਾਂ ’1’ ਦਬਾਉਣ ਜਾਂ ਜੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਨੀਤੀਆਂ ਨਾਲ ਸਹਿਮਤ ਹਨ ਤਾਂ ’2’ ਦਬਾਉਣ। ਪੰਨੂੰ ’ਤੇ ਮੌਜੂਦਾ ਸੰਕਟ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਉਂਦਿਆਂ ਏਆਈਜੀ ਨੇ ਕਿਹਾ ਕਿ ਪੂਰੀ ਸਾਜਿਸ਼ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਨੂੰ, ਜੋ ਦਾਅਵਾ ਕਰਦਾ ਹੈ ਕਿ ਉਹ ਨਿਊ ਯਾਰਕ(ਅਮਰੀਕਾ) ਤੋਂ ਫੋਨ ਕਰ ਰਿਹਾ ਹੈ, ਨੂੰ ਪਹਿਲਾਂ ਤੋਂ ਰਿਕਾਰਡ ਗੱਲਬਾਤ ਵਿੱਚ ਇਹ ਕਹਿੰਦਿਆਂ ਸੁਣਿਆ ਗਿਆ ਸੀ ਕਿ ਉਹ ਐਸ.ਐਫ.ਜੇ. ਦੁਆਰਾ ਪੰਜਾਬ ਦੇ ਕੋਵਿਡ-19 ਦੇ ਹਰੇਕ ਮਰੀਜ਼ ਲਈ 2000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਆਖੀ ਸੀ।
ਜ਼ਿਕਰਯੋਗ ਹੈ ਕਿ 10 ਜੁਲਾਈ 2019 ਨੂੰ ਭਾਰਤ ਸਰਕਾਰ ਦੇ ਗ੍ਰਹਿ ਮਾਮਲੇ ਮੰਤਰਾਲੇ ਨੇ ਐਸਐਫਜੇ ਨੂੰ ’ਗੈਰਕਾਨੂੰਨੀ ਐਸੋਸੀਏਸ਼ਨ’ ਘੋਸਤਿ ਕੀਤਾ ਸੀ ਕਿਉਂਕਿ ਇਹ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਗਿਆ ਸੀ ਜੋ ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਜਨਤਕ ਆਦੇਸ਼ਾਂ ਦੇ ਪੱਖਪਾਤ ਵਾਲੇ ਹਨ ਜਿਸ ਨਾਲ ਦੇਸ਼ ਦੀ ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਸੰਭਾਵਨਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਦਾ ਵਿਚਾਰ ਸੀ ਕਿ ਐਸ.ਐਫ.ਜੇ. ਪੰਜਾਬ ਅਤੇ ਹੋਰ ਦੇਸ਼ ਵਿਰੋਧੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿਚ ਸ਼ਾਮਲ ਹੈ, ਜਿਸਦਾ ਉਦੇਸ਼ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਭੰਗ ਕਰਨਾ ਹੈ। ਐਸ.ਐਫ.ਜੇ. ਦੀ ਅੱਤਵਾਦੀ ਸੰਗਠਨਾਂ ਅਤੇ ਗਤੀਵਿਧੀਆਂ ਨਾਲ ਵੀ ਨੇੜਤਾ ਪਾਈ ਗਈ ਸੀ ਅਤੇ ਪੰਜਾਬ ਵਿੱਚ ਅੱਤਵਾਦ ਦੇ ਹਿੰਸਕ ਰੂਪਾਂ ਦੀ ਹਮਾਇਤ ਕਰ ਰਿਹਾ ਹੈ ਤਾਂ ਜੋ ਭਾਰਤ ਤੋਂ ਬਾਹਰ ਸੱਤਾਧਾਰੀ ਖਾਲਿਸਤਾਨ ਬਣਾਇਆ ਜਾ ਸਕੇ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …