ਮੁਹਾਲੀ ਫਰਸਟ ਫਾਊਂਡੇਸ਼ਨ ਵੱਲੋਂ 8 ਮਾਰਚ ਨੂੰ ਲਾਇਆ ਜਾਵੇਗਾ ‘ਬ੍ਰੈਸਟ ਕੈਂਸਰ ਜਾਂਚ ਕੈਂਪ’

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਵੀਂ ਨਿਰੋਲ ਸਮਾਜ ਸੇਵੀ ਸੰਸਥਾ ਦੀ ਸਥਾਪਨਾ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਸ਼ਹਿਰ ਦੇ ਸਮਾਜਿਕ ਵਿਕਾਸ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ਇੱਕ ਨਵੀਂ ਸੰਸਥਾ ‘‘ਮੁਹਾਲੀ ਫਰਸਟ ਫਾਊਂਡੇਸ਼ਨ’’ ਦੀ ਸ਼ੁਰੂਆਤ ਕੀਤੀ ਗਈ ਹੈ। ਪੱਤਰਕਾਰ ਸੰਮੇਲਨ ਵਿੱਚ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਕਸਦ ਮੁਹਾਲੀ ਨੂੰ ਸਮੱਸਿਆ ਰਹਿਤ ਅਤੇ ਹੋਰ ਵੀ ਸੁੰਦਰ ਸ਼ਹਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਤੋਂ ਸਿਆਸਤ ਵਿੱਚ ਆਏ ਹਨ, ਤਦੋਂ ਤੋਂ ਮੁਹਾਲੀ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾ ਰਹੇ ਹਨ ਅਤੇ ਕਈ ਮਸਲਿਆਂ ਨੂੰ ਲੈ ਕੇ ਅਦਾਲਤਾਂ ਤੱਕ ਲੜਾਈ ਵੀ ਲੜੀ ਹੈ। ਹੁਣ ਇੱਕ ਸੰਗਠਨ ਦੇ ਰੂਪ ਵਿੱਚ ਸ਼ਹਿਰ ਦੇ ਸਮਾਜਸੇਵੀਆਂ, ਬਿਜ਼ਨਸਮੈਨਾਂ ਅਤੇ ਮੋਹਾਲੀ ਨਾਲ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਇਕੱਠਾ ਕਰਕੇ ਮੁਹਾਲੀ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੁਹਾਲੀ ਫਰਸਟ ਫਾਊਂਡੇਸ਼ਨ ਦੀ ਪਹਿਲੀ ਮੁਹਿੰਮ ਦੇ ਤੌਰ ’ਤੇ 8 ਮਾਰਚ (ਅੰਤਰਰਾਸ਼ਟਰੀ ਮਹਿਲਾ ਦਿਵਸ) ਨੂੰ ਅੌਰਤਾਂ ਲਈ ਬ੍ਰੈਸਟ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਫੇਜ਼-2 ਸਥਿਤ ਗਿਆਨ ਜਯੋਤੀ ਸਕੂਲ ਵਿੱਚ ਲਗਾਇਆ ਜਾਵੇਗਾ, ਜਿੱਥੇ ਚੰਡੀਗੜ੍ਹ ਦੀਆਂ ਤਜਰਬੇਕਾਰ ਮੈਡੀਕਲ ਟੀਮਾਂ ਮਹਿਲਾਵਾਂ ਦੀ ਜਾਂਚ ਕਰਨਗੀਆਂ।
ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਜੇ ਮਾਂ, ਭੈਣਾਂ ਅਤੇ ਧੀਆਂ ਤੰਦਰੁਸਤ ਹੋਣਗੀਆਂ ਤਾਂ ਹੀ ਪਰਿਵਾਰ ਅਤੇ ਸਮਾਜ ਤੰਦਰੁਸਤ ਰਹੇਗਾ। ਇਸ ਕੈਂਪ ਵਿੱਚ ਲੋੜਵੰਦ ਮਹਿਲਾਵਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਜੇ ਕਿਸੇ ਵਿੱਚ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸਦਾ ਅਗਲਾ ਇਲਾਜ ਕਰਵਾਉਣ ਵਿੱਚ ਵੀ ਸੰਸਥਾ ਵੱਲੋਂ ਮਦਦ ਕੀਤੀ ਜਾਵੇਗੀ। ਇਸ ਮੌਕੇ ਗੁਰਮੀਤ ਸਿੰਘ ਸਿਆਣ, ਗੁਰਪ੍ਰੀਤ ਸਿੰਘ, ਡਾ. ਅੰਕਿਤਾ ਗੁਪਤਾ, ਜਸਮਿੰਦਰ ਸਿੰਘ ਬੇਦੀ, ਗੁਰਜੀਤ ਸਿੰਘ ਸ਼ਾਹ, ਨਿਖਿਲ ਦੀਪ, ਜਤਿੰਦਰ ਸਿੰਘ ਭੱਟੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਪਿਕਨਿਕ ਦਾ ਆਨੰਦ ਮਾਣਿਆ

ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਪਿਕਨਿਕ ਦਾ ਆਨੰਦ ਮਾਣਿਆ ਨਬਜ਼-ਏ-ਪੰਜਾਬ, ਮੁਹਾਲੀ, 2 ਮਾ…