Share on Facebook Share on Twitter Share on Google+ Share on Pinterest Share on Linkedin ਮੁਹਾਲੀ ਤੋਂ ਜਿੱਤਣ ਵਾਲੇ ਉਮੀਦਵਾਰ ਲਈ ਵੱਡੀ ਚੁਣੌਤੀ ਹੋਵੇਗਾ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਕਰਨਾ ਅਦਾਲਤ ਦੀਆਂ ਹਿਦਾਇਤਾਂ ਦੇ ਬਾਵਜੂਦ ਗਮਾਡਾ ਨੇ ਮੁਕੰਮਲ ਨਹੀੱ ਕੀਤਾ ਕਜੌਲੀ ਤੋੱ ਪਾਈ ਜਾਣ ਵਾਲੀ ਪਾਈਪ ਲਾਈਨ ਦਾ ਕੰਮਜ਼ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ: ਜ਼ਿਲ੍ਹਾ ਮੁਹਾਲੀ ਵਿੱਚ ਭਲਕੇ ਹੋਣ ਵਾਲੀ ਵੋਟਾਂ ਦੀ ਗਿਣਤੀ ਤੋੱ ਬਾਅਦ ਸਾਨੂੰਸਾਰਿਆਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਅਗਲੇ ਪੰਜ ਸਾਲਾਂ ਦੌਰਾਨ ਹਲਕੇ ਦੀ ਨੁਮਾਇੰਦਗੀ ਕਿਸ ਆਗੂ ਨੇ ਕਰਨੀ ਹੈ ਅਤੇ ਜਾਹਿਰ ਤੌਰ ਤੇ ਚੋਣ ਜਿੱਤਣ ਵਾਲੇ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਲੋੱ ਆਪਣੀ ਜਿੱਤ ਦੀ ਖੁਸ਼ੀ ਵਿਚ ਜਸ਼ਨ ਵੀ ਮਣਾਏ ਜਾਣੇ ਹਨ ਪਰੰਤੂ ਇਸਦੇ ਨਾਲ ਹੀ ਨਵੇੱ ਬਣਨ ਵਾਲੇ ਵਿਧਾਇਕ ਲਈ ਇਹ ਰਾਹ ਇੰਨਾ ਆਸਾਨ ਲਈੱ ਹੋਵੇਗਾ ਕਿਉੱਕਿ ਵਿਧਾਇਕ ਲਈ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਨੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਸਾਬਿਤ ਹੋਣੀ ਹੈ। ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪਿਛਲੇ ਕਈ ਸਾਲਾਂ ਤੋੱ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਮ੍ਹਣਾ ਕਰਨਾ ਪੈਂਦਾ ਰਿਹਾ ਹੈ। ਇਸ ਸਾਲ ਵੀ ਹਾਲਾਤ ਵਿੱਚ ਸੁਧਾਰ ਦੀ ਕੋਈ ਆਸ ਨਜਰ ਨਹੀੱ ਆ ਰਹੀ ਹੈ। ਜੇਕਰ ਸ਼ਹਿਰ ਵਿੱਚ ਪਾਣੀ ਦੀ ਲੋੜ ਅਤੇ ਪ੍ਰਸ਼ਾਸ਼ਨ ਵਲੋੱ ਸ਼ਹਿਰ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਮਾਤਰਾ ਵਿਚਲੇ ਖੱਪੇ ਦੀ ਗੰਲ ਕਰੀਏ ਤਾਂ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਲੋੜ ਤੋੱ ਅੱਧਾ ਪਾਣੀ ਵੀ ਹਾਸਿਲ ਨਹੀੱ ਹੁੰਦਾ ਅਤੇ ਗਰਮੀ ਦੇ ਮੌਸਮ ਵਿੱਚ ਜਦੋੱ ਪਾਣੀ ਦੀ ਲਾਗਤ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ ਹਰ ਸਾਲ ਹੀ ਪਾਣੀ ਲਈ ਹਾਹਾਕਾਰ ਮਚਦੀ ਹੈ। ਵਿਧਾਨਸਭਾ ਚੋਣਾਂ ਦੌਰਾਨ ਚੋਣ ਲੜਣ ਵਾਲੇ ਸਾਰੇ ਹੀ ਉਮੀਦਵਾਰਾਂ ਵਲੋੱ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਉਹਨਾਂ ਵਲੋੱ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਅਤਿ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ਪਰੰਤੂ ਅਸਲੀਅਤ ਇਹ ਹੈ ਕਿ ਸ਼ਹਿਰ ਵਾਸੀਆਂ ਨੂੰ ਲੋੜੀੱਦੀਆਂ ਬੁਨਿਆਦੀ ਸਹੂਲਤਾਂ ਤੱਕ ਹਾਸਿਲ ਨਹੀਂ ਹੁੰਦੀਆਂ। ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਲਈ ਹੁੰਦੀ ਹਾਹਾਕਾਰ ਤੋੱ ਰਾਹਤ ਦਿਵਾਉਣ ਲਈ ਮਿਉੱਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਵਲੋੱ ਕਈ ਸਾਲ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਜਨਹਿਤ ਪਟੀਸ਼ਨ ਦਾਖਿਲ ਕੀਤੀ ਗਈ ਸੀ ਜਿਸਤੇ ਹੋਈ ਸੁਣਵਾਈ ਤੋੱ ਬਾਅਦ ਚਾਰ ਸਾਲ ਪਹਿਲਾਂ ਗਮਾਡਾ ਨੇ ਮਾਣਯੋਗ ਅਦਾਲਤ ਵਿੱਚ (ਜੁਲਾਈ 2013 ਵਿੱਚ) ਬਾਕਾਇਤਾ ਹਲਫਨਾਮਾ ਦੇ ਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਦੋ ਸਾਲਾਂ ਦੇ ਵਿੱਚ ਵਿੱਚ ਕਜੌਲੀ ਵਾਟਰ ਵਰਕਸ ਤੋੱ 40 ਐਮ ਜੀ ਡੀ ਪਾਣੀ ਦੀ ਸਪਲਾਈ ਲਾਈਨ ਪਾਉਣ ਦੀ ਗੱਲ ਕੀਤੀ ਸੀ ਪਰੰਤੂ ਇਸ ਗੱਲ ਨੂੰ ਵੀ ਤਿੰਨ ਸਾਲ ਤੋੱ ਜਿਆਦਾ ਸਮਾਂ ਬੀਤ ਚੁੱਕਿਆ ਹੈ। ਗਮਾਡਾ ਦੀ ਕਾਰਗੁਜਾਰੀ ਦੀ ਗੱਲ ਕਰੀਏ ਤਾਂ ਹੁਣੇ ਵੀ ਪਾਈਪ ਲਾਈਨ ਦਾ ਕੰਮ ਵਿਚਾਲੇ ਹੀ ਹੈ ਅਤੇ ਇਸ ਸਾਲ ਤਾਂ ਕੀ ਅਗਲੇ ਸਾਲ ਵੀ ਸ਼ਹਿਰ ਵਾਸੀਆਂ ਨੂੰ ਇਸ ਪਾਈਪ ਲਾਈਨ ਤੋੱ ਪਾਣੀ ਦੀ ਸਪਲਾਈ ਹਾਸਿਲ ਹੋਣ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ ਹੈ। ਜੇਕਰ ਗਮਾਡਾ ਵੱਲੋਂ ਪਾਈਪ ਲਾਉਣ ਸੰਬੰਧੀ ਹੁਣ ਤਕ ਕੀਤੀ ਗਈ ਕਾਰਵਾਈ ਨੂੰ ਵਾਚਿਆ ਜਾਵੇ ਤਾਂ ਇਸ ਸੰਬੰਧੀ ਕਜੌਲੀ ਤੋੱ ਮੁਹਾਲੀ ਨੂੰ ਸਪਲਾਈ ਕਰਨ ਵਾਲੀ ਪਾਈਪ ਲਾਈਨ ਦੇ ਕੰਮ ਤਹਿਤ ਗਮਾਡਾ ਵਲੋੱ ਪਿੰਡ ਜੰਡਪੁਰ ਤਕ ਪਾਈਪ ਲਾਈਨ ਪਾਈ ਜਾ ਚੁੱਕੀ ਹੈ ਜਿੱਥੇ ਗਮਾਡਾ ਵਲੋੱ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਣਾ ਹੈ। ਇਸ ਥਾਂ ਤੇ ਪਾਣੀ ਨੂੰ ਸਾਫ ਕਰਕੇ ਬਾਅਦ ਵਿੱਚ ਵੱਖ ਵੱਖ ਪਾਈਪਾਂ ਰਾਂਹੀ ਸ਼ਹਿਰ ਵਿੱਚ ਸਪਲਾਈ ਹੋਣੀ ਸੀ ਪ੍ਰੰਤੂ ਇਸ ਵਾਟਰ ਟਰੀਟਮੈਂਟ ਦੀ ਉਸਾਰੀ ਦਾ ਕੰਮ ਹੁਣ ਤਕ ਸ਼ੁਰੂ ਹੀ ਨਹੀਂ ਹੋਇਆ ਹੈ। ਇਸ ਦੌਰਾਨ ਐਸ ਏ ਐਸ ਨਗਰ ਦੀ ਪਾਣੀ ਸਪਲਾਈ ਦੀ ਕਮੀ ਨੂੰ ਪੂਰਾ ਕਰਨ ਲਈ ਪਾਈ ਜਾਣ ਵਾਲੀ ਪਾਈਪ ਲਾਈਨ ਵਿੱਚੋਂ ਮਿਲਣ ਵਾਲੇ ਪਾਣੀ ਵਿੱਚ ਕਟੌਤੀ ਕਰਦਿਆਂ ਪੰਜਾਬ ਸਰਕਾਰ ਵਲੋੱ ਇਸ ਪਾਈਪ ਰਾਹੀਂ ਆਉਣ ਵਾਲੇ ਪਾਣੀ ਦਾ ਵੱਡਾ ਹਿੱਸਾ ਚੰਡੀਗੜ੍ਹ ਨੂੰ ਦੇ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਡੇਢ ਸਾਲ ਪਹਿਲਾਂ ਗਮਾਡਾ ਮੁਹਾਲੀ ਦੇ ਉਸ ਵੇਲੇ ਦੇ ਮੁੱਖ ਪ੍ਰਸ਼ਾਸ਼ਕ ਨੂੰ ਆਪਣੇ ਹਿੱਸੇ ਦੀ ਰਕਮ ਵਿੱਚੋਂ 95 ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਜਾ ਚੁਕੀ ਹੈ। ਜੰਡਪੁਰ ਵਿੱਚ ਵਾਟਰ ਟ੍ਰੀਟਮੈਂਟ ਦੀ ਉਸਾਰੀ ਲਈ ਸਰਕਾਰ ਵੱਲੋਂ ਜਮੀਨ ਤਾਂ ਭਾਵੇੱ ਅਕਵਾਇਰ ਕਰ ਲਈ ਗਈ ਹੈ ਪਰੰਤੂ ਇਸਦਾ ਕੰਮ ਹਾਲੇ ਆਰੰਭ ਹੋਣਾ ਹੈ ਅਤੇ ਉਸ ਵਿੱਚ ਕਾਫੀ ਸਮਾਂ ਲੱਗਣਾ ਹੈ। ਜਾਹਿਰ ਤੌਰ ਤੇ ਹਲਕੇ ਦੇ ਚੁਣੇ ਜਾਣ ਵਾਲੇ ਵਿਧਾਇਕ ਲਈ ਜਿੱਥੇ ਇਸ ਪਾਈਪ ਲਾਈਨ ਨੰ ਪੂਰਾ ਕਰਕੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਮੁਹਈਆ ਕਰਵਾਉਣਾ ਵੱਡੀ ਚੁਣੌਤੀ ਸਾਬਿਤ ਹੋਣੀ ਹੈ ਉੱਥੇ ਇਸ ਪਾਈਪ ਲਾਈਨ ਤੋੱ ਚੰਡੀਗੜ੍ਹ ਨੂੰ ਪਾਣੀ ਦਾ ਵੱਡਾ ਹਿੱਸਾ ਦੇ ਦਿੱਤੇ ਜਾਣ ਕਾਰਨ ਸ਼ਹਿਰ ਦੀ ਪਾਣੀ ਦੀ ਕਮੀ ਵੀ ਬਰਕਰਾਰ ਰਹਿਣੀ ਹੈ। ਇਸ ਸੰਬੰਧੀ ਸਿਆਸੀ ਨੇਤਾਵਾਂ ਵਲੋੱ ਬਿਆਨਬਾਜੀ ਭਾਵੇਂ ਕਿੰਨੀ ਵੀ ਹੁੰਦੀ ਰਹੀ ਹੈ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝਣਾ ਹੀ ਪੈਣਾ ਹੈ। ਸਿਤਮ ਇਹ ਹੈ ਕਿ ਇਸ ਵਾਰ ਮੌਸਮ ਮਾਹਿਰ ਗਰਮੀ ਵੀ ਪਹਿਲਾਂ ਨਾਲੋੱ ਵੱਧ ਪੈਣ ਦੀ ਸੰਭਾਵਨਾ ਜਤਾ ਰਹੇ ਹਨ ਅਤੇ ਜਾਹਿਰ ਹੈ ਕਿ ਜਿੰਨੀ ਜਿਆਦਾ ਗਰਮੀ ਵਧੇਗੀ ਪਾਣੀ ਦੀ ਲੋੜ ਵਿੱਚ ਵੀ ਉੰਨਾ ਹੀ ਵਾਧਾ ਹੋਵੇਗਾ ਅਤ ਪਾਣੀ ਲਈ ਹਾਹਾਕਾਰ ਵੀ ਉਸ ਅਨੁਪਾਤ ਵਿੱਚ ਵਧੇਗੀ।ਚੋਣ ਜਿੱਤਣ ਵਾਲਾ ਸਾਡਾ ਨੁਮਾਇੰਦਾ ਅਤੇ ਉਸਦੇ ਸਮਰਥਕ ਜਿੱਤ ਦੀ ਖੁਸ਼ੀ ਜਰੂਰ ਮਣਾਉਣ ਪ੍ਰੰਤੂ ਇਸਦੇ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਲੋੜੀਂਦੀ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰਬੰਧ ਕਰਨਾ ਵੀ ਵਿਧਾਇਕ ਦੀ ਹੀ ਜਿੰਮੇਵਾਰੀ ਹੈ ਅਤੇ ਚੋਣ ਜਿੱਤਣ ਵਾਲੇ ਸਾਡੇ ਨੁਮਾਇੰਦੇਲਈ ਇਹ ਕੰਮ ਵੱਡੀ ਚੁਣੌਤੀ ਸਾਬਿਤ ਹੋਣਾ ਤੈਅ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ