Share on Facebook Share on Twitter Share on Google+ Share on Pinterest Share on Linkedin ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਇੱਕ ਵਕਾਰੀ ਸੰਸਥਾ: ਸਿੱਧੂ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਡਿਫੈਂਸ ਫੋਰਸਿਜ਼ ਵਿੱਚ ਬਤੌਰ ਅਫ਼ਸਰ ਭਰਤੀ ਹੋਣ ਦਾ ਮਿਲੇਗਾ ਸੁਨਿਹਰੀ ਮੌਕਾ: ਸਿੱਧੂ ਵਿਧਾਇਕ ਬਲਬੀਰ ਸਿੱਧੂ ਨੇ ਕੀਤਾ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਦਾ ਦੌਰਾ, ਵਿਦਿਆਰਥਣਾਂ ਦੇ ਰੂਬਰੂ ਹੋਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-66 ਵਿਖੇ ਪੰਜਾਬ ਦੀਆਂ ਲੜਕੀਆਂ ਲਈ ਬਣਾਈ ਗਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਇੱਕ ਵਕਾਰੀ ਸੰਸਥਾ ਹੈ। ਜਿਥੇ ਕਿ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਡਿਫੈਂਸ ਫੋਰਸਿਜ਼ ਵਿੱਚ ਬਤੌਰ ਅਫਸਰ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਦਾ ਦੌਰਾ ਕਰਨ ਸਮੇਂ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨਾਲ ਰੁਬਰੂ ਹੁੰਦਿਆਂ ਕੀਤਾ। ਸਮਾਗਮ ਦੀ ਸ਼ੁਰੂਆਤ ਸਬਦ ਗਾਇਨ ਰਾਹੀਂ ਹੋਈ। ਇਸ ਮੌਕੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਆਈ.ਪੀ. ਸਿੰਘ ਨੇ ਸ੍ਰੀ ਸਿੱਧੂ ਨੂੰ ਲੜਕੀਆਂ ਨੂੰ ਡਿਫੈਂਸ ਫੋਰਸਿਜ਼ ਵਿੱਚ ਬਤੌਰ ਅਫ਼ਸਰ ਭਰਤੀ ਹੋਣ ਦੀ ਸਿਖਲਾਈ ਦੇਣ ਅਤੇ ਸੰਸਥਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ੍ਰੀ ਸਿੱਧੂ ਨੇ ਇਸ ਮੌਕੇ ਜਿਥੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਸ਼ਾਬਾਸ਼ ਦਿੱਤੀ ਉਥੇ ਸੰਸਥਾ ਦੇ ਡਾਇਰੈਕਟਰ ਨੂੰ ਵੀ ਸਿਖਲਾਈ ਦੇਣ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਸਵਾਸ਼ ਦਿਵਾਇਆਂ ਕਿ ਪੰਜਾਬ ਸਰਕਾਰ ਇਸ ਵਕਾਰੀ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ। ਿਂੲਸ ਮੌਕੇ ਸੇਵਾਮੁਕਤ ਕਰਨਲ ਪੀ.ਐਸ. ਗਿੱਲ ਪ੍ਰਬੰਧਕੀ ਅਫ਼ਸਰ, ਸਹਾਇਕ ਡਾਇਰੈਕਟਰ ਅਤੇ ਹੋਸਟਲ ਪ੍ਰਬੰਧਕ ਸੁਖਪ੍ਰੀਤ ਕੌਰ ਥਿੰਦ, ਸ੍ਰੀ ਸਿੱਧੂ ਦੇ ਸਪੁੱਤਰ ਕਨਬਰਵੀਰ ਸਿੱਧੂ, ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ੍ਰੀ ਗੁਰਚਰਨ ਸਿੰਘ ਭੰਵਰਾ, ਕਰਨਲ ਸੀ.ਜੇ.ਐਸ ਖਹਿਰਾ, ਐਕਸੀਅਨ ਅਰਸ਼ਦੀਪ ਸਿੰਘ, ਕਰਨਲ ਰਣਜੀਤ ਸਿੰਘ ਬੋਪਰਾਏ ਪ੍ਰਧਾਨ ਏ.ਆਈ.ਈ.ਜੇ.ਏ.ਐਫ, ਐਮ.ਆਈ.ਏ ਦੇ ਜਨਰਲ ਸੈਕਟਰੀ ਅਨੁਰਾਗ ਅੱਗਰਵਾਲ, ਹਰਪਾਲ ਸਿੰਘ ਸੈਕਟਰੀ ਪੀ.ਪੀ.ਸੀ.ਸੀ, ਸੰਜੀਵ ਗਰਗ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ