ਸਵਰਗੀ ਯਸ਼ਪਾਲ ਸ਼ਰਮਾ ਯਾਦਗਾਰੀ ਪਲੇਠੇ 7-ਏ ਸਾਇਡ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਦਸੰਬਰ:
ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸਕੂਲ ਦੇ ਗਰਾਉਂਡ ਵਿੱਚ ਰੋਇਲ ਫਰੈਂਡਸ ਕਲੱਬ ਵੱਲੋਂ ਫੁੱਟਬਾਲਰ ਸਵਰਗੀ ਯਸ਼ਪਾਲ ਸ਼ਰਮਾ ਦੀ ਯਾਦ ਕਰਵਾਏ ਜਾ ਰਹੇ ਪਹਿਲੇ 7-ਏ ਸਾਇਡ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਪਿੰਦਰ ਸਿੰਘ ਨੇ ਆਪਣੇ ਕਰ ਕਮਲਾ ਨਾਲ ਕੀਤਾ । ਇਸ ਮੌਕੇ ਪ੍ਰਿੰਸੀਪਲ ਸਪਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਵ. ਯਸ਼ਪਾਲ ਸ਼ਰਮਾ ਫੂਟਬਾਲ ਦੇ ਇੱਕ ਵਧੀਆ ਖਿਡਾਰੀ ਸਨ ਜੋ ਕਿ ਖਾਲਸਾ ਸਕੂਲ ਦੀ ਦੇਣ ਸਨ ਤੇ ਸਵ. ਯਸ਼ਪਾਲ ਸ਼ਰਮਾਂ ਨੇ ਆਪਣੇ ਯਤਨਾਂ ਨਾਲ ਇਲਾਕੇ ਦੇ ਨੋਜਵਾਨਾਂ ਵਿੱਚ ਫੂਟਬਾਲ ਦੇ ਪ੍ਰਤੀ ਲਗਾਓ ਪੈਦਾ ਕੀਤਾ ਤੇ ਆਪਣੇ ਪਿੰਡ ਚਨਾਲੋਂ ਵਿੱਚ ਕਈ ਖਿਡਾਰੀ ਪੈਦਾ ਕੀਤੇ। ਉਨ੍ਹਾਂ ਦੀ ਯਾਦ ਵਿੱਚ ਰੋਇਲ ਫਰੇਂਡਸ ਕਲੱਬ ਕੁਰਾਲੀ ਵੱਲੋਂ ਜੋ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਨਾਂ ਨੋਜਵਾਨਾਂ ਖਿਡਾਰੀਆਂ ਵੱਲੋਂ ਸਵ. ਯਸ਼ਪਾਲ ਸ਼ਰਮਾ ਨੂੰ ਸੱਚੀ ਸ਼ਰਧਾਂਜਲੀ ਹੈ । ਇਸ ਮੌਕੇ ਕੋਚ ਗੁਲਜ਼ਾਰ ਸਿੰਘ, ਗੁਰਦੀਪ ਸਿੰਘ ਲੋਂਗੀਆ, ਵਰੂਣ ਸ਼ਰਮਾ, ਰਵੀ ਧੀਮਾਨ, ਖੁਸ਼ਵੀਰ, ਹਰਸ਼ਵਿੰਦਰ ਵਿੱਕੀ ਬਾਠ, ਰਾਜੂ ਵਰਮਾ, ਕੁਲਦੀਪ ਅਮਰੇਲੀ ਆਦਿ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …