ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦੀ ਖ਼ੁਸ਼ੀ ਵਿੱਚ ਲੱਡੂ ਵੰਡੇ, ਜਸ਼ਨ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 23 ਸਤੰਬਰ:
ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ’ਤੇ ਮੁਹਾਲੀ ਵਿੱਚ ਭਾਜਪਾ ਮਹਿਲਾ ਮੋਰਚਾ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਲੱਡੂ ਵੰਡ ਕੇ ਜਸ਼ਨ ਮਨਾਇਆ। ਇੱਥੋਂ ਦੇ ਫੇਜ਼-3 ਅਤੇ ਫੇਜ਼-5 ਟਰੈਫ਼ਿਕ ਲਾਈਟ ਪੁਆਇੰਟ ’ਤੇ ਮਹਿਲਾ ਮੋਰਚਾ ਦੀਆਂ ਬੀਬੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਭਵਿੱਖ ਵਿੱਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਅੌਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਸੁਰੱਖਿਅਤ ਕਰਨ ਵਾਲਾ 128ਵਾਂ ਸੰਵਿਧਾਨ ਸੋਧ ਬਿੱਲ ਸੰਸਦ ਵਿੱਚ ਇਸ ਕਰਕੇ ਪਾਸ ਹੋ ਸਕਿਆ ਹੈ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਇੱਕ ਸਥਿਰ ਅਤੇ ਬੇਹੱਦ ਮਜ਼ਬੂਤ ਸਰਕਾਰ ਹੈ। ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦੀ ਖ਼ੁਸ਼ੀ ਵਿੱਚ ਮਨਾਏ ਗਏ ਜਸ਼ਨ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਬਿੱਲ ਲਾਗੂ ਕਰਨ ਲਈ ਠੋਸ ਕਦਮ ਚੁੱਕ ਕੇ ਦੁਨੀਆ ਭਰ ਵਿੱਚ ਲਿੰਗ ਸਮਾਨਤਾ ਦਾ ਸਕਾਰਾਤਮਿਕ ਸੁਨੇਹਾ ਦਿੱਤਾ ਹੈ।
ਸੰਜੀਵ ਵਸ਼ਿਸ਼ਟ ਨੇ ਆਜ਼ਾਦੀ ਦੇ 60 ਸਾਲਾਂ ਤੱਕ ਕਾਂਗਰਸ ਨੇ ਸਿਰਫ਼ ਸੱਤਾ ਦਾ ਨਿੱਘਾ ਮਾਣਿਆ ਹੈ। ਇਸ ਦੇ ਬਦਲੇ ਦੇਸ਼ ਦੇ ਵਿਕਾਸ ਤਰੱਕੀ ਅਤੇ ਭਾਰਤ ਵਾਸੀਆਂ ਲਈ ਕੁੱਝ ਨਹੀਂ ਕੀਤਾ। ਮਹਿਲਾ ਮੋਰਚਾ ਦੀ ਆਗੂ ਅਨੀਤਾ ਜੋਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਕੇ ਇਤਿਹਾਸ ਸਿਰਜਿਆ ਹੈ ਅਤੇ ਇਸ ਤਾਜ਼ਾ ਫ਼ੈਸਲੇ ਨਾਲ ਦੇਸ਼ ਵਿੱਚ ਅੌਰਤਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ ਅਤੇ ਇੱਜ਼ਤ ਵਧੇਗੀ। ਇਸ ਮੌਕੇ ਭਾਜਪਾ ਮੰਡਲ-2 ਦੇ ਪ੍ਰਧਾਨ ਰਮਨ ਸ਼ੈਲੀ, ਮੰਡਲ ਪ੍ਰਧਾਨ ਸੰਜੀਵ ਜੋਸ਼ੀ, ਸੂਬਾ ਕਾਰਜਕਾਰਨੀ ਮੈਂਬਰ ਅਸ਼ੋਕ ਝਾਅ, ਬਬੀਤਾ, ਰੰਜਨਾ ਮਿਸ਼ਰਾ, ਸੰਤੋਸ਼ ਸ਼ਰਮਾ, ਬੀਨਾ ਭਨੋਟ ਅਤੇ ਹੋਰ ਸਰਗਰਮ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…