Share on Facebook Share on Twitter Share on Google+ Share on Pinterest Share on Linkedin ਬਾਰ੍ਹਵੀਂ ਵਿਚ ਮਜਦੂਰ ਦੇ ਪੁੱਤਰ ਨੇ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 16 ਮਈ: ਇੱਥੋਂ ਦੇ ਨੇੜਲੇ ਪਿੰਡ ਸਿਆਲਬਾ ਵਿਖੇ ਸਥਿਤ ਲੈਫ. ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਪੜਦੇ ਦਮਨਪ੍ਰੀਤ ਸਿੰਘ ਨੇ 92 ਫ਼ੀਸਦ ਨੰਬਰ ਲੈਕੇ ਬਲਾਕ ਮਾਜਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਜਿਕਰਯੋਗ ਹੈ ਕਿ ਦਮਨਪ੍ਰੀਤ ਸਿੰਘ ਪੁੱਤਰ ਅਮਰਪਾਲ ਸਿੰਘ ਬੰਟੀ ਵਾਸੀ ਪਿੰਡ ਮੁੰਧੋਂ ਸੰਗਤੀਆਂ ਨੇ ਬਾਹਰਵੀਂ ਜਮਾਤ ਵਿਚ 92 ਫ਼ੀਸਦ ਨੰਬਰ ਲੈਕੇ ਬਲਾਕ ਮਾਜਰੀ ਤਿਹਸੀਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਮਨਪ੍ਰੀਤ ਸਿੰਘ ਦੇ ਪਿਤਾ ਕਿੱਤੇ ਵੱਜੋਂ ਮਜਦੂਰੀ ਕਰਦੇ ਹਨ ਤੇ ਉਹ ਆਪਣੇ ਪੁੱਤਰ ਨੂੰ ਇੱਕ ਇੰਜਨੀਅਰ ਬਣਾਉਣ ਦੇ ਚਾਹਵਾਨ ਹਨ। ਦਮਨਪ੍ਰੀਤ ਸਿੰਘ ਦੇ ਬਲਾਕ ਮਾਜਰੀ ਵਿਚ ਪਹਿਲਾ ਸਥਾਨ ਮਿਲਣ ਤੇ ਉਸਦੇ ਮਾਪਿਆਂ ਨੇ ਖੁਸ਼ੀ ਦਾ ਇਜਹਾਰ ਕਰਦਿਆਂਪੁੱਤਰ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ। ਦਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਮਾਪਿਆਂ ਦੇ ਸੁਪਨੇ ਨੂੰ ਸਾਕਾਰ ਕਰਨ ਲਾਏ ਇੰਜੀ.ਦੀ ਪੜਾਈ ਕਰਨਗੇ। ਇਸ ਮੌਕੇ ਦਮਨਪ੍ਰੀਤ ਸਿੰਘ ਦੇ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਤੇ ਜਸਵੀਰ ਸਿੰਘ ਮੁੰਧੋਂ ਸਮੇਤ ਦਰਜਨਾਂ ਲੋਕਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ