ਗੁੱਗਾ ਮਾੜੀ ਕਲੋਨੀ ਵਿੱਚ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਨਵੰਬਰ:
ਗੁੱਗਾ ਮਾੜੀ ਕਲੋਨੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ, ਨਗਰ ਕੌਂਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ ਨੇ ਵੀ ਵਿਸੇਸ ਤੌਰ ਤੇ ਹਾਜ਼ਰ ਲਗਵਾਈ। ਪ੍ਰਸਿੱਧ ਭਜਨ ਮੰਡਲੀ ਯੋਗੇਸ਼ ਜੋਗੀ ਐਂਡ ਪਾਰਟੀ ਨੇ ਮਹਾਂਮਾਈ ਦੇ ਨਾਂ ਦਾ ਗੁਣਗਾਨ ਕਰਦਿਆਂ ਦਰਬਾਰ ਅੰਦਰ ਆਪਣੀ ਹਾਜਿਰੀ ਲਗਵਾਈ। ਭਾਜਪਾ ਮੰਡਲ ਖਰੜ ਦੇ ਪ੍ਰਧਾਨ ਅਮਿੱਤ ਸ਼ਰਮਾਂ ਦੀ ਅਗਵਾਈ ‘ਚ ਕਰਵਾਏ ਗਏ ਇਸ ਪਹਿਲੇ ਜਗਰਾਤੇ ਵਿਚ ਏ.ਪੀ.ਜੇ ਸਮਾਰਟ ਸਕੂਲ ਦੇ ਪ੍ਰਿੰ.ਜਸਵੀਰ ਚੰਦਰ, ਮਿਊਸਪਲ ਕੌਸਲਰ ਸੋਨਿਕਾ ਸ਼ਰਮਾਂ, ਰਾਮ ਨਾਥ, ਸ਼ਾਂਮ ਲਾਲ ਸਾਸ਼ਤਰੀ, ਚੰਦਰ ਸ਼ੇਖਰ, ਬੀ.ਐਸ ਸਾਇਨੀ, ਗੁਰਵਿੰਦਰ ਸਿੰਘ, ਨਰਿੰਦਰ ਨਾਥ ਤਿਵਾੜ੍ਹੀ, ਕੰਵਲਜੀਤ ਸਿੰਘ, ਪਰਮਜੀਤ ਸਿੰਘ, ਮਹਿੰਦਰ ਪਾਲ, ਕਿਰਪਾਲ ਸਿੰਘ, ਮਧੂ ਸ਼ਰਮਾਂ, ਰਵਿੰਦਰ ਕੌਰ, ਤੇਜਿੰਦਰ ਕੁਮਾਰ ਸ਼ਰਮਾਂ, ਨਸੀਬ ਕੌਰ, ਕੁਲਦੀਪ ਕੌਰ, ਕਮਲੇਸ਼ ਅਤੇ ਸਮੂਹ ਸੁਸਾਇਟੀ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…