Share on Facebook Share on Twitter Share on Google+ Share on Pinterest Share on Linkedin ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਨੇ ਟਿਕਰੀ ਬਾਰਡਰ ’ਤੇ ਕਿਸਾਨਾਂ ਲਈ ਕਿੰਨੂਆਂ ਦਾ ਲੰਗਰ ਲਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ: ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਸ੍ਰੀ ਬੌਬੀ ਕੰਬੋਜ ਦੀ ਅਗਵਾਈ ਵਿੱਚ ਕੰਬੋਜ ਸਮਾਜ ਦੇ ਆਗੂਆਂ ਤੇ ਵਰਕਰਾਂ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਲਈ ਕਿੰਨੂਆਂ ਦਾ ਲੰਗਰ ਲਗਾਇਆ ਗਿਆ। ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਆਸਟਰੇਲੀਆ ਇਕਾਈ ਦੇ ਪ੍ਰਧਾਨ ਨਰੇਸ਼ ਮਰੋਕ ਤੇ ਸਾਥੀਆਂ ਵੱਲੋਂ ਕਿਸਾਨ ਅੰਦੋਲਨ ’ਚੋਂ ਲੰਗਰ ਦੀ ਸੇਵਾ ਕਰਨ ਲਈ ਇੱਥੋਂ ਦੀ ਟੀਮ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਅਤੇ ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਦੀ ਟੀਮ ਦੇ ਮੈਂਬਰ ਜਿਨ੍ਹਾਂ ਵਿੱਚ ਵਕੀਲ ਅਸ਼ੋਕ ਸਾਮਾ, ਜੋਗਿੰਦਰ ਪਾਲ ਭਾਟਾ, ਸੁਖਦੇਵ ਬੱਟੀ, ਕੇਵਲ ਕੰਬੋਜ, ਜਸਵਿੰਦਰ ਸਿੰਘ, ਦੌਲਤ ਰਾਮ ਪਟਵਾਰੀ ਤੇ ਸਾਥੀਆਂ ਨਾਲ ਟਿਕਰੀ ਬਾਰਡਰ ਦਿੱਲੀ ਵਿਖੇ ਕਿਨੂੰਆ ਦਾ ਇੱਕ ਟਰੱਕ ਲੰਗਰ ਦੇ ਤੌਰ ’ਤੇ ਲੈ ਕੇ ਪਹੁੰਚੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਅਵਤਾਰ ਸਿੰਘ ਪੁਲਾ, ਕੁਲਬੀਰ ਸਿੰਘ, ਸੁਖਰਾਜ ਸਿੰਘ ਬੋਹੜ ਸਿੰਘ, ਗੁਰਚਰਨ ਸਿੰਘ, ਸ਼ੇਰਾ ਕੋਠੀਆ, ਬਾਵਾ ਹਲਵਾਈ, ਅਤੇ ਕਿਸਾਨ ਨੇਤਾ ਇਕਬਾਲ ਚੰਦ ਪਾਲਾ ਬੱਟੀ, ਡਾ ਬਲਦੇਵ ਬੱਟੀ, ਸੁਭਾਸ਼ ਪਿੰਡੀ, ਵਿਨੋਦ, ਬਲਦੇਵ ਸੰਧੂ, ਹਰਮੀਤ ਪੰਮਾ ਤੇ ਸਾਥੀਆ ਦੇ ਸਪੁਰਦ ਕਰਕੇ ਉਨ੍ਹਾਂ ਵੱਲੋਂ ਕਿਸਾਨ ਭਰਾਵਾਂ ਦੀਆ ਟਰਾਲੀਆਂ ਵਿੱਚ ਵੰਡਵਾਇਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਬਾਰਡਰ ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਪੂਰੀ ਦੁਨੀਆ ਤੋਂ ਹਿਮਾਇਤ ਮਿਲ ਰਹੀ ਹੈ ਅਤੇ ਦੁਨਿਆ ਭਰ ਤੋਂ ਲੋਕ ਕਿਸਾਨਾਂ ਵਾਸਤੇ ਹਰ ਸੰਭਵ ਮਦਦ ਭੇਜ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਬੈਠੇ ਲੋਕ ਆਪਣੀ ਕਿਰਤ ਕਮਾਈ ਵਿੱਚੋੱ ਕਿਸਾਨੀ ਅੰਦੋਲਨ ਵਿੱਚ ਹਿੱਸੇਦਾਰੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਇਹ ਆਪ ਮੁਹਾਰੇ ਹੋ ਰਹੀ ਮਦਦ ਸਰਕਾਰ ਵਿੱਚ ਬੈਠੇ ਚਾਪਲੂਸਾਂ ਨੂੰ ਹਜਮ ਨਹੀਂ ਹੋ ਰਹੀ ਅਤੇ ਸਰਕਾਰ ਵਿੱਚ ਬੈਠੇ ਚਾਪਲੂਸ ਚੀਨ ਅਤੇ ਪਾਕਿਸਤਾਨ ਤੋਂ ਫੰਡਿੰਗ ਦੀ ਗੱਲ ਕਰਕੇ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਬਿਲਕੁਲ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਦੀ ਨੀਯਤ ਸਾਫ਼ ਹੁੰਦੀ ਤਾਂ ਉਹ ਐਮ ਐਸ ਪੀ ਦਾ ਚੋਥਾ ਕਾਨੂੰਨ ਵੀ ਇਹਨਾਂ ਕਾਨੂੰਨਾਂ ਦੇ ਨਾਲ ਲੈ ਕੇ ਆਉਂਦੀ ਅਤੇ ਕਿਸਾਨਾਂ ਨੂੰ ਲੱਗਦਾ ਕਿ ਸਰਕਾਰ ਵਾਕਈ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਬਣਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ