Share on Facebook Share on Twitter Share on Google+ Share on Pinterest Share on Linkedin ਸਟੱਡੀ ਵੀਜ਼ਾ ਲੈਣ ਦੇ ਚਾਹਵਾਨਾਂ ਲਈ ਤੋਹਫ਼ਾ: ਹੁਣ ਵੀਜ਼ੇ ਤੋਂ ਪਹਿਲਾਂ ਤੇ ਬਾਅਦ ਵਿੱਚ ਨਹੀਂ ਦੇਣੀ ਪਏਗੀ ਕੰਪਨੀ ਫੀਸ ਠੱਗੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਹਰਸੁੱਖ ਵੀਜ਼ਾ ਇਮੀਗਰੇਸ਼ਨ ਕੰਪਨੀ ਨੇ ਨੌਜਵਾਨਾਂ ਲਈ ਕੱਢੀ ਨਵੀਂ ਸਕੀਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ: ਇਮੀਗਰੇਸ਼ਨ ਠੱਗੀ ਦੇ ਮਾਮਲਿਆਂ ਨੂੰ ਘਟਾੳਣ ਅਤੇ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਆਪਣੀ ਇੱਛਾ ਅਨੁਸਾਰ ਕਾਲਜ ਅਤੇ ਯੂਨੀਵਰਸਿਟੀ ਲਈ ਸੀਟ ਬੁੱਕ ਕਰਾਉਣ ਲਈ ਹਰਸੁੱਖ ਸਟਡੀ ਵੀਜਾ ਐਂਡ ਇਮੀਗ੍ਰੇਸ਼ਨ ਕੰਪਨੀ ਵੱਲੋਂ ਸੁਨਹਿਰਾ ਮੌਕਾ ਲਿਆਂਦਾ ਗਿਆ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕੰਪਨੀ ਦੇ ਡਾਈਰੇਕਟਰ ਤੇ ਸਾਬਕਾ ਸਬ ਇੰਸਪੈਕਟਰ ਮੋਹਨ ਸਿੰਘ ਅਤੇ ਗੋਰਵ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਸਟਡੀ ਵੀਜਾ ਅਪਲਾਈ ਕਰਨ ਵਾਲੇ ਨੂੰ ਨਾ ਤਾਂ ਵੀਜਾ ਤੋਂ ਪਹਿਲਾਂ ਅਤੇ ਨਾ ਹੀ ਵੀਜਾ ਤੋਂ ਬਾਅਦ ਵਿੱਚ ਕੋਈ ਫੀਸ ਨਹੀਂ ਦੇਣੀ ਪਏਗੀ ਅਤੇ ਨਾਲ ਹੀ ਕੋਈ ਲੁਕਵੇਂ ਖਰਚ ਲਏ ਜਾਣਗੇ। ਅੱਜ ਇਸ ਮੌਕੇ ਕੈਬੀਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਤੇ ਉੱਘੇ ਕਾਰੋਬਾਰੀ ਹਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜਿਨ੍ਹਾਂ ਕੰਪਨੀ ਵੱਲੋਂ ਕੱਢੇ ਗਏ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਅਤੇ ਕੰਪਨੀ ਦਾ ਪੋਸਟਰ ਵੀ ਰਿਲੀਜ਼ ਕੀਤਾ। ਇਸ ਮੌਕੇ ਜੀਤੀ ਸਿੱਧੂ ਨੇ ਕਿਹਾ ਕਿ ਜੇਕਰ ਹਰੇਕ ਇਮੀਗੇ੍ਰਸ਼ਨ ਕੰਪਨੀ ਵਾਲੇ ਅਜਿਹੀ ਸੋਚ ਰੱਖਣ ਤਾਂ ਪੰਜਾਬ ਵਿੱਚ ਠੱਗੀ ਠੋਰੀ ਅਰਾਮ ਨਾਲ ਘੱਟ ਹੋ ਜਾਏਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਨ ਸਿੰਘ ਨੇ ਕਿਹਾ ਕਿ ਸਾਡੀ ਕੰਪਨੀ ਦਾ ਇਕ ਅਜੇਂਡਾ ਹੈ ਚੋਰੀ ਠੱਗੀ ਨੂੰ ਘਟਾਓ ’ਤੇ ਮੁਫਤ ਵੀਜ਼ਾ ਪਾੳ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਵੀ ਬੱਚੇ ਦਾ ਉਨ੍ਹਾਂ ਦੀ ਕੰਪਨੀ ਵੱਲੋਂ ਸਟਡੀ ਵੀਜਾ ਲੱਗਦਾ ਹੈ ਉਨ੍ਹਾਂ ਨੂੰ ਉੱਥੇ ਦੀ ਯੁਨੀਵਰਸਿਟੀ ਵੱਲੋਂ ਕਮੀਸ਼ਨ ਮਿਲਦਾ ਹੈ ਇਹ ਹੀ ਉਨ੍ਹਾਂ ਦੀ ਫੀਸ ਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਡੀ ਕੰਪਨੀ ਵੱਲੋਂ ਯੂਐਸਏ, ਕਨਾਡਾ, ਅੱਸਟ੍ਰੇਲੀਆ, ਨਿੳਜੀਲੈਂਡ, ਸਿੰਗਾਪੁਰ ਅਤੇ ਹੋਰਨਾਂ ਕੰਟ੍ਰੀਆਂ ਵਿੱਚ ਸਟਡੀ ਵੀਜਾ ਲਵਾਇਆ ਜਾਂਦਾ ਹੈ। ਡਾਈਰੇਕਟਰ ਮੋਹਨ ਸਿੰਘ ਨੇ ਕਿਹਾ ਉਨ੍ਹਾਂ ਵੱਲੋਂ 29 ਸਾਲ ਤੋਂ ਵਿਸ਼ਵਾਸ਼ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅੱਜ ਕਲ ਇਮੀਗ੍ਰੇਸ਼ਨ ਕੰਪਨੀ ਵੱਲੋਂ ਵਿਦੇਸ਼ ਦੇ ਚਾਹਵਾਨ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਹੁਣ ਲੋਕਾਂ ਦਾ ਵਿਸ਼ਵਾਸ਼ ਇਮੀਗੇ੍ਰਸ਼ਨ ’ਤੇ ਕੰਸਲਟੈਂਟਾਂ ਤੋਂ ਉੱਠਦਾ ਹੀ ਜਾ ਰਿਹਾ ਹੈ ਜਿਸ ਕਰ ਕੇ ਲੋਕ ਇਮੀਗੇ੍ਰਸ਼ਨ ਕੰਪਨੀ ਨੂੰ ਪੈਸਾ ਦੇਣ ਤੋਂ ਡਰ ਦੇ ਹਨ ਅਤੇ ਸੋਚਦੇ ਹਨ ਕਿ ਇਕ ਵਾਰ ਦਿੱਤੀ ਹੋਈ ਉਨ੍ਹਾਂ ਦੀ ਇਹ ਰਕਮ ਵਾਪਸ ਮੁੜੇ ਗੀ ਜਾਂ ਨਹੀ ਕਿਉਂਕਿ ਆਮ ਤੋਰ ’ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਇਮੀਗੇ੍ਰਸ਼ਨ ਕੰਪਨੀਆਂ ਵੀਜਾ ਲਵਾਉਣ ਦੇ ਨਾਂ ’ਤੇ ਲੋਕਾਂ ਦੇ ਪਾਸਪੋਰਟ, ਰਕਮ ਤੇ ਹੋਰ ਜ਼ਰੂਰੀ ਦਸਤਾਵੇਜ਼ ਤਾਂ ਰੱਖ ਲੈਂਦੀਆਂ ਹਨ ਅਤੇ ਬਾਅਦ ਵਿੱਚ ਨਾਂ ਤਾਂ ਉਨ੍ਹਾਂ ਦਾ ਵੀਜਾ ਲੱਗਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਰਕਮ ਮੁੜਦੀ ਹੈ। ਉਨ੍ਹਾਂ ਨੂੰ ਆਪਣੇ ਪੱਕੇ ਦਸਤਾਵੇਜ ਲਈ ਵੀ ਧੱਕੇ ਖਾਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਇਹ ਕੰਪਨੀ ਵਿਦੇਸ਼ ਵਿੱਚ ਪੜ੍ਹਣ ਦੀ ਇੱਛਾ ਰੱਖਣ ਵਾਲੇ ਚਾਹਵਾਨ ਬੱਚਿਆਂ ਲਈ ਸੁਨਹਿਰਾ ਤੋਹਫਾ ਲੈ ਕੇ ਆਈ ਹੈ ਤਾਂ ਜੋ ਉੁਹ ਬਗੈਰ ਕਿਸੇ ਡਰ ਦੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ ਅਤੇ ਆਪਣੀਆਂ ਖ਼ੁਸ਼ੀਆਂ ਸਾਕਾਰ ਕਰ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ