ਚੰਡੀਗੜ੍ਹ ਤੋਂ ਅੰਮ੍ਰ੍ਰਿਤਸਰ ਜਾਣ ਵਾਲੀ ਇੰਟਰਸਿਟੀ/ਸ਼ਤਾਬਦੀ ਜੂਨ ਤੋਂ ਖਰੜ ਸਟੇਸ਼ਨ ’ਤੇ ਰੁਕੇਗੀ: ਚੰਦੂਮਾਜਰਾ

ਖਰੜ, ਕੁਰਾਲੀ ਸ਼ਹਿਰ ਵਿੱਚ ਬਣਾਈਆਂ ਜਾਣਗੀਆਂ ਆਧੁਨਿਕ ਪਾਰਕਾਂ

ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਮਈ:
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਰੇਲਵੇ ਮੰਤਰੀ ਵਲੋਂ ਖਰੜ ਰੇਲਵੇ ਸਟੇਸ਼ਨ ਤੇ ਚੰਡੀਗੜ੍ਹ ਤੋਂ ਅਮ੍ਰਿੰਤਸਰ ਜਾਣ ਵਾਲੀ ਇੰਟਰਸਿਟੀ/ਸ਼ਤਾਬਦੀ ਦਾ ਅਗਲੇ ਮਹੀਨੇ ਤੋਂ ਰੋਕਣ ਲਈ ਰੇਲਵੇ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਹ ਅੱਜ ਦੇਰ ਸ਼ਾਮ ਰੰਧਾਵਾ ਰੋਡ ਖਰੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਰੇਲਵੇ ਸਟੇਸ਼ਨ ਤੇ ਗੱਡੀ ਰੁਕਣ ਨਾਲ ਖਰੜ ਸ਼ਹਿਰ , ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ ਤੇ ਜਾਣ ਲਈ ਵੱਡੇ ਪੱਧਰ ਤੇ ਰਾਹਤ ਮਿਲ ਜਾਵੇਗੀ।
ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਰੇਲਵੇ ਵਿਭਾਗ ਨੂੰ ਰੇਲਵੇ ਸਟੇਸ਼ਨ ਖਰੜ ਤੇ ਇੰਟਰਸਿਟੀ/ਸ਼ਤਾਬਦੀ ਰੋਕਣ ਲਈ ਪ੍ਰਸਤਾਵ ਭੇਜਿਆ ਗਿਆ ਸੀ ਪਰ ਉਸ ਸਮੇਂ ਰੇਲਵੇ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਖਰੜ-ਮੁਹਾਲੀ ਰੇਲਵੇ ਸਟੇਸ਼ਨਾਂ ਵਿਚ ਦਾ ਫਰਕ ਘੱਟ ਹੈ ਉਸ ਸਮੇਂ ਰੇਲਵੇ ਬੋਰਡ ਵਲੋਂ ਖਰੜ ਸਟੇਸ਼ਨ ਦੀ ਆਮਦਨ ਅਤੇ ਸਵਾਰੀਆਂ ਦੀ ਆਮਦ ਨੂੰ ਵੇਖਿਆ ਸੀ । ਉਨ੍ਹਾਂ ਖਰੜ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਉਹ ਅਜੇ ਦੋ ਦਿਨ ਪਹਿਲਾਂ ਹੀ ਇਸ ਰੇਲਵੇ ਸਟੇਸਨ ਤੇ ਗੱਡੀਆਂ ਰੋਕਣ ਲਈ ਕੇਦਰੀ ਰੇਲਵੇ ਮੰਤਰੀ ਨੂੰ ਮਿਲੇ ਸਨ ਜਿਨ੍ਹਾਂ ਸਾਰੀਆਂ ਰਿਪੋਰਟਾਂ ਮੰਗਵਾਉਣ ਤੋਂ ਬਾਅਦ ਰੇਲਵੇ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ ਕਿ ਖਰੜ ਰੇਲਵੇ ਸਟੇਸ਼ਨ ਤੇ ਗੱਡੀ ਰੋਕੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਸ਼ਹਿਰਾਂ ਅਤੇ ਪਿੰਡਾਂ ਵਿਚ ਸੱਥਾਂ ਹੁੰਦੀਆਂ ਸਨ ਜਿਥੇ ਲੋਕੀ ਬੈਠ ਕੇ ਸਲਾਹ ਮਸ਼ਵਰਾ ਅਤੇ ਮੇਲ ਜੋਲ ਕਰ ਲੈਦੇ ਸਨ ਪਰ ਹੁਣ ਪਾਰਕਾਂ ਹੀ ਸਿਹਤ ਤੇ ਕਮਿਊਨਿਟੀ ਭਾਵਨਾ ਪੈਦਾ ਕਰਨ ਲਈ ਬਚੀਆਂ ਹਨ।
ਉਨ੍ਹਾਂ ਵੱਲੋਂ ਪਹਿਲੀ ਪਾਰਕ Îਮੁਹਾਲੀ ਵਿਚ ਬਣਾ ਕੇ ਸ਼ੁਰੂ ਕੀਤੀ ਹੈ ਅਤੇ ਦੂਸਰੀ ਖਰੜ, ਤੀਸਰੀ ਕੁਰਾਲੀ ਵਿਚ ਸਥਾਪਿਤ ਕੀਤੀ ਜਾਵੇਗੀ ਜਿਥੇ ਕਿ ਲੋਕੀ ਸੈਰ ਕਰਨ ਤੋਂ ਇਲਾਵਾ ਇਕੱਠੇ ਹੋ ਕੇ ਆਪਸੀ ਤਾਲਮੇਲ, ਆਪਸੀ ਭਾਈਚਾਰੇ ਦੀ ਸਾਂਝ ਬਰਕਰਾਰ ਰੱਖ ਸਕਣ। ਖਰੜ ਹਲਕੇ ਪਿੰਡਾਂ ਤੇ ਸ਼ਹਿਰਾਂ ਲਈ ਫੰਡ ਜਾਰੀ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਪਿੰਡ ਜੈਅੰਤੀ ਮਾਜਰੀ ਵਿਖੇ ਮੰਦਰ ਨੂੰ ਜੋ ਕੱਚਾ ਰਸਤਾ ਸੀ ਉਹ ਐਮ ਪੀ ਲੈਡ ਵਿਚ 11 ਲੱਖ ਰੁਪਏ ਨਾਲ ਪੱਕਾ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਸ ਏਰੀਆ ਦੇ ਕਈ ਪਿੰਡਾਂ ਵਿਚੋ ਨਦੀਆਂ -ਬਰਸਾਤੀ ਚੋਅ ਲੰਘਦੇ ਸਨ ਜਿਨ੍ਹਾਂ ਲਈ 5-6 ਪੁਲੀਆਂ ਬਣਾਉਣ ਲਈ ਚੈਕ ਦਿੱਤੇ ਜਾ ਰਹੇ ਹਨ। ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਨਾ ਲਗਾਉਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੇਡਾ ਨੂੰ ਜੋ ਪਹਿਲਾ ਤਜਵੀਜ਼ ਤਿਆਰ ਕਰਕੇ ਭੇਜੀ ਗਈ ਸੀ ਉਹ ਰੱਦ ਕਰ ਦਿੱਤੀ ਗਈ ਸੀ।
ਜਿਸ ਕਾਰਨ ਹੁਣ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਕਮੇਟੀਆਂ ਬਣਾਈਆਂ ਸਨ ਜੋ ਰੇਟ ਨਿਰਧਾਰਿਤ ਕਰਨਗੀਆਂ ਅਤੇ ਫਿਰ ਪਿੰਡਾਂ ਵਿਚ ਸੋਲਰ ਲਾਈਟਾਂ ਲਾਉਣ ਲਈ ਫੰਡ ਜਾਰੀ ਕੀਤੇ ਜਾਣਗੇ। ਇਸ ਮੋਕੇ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ, ਅਵਤਾਰ ਸਿੰਘ ਵਾਲੀਆਂ, ਹਰਦੇਵ ਸਿੰਘ ਹਰਪਾਲਪੁਰ ਓ.ਐਸ.ਡੀ., ਬਲਜਿੰਦਰ ਸਿੰਘ ਭਜੌਲੀ, ਗੁਰਦਿਆਲ ਸਿੰਘ, ਜਗੀਰ ਚੰਦ, ਸਤਵੰਤ ਸਿੰਘ, ਮੋਹਨ ਲਾਲ, ਦਲਜੀਤ ਸਿੰਘ, ਬਲਦੇਵ ਸਿੰਘ, ਮੰਗਤ ਰਾਮ, ਨਰਿੰਦਰ ਕੌਸ਼ਲ, ਹਰਜੀਤ ਸਿੰਘ ਡਿੰਪੀ ਵਾਲੀਆਂ, ਤ ਸਤਪਾਲ ਸਿੰਘ, ਨਿਰਮਲ ਸਿੰਘ, ਕੇਸਰ ਸਿੰਘ, ਜਗਵਿੰਦਰ ਸਿੰਘ, ਸੰਜੇ ਅਰੋੜਾ, ਕਪਿਲ ਸ਼ਰਮਾ, ਬਲਵਿੰਦਰ ਸ਼ਰਮਾ ਸਮੇਤ ਹੋਰ ਕਲੋਨੀ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…