ਵੋਟਾਂ ਦੀ ਗਿਣਤੀ ਸਬੰਧੀ ਚੋਣ ਕਮਿਸ਼ਨ ਦੀਆਂ ਹਦਾਇਤਾ ਬਾਰੇ ਉਮਦੀਵਾਰਾਂ ਨੂੰ ਜਾਣੂ ਕਰਵਾਇਆ

ਗਿਣਤੀ ਹਾਲ ਵਿੱਚ ਮੋਬਾਇਲ ਫੋਨ ਲੈ ਕੇ ਪੂਰਨ ’ਤੇ ਮਨਾਹੀ: ਰਿਟਰਨਿੰਗ ਅਫ਼ਸਰ ਸ੍ਰੀਮਤੀ ਬਰਾੜ

249 ਬੂਥ ਲਈ 18 ਰਾਊਡ ਹੋਣਗੇ ਤੇ 14 ਲੱਗਣਗੇ ਟੇਬਲ

ਨਬਜ਼-ਏ-ਪੰਜਾਬ ਬਿਊਰੋ, ਖਰੜ, 28 ਫਰਵਰੀ:
ਖਰੜ ਵਿਧਾਨ ਸਭਾ ਹਲਕਾ-52 ਦੀਆਂ ਵੋਟਾਂ ਦੀ ਗਿਣਤੀ ਕਰਨ ਲਈ ਉਮੀਦਵਾਰਾਂ ਨੂੰ ਜਾਣਕਾਰੀ ਦੇਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਕੀਤੀ। ਉਨ੍ਹਾਂ ਉਮੀਦਵਾਰ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 11 ਮਾਰਚ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਦੇ ਕਮਰਾ ਨੰਬਰ:504, ਤੀਸਰੀ ਮੰਜਿਲ ਤੇ ਖਰੜ ਹਲਕੇ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ ਅਤੇ ਸਾਰੇ ਉਮਦੀਵਾਰ, ਉਮਦੀਵਾਰਾਂ ਵਲੋਂ ਨਿਯੁਕਤ ਕੀਤੇ ਗਏ ਗਿਣਤੀ ਏਜੰਟ ਸਵੇਰੇ 7 ਵਜੇ ਹਾਜ਼ਰ ਆਉਣਗੇ ਅਤੇ ਉਨ੍ਹਾਂ ਪਾਸ ਜਾਰੀ ਕੀਤੇ ਗਏ ਸ਼ਨਾਖਤੀ ਨਾਲ ਲੈ ਕੇ ਆਉਗੇ ਅਤੇ ਬਿਨਾਂ ਸਨਾਖਤੀ ਕਾਰਡ ਤੋਂ ਕਿਸੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜਿਹੜੇ ਗਿਣਤੀ ਏਜੰਟ ਨੂੰ ਜਿਹੜਾ ਟੇਬਲ ਅਲਾਟ ਕੀਤਾ ਜਾਵੇਗਾ। ਉਹ ਏਜੰਟ ਉਸੇ ਟੇਬਲ ਤੇ ਬੈਠੇਗਾ ਅਤੇ ਇਸ ਹਲਕੇ ਦੀ ਗਿਣਤੀ ਲਈ ਕੁਲ 14 ਟੇਬਲ ਲਗਾਏ ਜਾਣਗੇ ਜਿਨ੍ਹਾਂ ਤੇ ਇੱਕ ਅਧਿਕਾਰੀ, ਇੱਕ ਕਰਮਚਾਰੀ, ਇੱਕ ਮਾਈਕਰੋ ਅਬਜ਼ਰਵਰ ਤਾਇਨਾਤ ਹੋਵੇਗਾ ਅਤੇ ਸਾਰੇ ਹਾਲ ਦੀ ਵੀਡਿਓਗ੍ਰਾਫੀ ਹੋਵੇਗੀ ਜਿਹੜੇ ਕਰਮਚਾਰੀ ਸਟਰਾਂਗ ਰੂਮ ਤੋਂ ਗਿਣਤੀ ਹਾਲਤ ਤੱਕ ਈ.ਵੀ.ਐਮ.ਮਸ਼ੀਨਾਂ ਲੈ ਕੇ ਆਉਣਗੇ ਉਨ੍ਹਾਂ ਦੀ ਵੀ ਵੀਡਿਓਗ੍ਰਾਫੀ ਵੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਹਰ ਰਾਊਡ ਦਾ ਨਤੀਜ਼ਾ ਉਨ੍ਹਾਂ ਦੇ ਚੋਣ ਅਬਜ਼ਰਵਰ ਦੇ ਹਸਤਾਖਰਾਂ ਤੋਂ ਬਾਅਦ ਡਿਲਪਲੇਅ ਬੋਰਡ ਤੇ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗਿਣਤੀ ਹਾਲ ਵਿਚ ਮੋਬਾਇਲ ਲੈ ਕੇ ਜਾਣ ਦੀ ਵੀ ਪੂਰਨ ਪਾਬੰਦੀ ਹੋਵੇਗੀ। ਰਿਟਰਨਿੰਗ ਅਫਸਰ ਨੇ ਅੱਗੇ ਦੱਸਿਆ ਕਿ ਗਿਣਤੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੋਸਟਲ ਬੈਲਟ ਪੇਪਰ ਨੋਡਲ ਅਫਸਰ ਹਰਿੰਦਰਜੀਤ ਸਿੰਘ ਦੀ ਰਹਿਨੁਮਾਈ ਵਿਚ ਗਿਣਤੀ ਹਾਲ ਵਿਚ ਇੱਕ ਟੇਬਲ ਤੇ ਗਿਣੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਪਹਿਲੇ ਰਾਊਡ ਦੀ ਗਿਣਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਉਮੀਦਵਾਰ 16 ਕਾਊਟਿੰਗ ਏਜੰਟ ਬਣਾ ਸਕਦਾ ਹੈ ਪਰ ਗਿਣਤੀ ਹਾਲਤ ਵਿਚ ਕੇਵਲ 14 ਕਾਊਟਿੰਗ ਏਜੰਟ ਇੱਕ ਇੱਕ ਟੇਬਲ ਤੇ ਹੀ ਬੈਠਣਗੇ। ਹਰੇਕ ਰਾਊਡ ਦਾ ਨਤੀਜ਼ਾ ਨਾਲੋ ਨਾਲ ਡਿਸਪਲੇਅ ਬੋਰਡ ਤੇ ਲਿਖਿਆ ਜਾਵੇਗਾ ਅਤੇ ਹਲਕੇ ਦੇ 249 ਬੂਥਾਂ ਲਈ 18 ਰਾਊਡ ਹੋਣਗੇ। ਉਨ੍ਹਾਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਆਪਣੇ ਸ਼ਨਾਖਤੀ ਕਾਰਡ ਨਹੀ ਬਣਾਏ ਉਹ ਤੁਰੰਤ ਬਣਾ ਲੈਣ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਹਰਭਜ਼ਨ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸੁਰਜੀਤ ਸਿੰਘ, ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਰਮਜੀਤ ਸਿੰਘ, ਕਾਂਗਰਸ ਵਲੋਂ ਯਸਪਾਲ ਬੰਸਲ, ਪੀ.ਡੀ.ਪੀ. ਦੇ ਗੁਰਜੀਤ ਸਿੰਘ, ਆਪ ਦੇ ਮਹਿੰਦਰ ਸਿੰਘ ਸਮੇਤ ਚੋਣ ਕਾਨੂੰਗੋ ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…