ਮੁਹਾਲੀ ਦੀ ਬਜਾਏ ਪਛੜੇ ਇਲਾਕੇ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਖੋਲ੍ਹਿਆ ਜਾਵੇ ਮੈਡੀਕਲ ਕਾਲਜ: ਸਿਮਰਨਜੀਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
‘ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਪੰਜਾਬ ਵਿਚ ਇਕ 200 ਬੈਡ ਦਾ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਜੋ ਕਿ ਇਕ ਚੰਗਾ ਉਦਮ ਹੈ । ਪਰ ਇਹ ਮੈਡੀਕਲ ਕਾਲਜ ਮੋਹਾਲੀ ਵਿਚ ਖੋਲਣ ਦਾ ਪ੍ਰੋਗਰਾਮ ਹੈ। ਜਦੋਂਕਿ ਚੰਡੀਗੜ੍ਹ ਵਿੱਚ ਪੀ.ਜੀ.ਆਈ, ਸੈਕਟਰ-32 ਵਿਖੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-16 ਵਿਖੇ ਹਸਪਤਾਲ, ਇਸ ਤੋਂ ਇਲਾਵਾ ਪੰਚਕੂਲਾ ਵਿਖੇ ਮੈਡੀਕਲ ਕਾਲਜ ਹਸਪਤਾਲ, ਮੋਹਾਲੀ ਵਿਖੇ ਫਾਈਵ ਸਟਾਰ ਵੱਡੇ ਆਲ੍ਹਾ ਹਸਪਤਾਲ ਹਨ। ਇਥੇ ਤਾਂ ਇਸ ਗੱਲ ਦੀ ਭਰਮਾਰ ਤੇ ਬਹੁਤਾਤ ਹੈ। ਪਰ ਜਿਸ ਪੱਛੜੇ ਇਲਾਕੇ ਗੁਰਦਾਸਪੁਰ, ਪਠਾਨਕੋਟ, ਮੁਕੇਰੀਆ ਆਦਿ ਇਲਾਕੇ ਵਿਚ ਵੱਸਣ ਵਾਲੇ ਨਿਵਾਸੀਆ ਲਈ ਨਾ ਕੋਈ ਵੱਡਾ ਮੈਡੀਕਲ ਕਾਲਜ ਹੈ ਨਾ ਹੀ ਹਸਪਤਾਲ, ਉਥੇ ਅਜਿਹਾ ਨਵਾਂ ਮੈਡੀਕਲ ਕਾਲਜ ਜੇਕਰ ਖੋਲਿਆ ਜਾਵੇ ਤਾਂ ਇਹ ਕੇਵਲ ਪੰਜਾਬੀਆਂ ਜਾਂ ਸਿੱਖਾਂ ਲਈ ਹੀ ਲਾਹੇਵੰਦ ਨਹੀਂ ਹੋਵੇਗਾ, ਬਲਕਿ ਉਥੇ ਮੈਡੀਕਲ ਕਾਲਜ ਤੇ ਹਸਪਤਾਲ ਖੋਲਣ ਨਾਲ ਜੰਮੂ-ਕਸ਼ਮੀਰ, ਹਿਮਾਚਲ ਅਤੇ ਪਾਕਿਸਤਾਨ ਦੇ ਨਿਵਾਸੀ ਵੀ ਆਪਣੀ ਡਾਕਟਰੀ ਤਾਲੀਮ ਅਤੇ ਸਰੀਰਕ ਕਸਟਾਂ ਤੋਂ ਨਿਜਾਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ।”
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਵੱਲੋ ਨਵੇ ਖੋਲ੍ਹੇ ਜਾ ਰਹੇ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਮੋਹਾਲੀ ਵਿਚ ਕਾਇਮ ਕਰਨ ਦੀ ਬਜਾਇ ਗੁਰਦਾਸਪੁਰ ਦੇ ਪੱਛੜੇ ਇਲਾਕੇ ਪਠਾਨਕੋਟ ਜਾਂ ਮੁਕੇਰੀਆ ਵਿਚ ਬਣਾਉਣ ਦੀ ਜੋਰਦਾਰ ਮੰਗ ਕਰਦੇ ਹੋਏ ਅਤੇ ਉਮੀਦ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਹਕੂਮਤਾਂ ਵੱਲੋ ਕੇਵਲ ਆਪਣੀ ਹਕੂਮਤ ਦੇ ਅੱਛੇ ਨੰਬਰ ਬਣਾਉਣ ਲਈ ਬਿਨ੍ਹਾਂ ਕਿਸੇ ਪਲਾਨਿੰਗ, ਪ੍ਰਸਥਿਤੀਆਂ ਨੂੰ ਵੇਖਦੇ ਹੋਏ ਹੀ ਕੋਈ ਆਪਣੀ ਯੋਜਨਾ ਲਾਗੂ ਨਹੀਂ ਕਰਨੀ ਚਾਹੀਦੀ । ਬਲਕਿ ਸਮੱੁਚੇ ਸੂਬੇ ਜਾਂ ਮੁਲਕ ਦੇ ਹਾਲਾਤਾਂ ਵੱਖ-ਵੱਖ ਸਥਾਨਾਂ ਉਤੇ ਸਹੂਲਤਾਂ ਤੋ ਰਹਿਤ ਵੱਸਣ ਵਾਲੇ ਨਿਵਾਸੀਆ ਦੀ ਬਿਹਤਰੀ ਨੂੰ ਮੱੁਖ ਰੱਖਦੇ ਹੋਏ ਹੀ ਅਜਿਹੇ ਵੱਡੇ ਫੈਸਲੇ ਕਰਨੇ ਚਾਹੀਦੇ ਹਨ। ਇਹ ਇਕ ਚੰਗਾ ਉਦਮ ਹੈ ਕਿ ਸੈਟਰ ਦੀ ਹਕੂਮਤ ਵੱਲੋ ਇਸ ਖੋਲ੍ਹੇ ਜਾਣ ਵਾਲੇ ਮੈਡੀਕਲ ਕਾਲਜ ਤੇ ਹਸਪਤਾਲ ਲਈ 60% ਫੰਡ ਦਿੱਤਾ ਜਾਵੇਗਾ ਅਤੇ ਬਾਕੀ ਦੇ ਜੋ 40% ਫੰਡ ਅਤੇ ਖ਼ਰਚੇ ਤੋਂ ਪੰਜਾਬ ਦੀ ਹਕੂਮਤ ਦੇ ਹੋਣਗੇ ਜੋ ਕਿ ਪੰਜਾਬੀਆਂ ਦੇ ਖਜਾਨੇ ਵਿਚੋ ਹੀ ਜਾਣੇ ਹਨ ਇਸ ਲਈ ਐਨੇ ਵੱਡੇ ਫੰਡ ਨੂੰ ਜਿਸ ਮਕਸਦ ਲਈ ਖ਼ਰਚਿਆ ਜਾ ਰਿਹਾ ਹੈ, ਉਸਦਾ ਲੋੜਵੰਦ ਇਲਾਕੇ ਦੀ ਕਸੌਟੀ ਨੂੰ ਜ਼ਰੂਰ ਧਿਆਨ ਵਿਚ ਰੱਖਿਆ ਜਾਵੇ ਅਤੇ ਜਿਥੇ ਇਸ ਹਸਪਤਾਲ ਦੇ ਕਾਲਜ ਦੀ ਅੱਜ ਸਖ਼ਤ ਲੋੜ ਹੈ ਅਤੇ ਜੋ ਤਿੰਨ ਸਟੇਟਾਂ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਇਥੋ ਤੱਕ ਪਾਕਿਸਤਾਨ ਦੇ ਨਿਵਾਸੀਆ ਦੀਆਂ ਸਰੀਰਕ ਮੁਸ਼ਕਿਲਾਂ ਅਤੇ ਕਸਟਾਂ ਨੂੰ ਦੂਰ ਕਰੇਗਾ, ਉਥੇ ਹੀ ਇਸਦੇ ਖੋਲਣ ਦਾ ਸੈਟਰ ਬਣਾਇਆ ਜਾਵੇ ।
ਸ੍ਰ. ਮਾਨ ਨੇ ਕਿਹਾ ਕਿ ਭਾਵੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆ ਅਤੇ ਸੋਚ ਕਾਂਗਰਸ ਜਾਂ ਬੀਜੇਪੀ ਨਾਲ ਬਿਲਕੁਲ ਮੇਲ ਨਹੀਂ ਖਾਦੀਆ ਅਤੇ ਅਸੀਂ ਇਨ੍ਹਾਂ ਜਮਾਤਾਂ ਦੇ ਵੱਲੋ ਲੰਮੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਹਨ, ਪੰਜਾਬੀਆਂ ਤੇ ਸਿੱਖਾਂ ਤੇ ਹੋ ਰਹੇ ਜ਼ਬਰ-ਜੁਲਮਾਂ ਦੇ ਵਿਰੱੁਧ ਹਾਂ ਅਤੇ ਸੰਘਰਸ਼ ਵੀ ਕਰ ਰਹੇ ਹਾਂ। ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਇਹ ਵੱਡਾ ਕਾਲਜ ਤੇ ਹਸਪਤਾਲ ਗੁਰਦਾਸਪੁਰ ਦੇ ਜਾਂ ਹੁਸਿਆਰਪੁਰ ਦੇ ਪੱਛੜੇ ਇਲਾਕੇ ਨੂੰ ਦੇ ਕੇ ਇਸਦੇ ਸਹੀ ਮਕਸਦ ਨੂੰ ਜ਼ਰੂਰ ਪੂਰਨ ਕਰੇਗੀ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…