Share on Facebook Share on Twitter Share on Google+ Share on Pinterest Share on Linkedin ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ ਦੇ 6 ਕੋਰਸਾਂ ਨੂੰ ਪੋਸਟ ਗਰੈਜੂਏਟ ਡਿਗਰੀ ਦੀ ਮਾਨਤਾ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 8 ਫਰਵਰੀ: ਪੂਣੇ ਸਥਿਤ ਭਾਰਤੀ ਫਿਲਮ ਸੰਸਥਾਨ (ਐਫ.ਟੀ.ਆਈ.ਆਈ) ਲਈ ਇਕ ਮਹੱਤਵ ਪੂਰਨ ਪਹਿਲ ਕਰਦਿਆਂ ਭਾਰਤੀ ਵਿਸ਼ਵ ਵਿਦਿਆਲਿਆ ਸੰਘ ਨੇ ਸੰਸਥਾਨ ਦੇ 6 ਪੋਸਟ ਗਰੈਜੂਏਟ ਡਿਪਲੋਮਾ ਪ੍ਰੋਗਰਾਮਾਂ ਨੂੰ ਪੋਸਟ ਗਰੈਜੂਏਟ ਡਿਗਰੀ ਦੇ ਬਰਾਬਰ ਦੀ ਮਾਨਤਾ ਪ੍ਰਦਾਨ ਕਰ ਦਿੱਤੀ ਹੈ। ਇਸ ਕਦਮ ਨਾਲ ਐਫ.ਟੀ.ਆਈ.ਆਈ ਸਿੱਖਿਆ ਦੇ ਇਕ ਨਵੇਂ ਦਾਇਰੇ ਵਿੱਚ ਪਹੁੰਚ ਗਿਆ ਹੈ। ਐਫਟੀਆਈਆਈ 2011 ਤੋਂ ਯਤਨ ਕਰ ਰਿਹਾ ਸੀ ਕਿ ਉਸ ਦੇ ਕੁਝ ਪ੍ਰੋਗਰਾਮਾਂ ਨੂੰ ਪੋਸਟ ਗਰੈਜੂਏਟ ਡਿਗਰੀ ਦੀ ਮਾਨਤਾ ਪ੍ਰਾਪਤ ਹੋ ਜਾਵੇ। ਹਾਲ ਹੀ ਵਿੱਚ ਭਾਰਤੀ ਵਿਸ਼ਵ ਵਿਦਿਆਲਿਆ ਸੰਘ ਦੀ ਇਕ ਚਾਰ ਮੈਂਬਰੀ ਕਮੇਟੀ ਨੇ ਐਫ ਟੀ ਆਈ ਆਈ ਦਾ ਦੌਰਾ ਕੀਤਾ ਸੀ, ਜਿਥੇ ਉਹਨਾਂ ਨੂੰ ਵਿਭਾਗਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਸੀ ਅਤੇ ਇਕ ਪੇਸ਼ਕਾਰੀ ਵੀ ਕਮੇਟੀ ਦੇ ਸਾਹਮਣÎੇ ਪੇਸ਼ ਕੀਤੀ ਗਈ ਸੀ। ਕਮੇਟੀ ਨੇ ਅਧਿਐਨ ਅਤੇ ਤਕਨੀਕੀ ਵਿਭਾਗਾਂ ਦਾ ਵੀ ਦੌਰਾ ਕੀਤਾ ਅਤੇ ਕੰਪਲੈਕਸ ਵਿੱਚ ਵਿਦਿਆਰਥੀ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ