ਨੌਜਵਾਨ ਵਰਗ ਵਿੱਚ ਗਠੀਆ ਦੇ ਵੱਧ ਰਹੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ: ਡਾ. ਮਨੁਜ ਵਧਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਡਾ. ਮਨੁਜ ਵਾਧਵਾ, ਡਾਇਰੇਕਟਰ ਅਤੇ ਹੈਡ, ਮੈਕਸ ਏਲੀਟ ਇੰਸਟੀਚਿਊਟ ਆਫ ਆਰਥੋਪੇਡਿਕਸ ਐਂਡ ਜਵਾਇੰਟ ਰਿਪਲੇਸਮੇਂਟ ਨੇ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਗਠੀਆ ਸਿਰਫ ਵੱਡੀ ਉਮਰ ਦੇ ਲੋਕਾਂ ਨੂੰ ਹੀ ਪ੍ਰਭਾਵਿਤ ਕਰਣ ਵਾਲਾ ਵਿਕਾਰ ਹੈ ਜਦੋਂ ਕਿ ਇਹ ਹੁਣ ਨੋਜਵਾਨ ਆਬਾਦੀ ਵਿੱਚ ਵੀ ਤੇਜੀ ਨਾਲ ਵੱਧ ਰਿਹਾ ਹੈ। ਪਹਿਲਾਂ 65 ਸਾਲ ਜਾਂ ਇਸਤੋਂ ਜਿਆਦਾ ਉਮਰ ਦੇ ਲੋਕ ਹੀ ਗਠੀਆ ਤੋਂ ਪ੍ਰਭਾਵਿਤ ਹੁੰਦੇ ਸਨ ਅਤੇ ਉਨ੍ਹਾਂ ਨੂੰ ਸਰਜਰੀ ਕਰਵਾਣੀ ਪੈਂਦੀ ਸੀ । ਪਰ ਹੁਣ ਤਾਂ 40-45 ਸਾਲ ਉਮਰ ਵਰਗ ਦੇ ਨੋਜਵਾਨ ਵੀ, ਜੋ ਕਿ ਆਪਣੀ ਉਮਰ ਦੇ ਸੁਨਹਰੇ ਦੌਰ ਚਿੱਚ ਹਨ, ਲਗਾਤਾਰ ਸਰਜਰੀ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਆਧੁਨਿਕ ਜੀਵਨਸ਼ੈਲੀ ਵਿੱਚ ਤਨਾਵ ਅਤੇ ਦਬਾਅ ਦੇ ਚਲਦੇ ਗਠੀਆ ਦੇ ਮਾਮਲੇ ਵੱਧ ਰਹੇ ਹਨ। ਡਾ.ਮਨੁਜ ਵਾਧਵਾ ਨੇ ਕਿਹਾ ਕਿ ਭਾਰਤ ਵਿੱਚ ਗਠੀਆ ਤੋਂ ਪ੍ਰਭਾਵਿਤ ਲੋਕਾਂ ਅਨੁਮਾਨਿਤ ਗਿਣਤੀ 180 ਮਿਲਿਅਨ ਤੋਂ ਜਿਆਦਾ ਹੈ। ਕਿਸੇ ਵੀ ਹੋਰ ਜਾਣ ਪਹਿਚਾਣ ਦੇ ਰੋਗ ਦੇ ਮੁਕਾਬਲੇ ਇਸ ਸਮੱਸਿਆ ਤੋਂ ਪੀੜਿਤ ਲੋਕਾਂ ਦੀ ਗਿਣਤੀ ਕਾਫ਼ੀ ਜਿਆਦਾ ਹੈ। ਇੱਕ ਤਰਫ ਭਾਰਤ ਵਿੱਚ ਡਾਇਬਟੀਜ, ਹਾਇਪਰਟੇਂਸ਼ਨ, ਕੈਂਸਰ ਅਤੇ ਐਚਆਈਵੀ ਦੇ ਬਾਰੇ ਵਿੱਚ ਕਾਫ਼ੀ ਕੁੱਝ ਕਿਹਾ ਜਾਂਦਾ ਹੈ, ਜਦੋਂ ਕਿ ਹਾਲ ਹੀ ਵਿੱਚ ਹੋਏ ਅਧਿਅਇਨਾਂਂ ਤੋਂ ਇਹ ਸੱਚਾਈ ਸਾਹਮਣੇ ਆਇਆ ਹੈ ਕਿ ਆਸਟਯੋਅਰਥਰਾਇਟਿਸ ਨੇ ਇਸ ਸਭ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਦੇਸ਼ ਵਿੱਚ ਰੋਗਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…