ਮੁਲਕ ਨੂੰ ਤਰੱਕੀ ਦੇ ਰਾਹ ਤੋਰਨ ਲਈ ਅਧਿਆਪਕ ਵਰਗ ਦਾ ਅਹਿਮ ਯੋਗਦਾਨ: ਸੰਧੂ ਤੇ ਧਾਲੀਵਾਲ

ਸੀਸੀਈ ਲਾਂਡਰਾਂ ਦੀ ਵਿਦਿਆਰਥਣ ਮੁਸ਼ਕਾਨ ਦਾ ਤਿੰਨ-ਤਿੰਨ ਸਰਵੋਤਮ ਅਕੈਡਮਿਕ ਐਵਾਰਡਾਂ ਨਾਲ ਸਨਮਾਨਿਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਕਿਸੇ ਵੀ ਦੇਸ਼ ਦੀ ਤਰੱਕੀ ਦੇ ਪਿੱਛੇ ਅਧਿਆਪਕ ਵਰਗ ਦਾ ਬਹੁਤ ਵਡਮੁੱਲਾ ਯੋਗਦਾਨ ਹੁੰਦਾ ਹੈ ਜੋ ਸਿੱਖਿਆ ਦੇ ਖੇਤਰ ’ਚ ਸਮਾਜ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਨੀਹਾਂ ਮਜ਼ਬੂਤ ਕਰਕੇ ਦੇਸ਼ ਨੂੰ ਤਰੱਕੀ ਅਤੇ ਉੱਨਤੀ ਦੀ ਰਾਹ ਤੋਰ ਸਕਦਾ ਹੈ; ਬਸਰਤੇ ਕਿ ਉਹ ਆਪਣੇ ਇਸ ਪਵਿੱਤਰ ਪੇਸ਼ੇ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਵਿਦਿਆਰਥੀ ਵਰਗ ਦੇ ਉਜਵਲ ਭਵਿੱਖ ਲਈ ਈਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਉਦਾ ਹੋਇਆ ਹੋਰਨਾਂ ਅਧਿਆਪਕਾਂ ਲਈ ਚਾਨਣ ਮੁਨਾਰਾ ਬਣੇ। ਇਹ ਵਿਚਾਰ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂੈਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਵਿਖੇ ਅਧਿਆਪਕ ਕੋਰਸ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਮੌਕੇ ਇਕ ਜ਼ਿਮੇਵਾਰ ਨਾਗਰਿਕ ਦੀ ਪ੍ਰੀਭਾਸ਼ਾ ਸਮਝਾਉਂਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਜਿਥੇ ਵੱਖ-ਵੱਖ ਵਿਸ਼ਿਆਂ ’ਚ ਨਿਪੁੰਨ ਵਿਦਿਆਰਥੀਆਂ ਨੂੰ ਸਰਵੋਤਮ ਅਕਾਦਮਿਕ ਐਵਾਰਡਾਂ ਨਾਲ ਸਨਮਾਨਤ ਕੀਤਾ ਉਥੇ ਉਨ੍ਹਾਂ ਅਧਿਆਪਕ ਕਿੱਤੇ ਨਾਲ ਜੁੜਣ ਵਾਲੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕਰਦਿਆਂ ਆਸ਼ੀਰਵਾਦ ਦਿੱਤਾ। ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਵਿਖੇ ਅਧਿਆਪਕ ਕੋਰਸ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਦੇ ਸਨਮਾਨ ’ਚ ਜੂਨੀਅਰ ਵਿਦਿਆਰਥੀਆਂ ਵੱਲੋਂ ਰੱਖੀ ਵਿਦਾਇਗੀ ਪਾਰਟੀ ਦਾ ਨਾਮ ਰੁਖ਼ਸਤ ਰੱਖਿਆ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਗਿੱਧਾ ਭੰਗੜਾ, ਸਕਿੱਟ, ਕੁਇਜ਼ ਅਤੇ ਫ਼ੈਸ਼ਨ ਸ਼ੋਅ ਰਾਹੀਂ ਵੱਖ ਵੱਖ ਵਿਸ਼ਿਆਂ ’ਤੇ ਚਾਨਣਾ ਪਾਉਂਦੀਆਂ ਗਤੀਵਿਧੀਆਂ ਰਾਹੀਂ ਖੂਬ ਰੰਗ ਬਨ੍ਹਿਆ। ਇਸੇ ਦੌਰਾਨ ਵੱਖ-ਵੱਖ ਵਿਸ਼ਿਆਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ’ਚ ਮੁਸਕਾਨ ਨੂੰ ਤਿੰਨ ਤਿੰਨ ਅਕੈਡਮਿਕ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ ਜਿਸ ਨੇ ਟੀਚਿੰਗ ਆਫ਼ ਕਮਰਸ, ਇਕਨੌਮਿਕਸ ਅਤੇ ਟੌਪਰ ਆਫ਼ ਅਕੈਡਮਿਕ ਦੀ ਉਪਾਧੀ ਹਾਸਿਲ ਕੀਤੀ। ਇਸੇ ਤਰ੍ਹਾਂ ਟੀਚਿੰਗ ਆਫ਼ ਇੰਗਲਿਸ ਤੇ ਸਾਇੰਸ ’ਚ ਸੰਗੀਤਾ ਮੋਹਰੀ ਰਹੀ ਜਿਸ ਨੇ ਦੋ ਐਵਾਰਡ ਪ੍ਰਾਪਤ ਕੀਤੇ। ਇਨ੍ਹਾਂ ਤੋਂ ਇਲਾਵਾ ਵਿਦਿਆਰਥਣ ਸ਼ੁਧਾ, ਨਵਪ੍ਰੀਤ, ਕਮਲਜੀਤ, ਸ਼ੀਤਲ ਵਰਮਾ ਅਤੇ ਪ੍ਰੀਤਕਮਲ ਨੂੰ ਹਿੰਦੀ, ਪੰਜਾਬੀ, ਸਮਾਜਿਕ ਸਿੱਖਿਆ, ਹਿਸਾਬ ਅਤੇ ਕੰਪਿਊਟਰ ਸਾਇੰਸ ਵਿਸ਼ਿਆਂ ’ਚ ਅਕੈਡਮਿਕ ਐਵਾਰਡ ਪ੍ਰਾਪਤ ਕਰਨ ’ਚ ਸਫ਼ਲਤਾ ਹਾਸਿਲ ਕੀਤੀ। ਜਿਨ੍ਹਾਂ ਵਿਦਿਆਰਥੀਆਂ ਨੇ ਸਹਿ-ਪਾਠਕ੍ਰਮ ਜਿਵੇਂ ਫ਼ਾਈਨ ਆਰਟ, ਕੈਲੀਗ੍ਰਾਫ਼ੀ, ਹੱਥੀਂ ਬਨਾਵਟ, ਵਾਰਤਾਲਾਪ, ਡਰਾਇੰਗ ਅਤੇ ਪੂਰਾ ਸੈਸ਼ਨ ਹਾਜ਼ਰ ਰਹਿਣ ਤੇ ਸਾਊ ਸੁਭਾਅ ਵਿਦਿਆਰਥੀਆਂ ਨੈਨਸੀ, ਹਰਪ੍ਰੀਤ ਕੌਰ, ਅਵਕੀਰਤ, ਦੇਸ਼ਰਾਜ, ਅੰਸ਼ੂ ਕੰਟੋਚ ਕਰਮਜੀਤ ਕੌਰ, ਜਸਦੀਪ ਅਤੇ ਹਿਨਾ ਸ਼ਾਮਿਲ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…