Share on Facebook Share on Twitter Share on Google+ Share on Pinterest Share on Linkedin ਪਿੰਡ ਮਾਮੂਪੁਰ ਪ੍ਰਾਚੀਨ ਸ਼ਿਵ ਮੰਦਰ ਨੂੰ ਨਾ ਢਾਹੇ ਜਾਣ ਵਿਰੁੱਧ ਹਿੰਦੂ ਸੰਠਗਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ: ਸੰਤ ਸਮਾਜ, ਸਨਾਤਨ ਧਰਮ ਦੇ ਜਿਲਾ ਮੁਹਾਲੀ ਦੇ ਆਗੂ ਸ੍ਰੀ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਪਿੰਡ ਮਾਮੂਪੁਰ ਦੇ ਪ੍ਰਾਚੀਨ ਸ਼ਿਵ ਮੰਦਿਰ ਨੂੰ ਬਚਾਉਣ ਲਈ ਮੁਹਾਲੀ ਦੇ ਡੀਸੀ ਦਫਤਰ ਦੇ ਬਾਹਰ ਧਰਨਾ ਦਿਤਾ ਗਿਆ ਅਤੇ ਇਸ ਮੌਕੇ ਭਜਨ ਬੰਦਗੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਪਿੰਡ ਮਾਮੂਪੁਰ ਵਿਚ ਸਥਿਤ ਸ਼ਿਵ ਮੰਦਰ 700 ਸਾਲ ਪੁਰਾਣਾ ਹੈ, ਇਸ ਮੰਦਰ ਵਿਚ ਅਨੇਕਾਂ ਤਪਸਵੀਆਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਹੁਣ ਇਸ ਮੰਦਰ ਅਤੇ ਡੇਰੇ ਨੂੰ ਮੁਹਾਲੀ ਤੋੱ ਲੁਧਿਆਣਾ ਤਕ ਬਣਨ ਵਾਲੀ ਸੜਕ ਲਈ ਢਾਹੇ ਜਾਣ ਦੀ ਚਰਚਾ ਹੋ ਰਹੀ ਹੈ। ਉਹਨਾਂ ਕਿਹਾ ਕਿ ਉਹ ਇਸ ਮੰਦਿਰ ਅਤੇ ਡੇਰੇ ਨੂੰ ਨਾ ਢਾਹੇ ਜਾਣ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਡਿਪਟੀ ਕਮਿਸ਼ਨਰ ਅਤੇ ਐਸ ਡੀ ਐਮ ਨੂੰ ਕਈ ਵਾਰ ਮਿਲ ਕੇ ਮੰਗ ਕਰ ਚੁਕੇ ਹਨ। ਇਸ ਸਬੰਧੀ ਐਸ ਡੀ ਐਮ ਮੁਹਾਲੀ ਵੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਮੁੜ ਵਿਚਾਰ ਕਰਨ ਲਈ ਕਹਿ ਚੁਕੇ ਹਨ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਇਸ ਮੰਦਰ ਨੂੰ ਢਾਹੁਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਸ ਥਾਂ ਸਮਾਧਾਂ ਹੁੰਦੀਆਂ ਹਨ ਉਸ ਥਾਂ ਨੂੰ ਕਦੇ ਵੀ ਨਹੀੱ ਢਾਹਿਆ ਜਾ ਸਕਦਾ। ਇਸ ਸਬੰਧੀ ਸੁਪਰੀਮ ਕੋਰਟ ਨੇ ਵੀ ਹੁਕਮ ਜਾਰੀ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਇਸ ਮੰਦਿਰ ਅਤੇ ਡੇਰੇ ਵਿਚ ਪੰਜਾਬ ਤੋੱ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਸ਼ਰਧਾਲੂ ਆਉੱਦੇ ਹਨ। ਉਹਨਾਂ ਮੰਗ ਕੀਤੀ ਕਿ ਇਸ ਮੰਦਿਰ ਨੂੰ ਸੜਕ ਬਣਾਉਣ ਦੇ ਨਾਮ ਹੇਠ ਨਾ ਢਾਹਿਆ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਡੇਰਾ ਮੁਖੀ ਮਹੰਤ ਬਲਬੀਰ ਨਾਥ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ 72 ਘੰਟਿਆਂ ਦੇ ਵਿਚ ਮੰਦਰ ਅਤੇ ਡੇਰੇ ਨੂੰ ਢਾਹੁਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਉਹ ਮਰਨ ਵਰਤ ਉਪਰ ਬੈਠਣਗੇ ਅਤੇ ਲੋੜ ਪਈ ਤਾਂ ਜਿੰਦਾ ਸਮਾਧੀ ਲੈ ਲੈਣਗੇ। ਜੇ ਇਸ ਤਰਾਂ ਮਾਹੌਲ ਖਰਾਬ ਹੋਵੇਗਾ ਤਾਂ ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਇਸ ਮੰਦਰ ਅਤੇ ਡੇਰੇ ਨੂੰ ਬਚਾਉਣ ਲਈ ਏ ਡੀ ਸੀ ਨੂੰ ਡੀ ਸੀ ਮੁਹਾਲੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਮਹੰਤ ਬ੍ਰਿਜੇਸ ਪੁਰੀ, ਯੋਗੀ ਰਾਮ ਨਾਥ, ਮਹੰਤ ਦੀਪ ਗਿਰੀ, ਬਲਬੀਰ ਸਿੰਘ ਮਾਮੂਪੁਰ, ਬਲਵਿੰਦਰ ਸਿੰਘ ਮਾਮੂਪੁਰ, ਕੁਲਵੰਤ ਸਿੰਘ ਭਾਗੋਮਾਜਰਾ, ਅਵਤਾਰ ਸਿੰਘ ਮਾਮੂਪੁਰ, ਸੰਜੀਵ ਕੁਮਾਰ ਰੁੜਕੀ, ਗੁਰਦੀਪ ਸਿੰਘ ਰੁੜਕੀ, ਪਰਮਜੀਤ ਮਾਮੂਪੁਰ, ਸੇਵਾ ਸਿੰਘ ਮਾਮੂਪੁਰ, ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਪੰਜਾਬ ਰਜਿੰਦਰ ਧਾਰੀਵਾਲ, ਦੋਆਬਾ ਇੰਚਾਰਜ ਕੀਰਤ ਸਿੰਘ, ਮੁਹਾਲੀ ਪ੍ਰਧਾਨ ਅਸ਼ੌਕ ਤਿਵਾਰੀ, ਗਿਆਨ ਚੰਦ ਠੇਕੇਦਾਰ ਅਤੇ ਵੱਡੀ ਗਿਣਤੀ ਸਮਰਥਕ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ