Share on Facebook Share on Twitter Share on Google+ Share on Pinterest Share on Linkedin ਪ੍ਰਾਚੀਨ ਸ਼ਿਵ ਮੰਦਰ ਮਾਮੂਪੁਰ ਨੂੰ ਬਚਾਉਣ ਲਈ ਹਿੰਦੂ ਆਗੂਆਂ ਵੱਲੋਂ ਡੀਸੀ ਦਫ਼ਤਰ ਮਰਨ ਵਰਤ ਸ਼ੁਰੂ ਐਸਡੀਐਮ ਮੁਹਾਲੀ ਸ੍ਰੀਮਤੀ ਜੌਹਲ ਦੇ ਭਰੋਸੇ ਮਗਰੋਂ ਹਿੰਦੂ ਆਗੂਆਂ ਨੇ ਚੁੱਕਿਆਂ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ: ਖਰੜ ਨੇੜਲੇ ਪਿੰਡ ਮਾਮੂਪੁਰ ਦੇ 700 ਸਾਲ ਪੁਰਾਣੇ ਸ਼ਿਵ ਮੰਦਰ ਨੂੰ ਢਾਹੇ ਜਾਣ ਤੋਂ ਬਚਾਉਣ ਲਈ 72 ਘੰਟਿਆਂ ਦੇ ਦਿਤੇ ਅਲਟੀਮੇਟਮ ਤੋੱ ਬਾਅਦ ਅੱਜ ਆਲ ਇੰਡੀਆਂ ਹਿੰਦੂ ਫੈਡਰੇਸ਼ਨ ਦੇ ਉਤਰ ਭਾਰਤ ਮੁਖੀ ਸ੍ਰੀ ਨਿਸ਼ਾਂਤ ਸ਼ਰਮਾ, ਮਹੰਤ ਬ੍ਰਿਜੇਸ਼ ਪੁਰੀ ਅਤੇ ਮਹੰਤ ਬਲਬੀਰ ਨਾਥ ਵੱਲੋੱ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਸਾਥੀਆਂ ਸਮੇਤ ਧਰਨਾ ਦੇ ਕੇ ਭੁੱਖ ਹੜਤਾਲ ਆਰੰਭ ਕਰ ਦਿੱਤੀ ਗਈ ਅਤੇ ਸ਼ਾਂਤਮਈ ਧਰਨਾ ਦਿੰਦੀਆਂ ਭਜਨ ਬੰਦਗੀ ਕੀਤੀ ਗਈ। ਇਸ ਮੌਕੇ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਮਾਮੂਪੁਰ ਦਾ ਸ਼ਿਵ ਮੰਦਰ 700 ਸਾਲ ਪੁਰਾਣਾ ਹੈ, ਜਿਸ ਵਿੱਚ ਕਈ ਤਪਸਵੀਆਂ ਦੀਆਂ ਸਮਾਧੀਆਂ ਵੀ ਹਨ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਹਨ ਕਿ ਜਿਸ ਥਾਂ ਤੇ ਸਮਾਧਾਂ ਹੋਣ, ਉਸ ਨੂੰ ਢਾਹਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਹੁਣ ਮਾਮੂਪੁਰ ਦੇ ਇਸ ਪ੍ਰਾਚੀਨ ਮੰਦਰ ਨੂੰ ਖਰੜ- ਲੁਧਿਆਣਾ ਸੜਕ ਬਨਾਉਣ ਦੀ ਆੜ ਵਿੱਚ ਢਾਹੇ ਜਾਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਇਸ ਧਰਨੇ ਵਿੱਚ ਪੰਜਾਬ ਪੁਲੀਸ ਸੀਆਈਡੀ ਵਿੰਗ ਦੇ ਡੀਐਸਪੀ ਜੋਬਨ ਸਿੰਘ ਮੌਕੇ ਉਪਰ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਵਾਈ। ਇਸ ਉਪਰੰਤ ਉੱਥੇ ਐਸਡੀਐਮ ਅਨੁਪ੍ਰੀਤਾ ਜੌਹਲ ਪਹੁੰਚੇ ਅਤੇ ਪ੍ਰਦਰਸ਼ਨ ਕਾਰੀਆਂ ਨੂੰ ਭਰੋਸਾ ਦਿੰਦਿਆਂ ਇਹ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਵਾਦਿਤ ਮੰਦਰ ਨੂੰ ਨਾ ਢਾਹੇ ਜਾਣ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹਿੰਦੂ ਆਗੂਆਂ ਵੱਲੋਂ ਭੁੱਖ ਹੜਤਾਲ ਅਤੇ ਧਰਨਾ ਖਤਮ ਕਰ ਦਿੱਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ