ਹੈਂਡਵਾਲ ਦੀ ਖਿਡਾਰਨ ਅਨੁਪ੍ਰੀਤ ਕੌਰ ਚੈੜੀਆਂ ਦਾ ਵਿਸ਼ੇਸ਼ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਮਾਰਚ:
ਪਿੰਡ ਚੈੜੀਆਂ ਦੇ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਲਾਡਲੀ ਧੀ ਅਨੁਪ੍ਰੀਤ ਕੌਰ ਚੈੜੀਆਂ ਹੈਂਡਵਾਲ ਦੀ ਨੈਸ਼ਨਲ ਖਿਡਾਰਨ ਦਾ ਜ਼ੀਨੀਅਸ ਇੰਟਰਨੈਸ਼ਨਲ ਸਕੂਲ ਸੋਲਖੀਆਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਗਲਬਾਤ ਕਰਦਿਆਂ ਅਨੂਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਹੈਂਡਵਾਲ ਦੀ ਖੇਡ ਵਿਚ ਸਪੋਰਟਸ ਅਥਾਰਟੀ ਆਫ਼ ਇੰਡੀਆਂ ਦੀ ਟੀਮ ਵੱਲੋਂ ਖੇਡਦਿਆਂ ਜੂਨੀਅਰ ਸਟੇਟ ਵਿਚ ਦੂਸਰਾ ਸਥਾਨ ਅਤੇ ਨੈਸ਼ਨਲ ਗੇਮ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਬੀਬਾ ਅਨੁਪ੍ਰੀਤ ਕੌਰ ਨੇ ਦੱਸਿਆ ਕਿ ਉਹ 8 ਵਾਰ ਨੈਸ਼ਨਲ ਪੱਧਰ ਤੇ ਖੇਡਣ ਦੇ ਨਾਲ ਨਾਲ 12 ਵਾਰ ਸਟੇਟ ਖੇਡ ਚੁੱਕੀ ਹੈ ਜਿਸ ਵਿਚ ਉਨ੍ਹਾਂ ਦੀ ਟੀਮ ਜੇਤੂ ਅਤੇ ਉਪ ਜੇਤੂ ਰਹਿ ਚੁੱਕੀ ਹੈ ਤੇ ਉਹ ਇੱਕ ਲੀਗ ਵੀ ਖੇਡ ਚੁੱਕੀ ਹੈ। ਅਨੁਪ੍ਰੀਤ ਕੌਰ ਨੇ ਦੱਸਿਆ ਕਿ ਉਹ ਹੈਂਡਵਾਲ ਦੇ ਨਾਲ ਨਾਲ ਅਥਲੈਟਿਕਸ ਵਿਚ ਨੈਸ਼ਨਲ ਭਾਗ ਲੈਕੇ ਤਿੰਨ ਵਾਰ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਦੌਰਾਨ ਕੱਲਬ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਅਨੂਪ੍ਰੀਤ ਕੌਰ ਦਾ ਸਿਰੋਪਾਉ ਅਤੇ ਸੂਟ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਅਨੁਪ੍ਰੀਤ ਕੌਰ ਅਤੇ ਖੇਡ ਪ੍ਰਮੋਟਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿਚ ਖੇਡ ਵਿਚ ਹੋਰ ਉਤਸ਼ਾਹ ਨਾਲ ਹਿੱਸਾ ਲੈਣ ਦਾ ਭਰੋਸਾ ਦਿੱਤਾ। ਇਸ ਮੌਕੇ ਲਖਵੀਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਗੁਰਜੀਤ ਸਿੰਘ ਪੰਚ, ਕੁਲਦੀਪ ਸਿੰਘ , ਰਜਿੰਦਰ ਸਿੰਘ, ਸਿਕੰਦਰ ਸਿੰਘ, ਸਪਿੰਦਰ ਸਿੰਘ, ਜਗਦੀਪ ਸਿੰਘ, ਮਨਿੰਦਰ ਸਿੰਘ, ਕਮਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …