ਮਾਤਾ ਨਛੱਤਰ ਕੌਰ ਨੂੰ ਸੌਂਪੀ ਗੁਰਦੁਆਰਾ ਧੰਨਾ ਭਗਤ ਜੀ, ਬਾਬਾ ਲਾਲ ਸਿੰਘ ਡੇਰੇ ਦੀ ਗੱਦੀ

ਨਬਜ਼-ਏ-ਪੰਜਾਬ, ਮੁਹਾਲੀ, 9 ਨਵੰਬਰ:
ਇੱਥੋਂ ਦੇ ਆਈਟੀ ਸਿਟੀ ਸੈਕਟਰ-66-ਏ (ਪਿੰਡ ਰੁੜਕਾ) ਸਥਿਤ ਗੁਰਦੁਆਰਾ ਧੰਨਾ ਭਗਤ ਜੀ, ਡੇਰਾ ਬਾਬਾ ਲਾਲ ਸਿੰਘ ਦੇ ਗੱਦੀ ਨਸ਼ੀਨ ਸੰਤ ਬਾਬਾ ਦਰਸ਼ਨ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀ ਧਰਮ-ਪਤਨੀ ਮਾਤਾ ਨਛੱਤਰ ਕੌਰ ਨੂੰ ਸੰਗਤ ਵੱਲੋਂ ਗੱਦੀ ਸੌਂਪੀ ਗਈ। ਜਾਣਕਾਰੀ ਅਨੁਸਾਰ ਡੇਰਾ ਬਾਬਾ ਲਾਲ ਸਿੰਘ ਦੇ ਗੱਦੀ ਨਸ਼ੀਨ ਦਰਸ਼ਨ ਸਿੰਘ ਬੀਤੀ 1 ਨਵੰਬਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣੇ ਉੱਤੇ ਇਲਾਕੇ ਦੀ ਸੰਗਤ ਅਤੇ ਬਾਬਾ ਜੀ ਦੇ ਪ੍ਰਸੰਸਕਾਂ ਵਿੱਚ ਭਾਰੀ ਨਮੋਸ਼ੀ ਪਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਛੱਜਾ ਸਿੰਘ ਕੁਰੜੀ, ਗੁਰਸਿਮਰਨ ਕੌਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਸੰਗਤ ਵੱਲੋਂ ਅੱਜ ਭੋਗ ਤੋਂ ਇੱਕ ਦਿਨ ਪਹਿਲਾਂ ਸੰਤ ਬਾਬਾ ਦਰਸ਼ਨ ਸਿੰਘ ਦੀ ਧਰਮ-ਪਤਨੀ ਬੀਬੀ ਨਛੱਤਰ ਕੌਰ ਨੂੰ ਡੇਰੇ ਦੀ ਸੇਵਾ ਸੰਭਾਲ ਲਈ ਉਨ੍ਹਾਂ ਦੀ ਗੱਦੀ ਸੌਂਪੀ ਗਈ ਹੈ। ਸੰਗਤ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਦਸਤਾਰ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਦਰਸ਼ਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਭਲਕੇ 10 ਨਵੰਬਰ ਨੂੰ ਗੁਰਦੁਆਰਾ ਧੰਨਾ ਭਗਤ ਜੀ ਪਿੰਡ ਰੁੜਕਾ (ਸੈਕਟਰ-66-ਏ) ਵਿਖੇ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ 2 ਵਜੇ ਤੱਕ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…