ਉਪਹਾਰ ਅਗਨੀਕਾਂਡ: ਗੋਪਾਲ ਅੰਸਲ ਨੂੰ ਕੱਟਣੀ ਹੋਵੇਗੀ ਪੂਰੀ ਸਜ਼ਾ: ਸੁਪਰੀਮ ਕੋਰਟ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 9 ਫਰਵਰੀ:
ਦਿੱਲੀ ਦੇ ਉਪਹਾਰ ਸਿਨੇਮਾ ਹਾਦਸੇ ਮਾਮਲੇ ਵਿੱਚ ਮੁੜ ਵਿਚਾਰ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਇਆ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਗੋਪਾਲ ਅੰਸਲ ਨੂੰ ਇਕ ਸਾਲ ਜੇਲ ਦੀ ਸਜ਼ਾ ਦਿੱਤੀ ਗਈ ਹੈ, ਉਸ ਨੂੰ ਪੂਰਾ ਕਰਨਾ ਹੋਵੇਗਾ। ਉੱਥੇ ਹੀ ਸੁਸ਼ੀਲ ਅੰਸਰ ਨੂੰ ਕੋਰਟ ਨੇ ਬਰੀ ਕਰ ਦਿੱਤਾ। ਸੁਪਰੀਮ ਕੋਰਟ ਨੇ ਗੋਪਾਲ ਨੂੰ ਸਰੰਡਰ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ 18 ਸਾਲ ਪੁਰਾਣੇ ਚਰਚਿਤ ਉਪਹਾਰ ਸਿਨੇਮਾ ਅਗਨੀਕਾਂਡ ਕੇਸ ਵਿੱਚ ਸੁਪਰੀਮ ਕੋਰਟ ਨੇ ਸੀ.ਬੀ.ਆਈ. ਅਤੇ ਪੀੜਤਾਂ ਦੀ ਮੁੜ ਵਿਚਾਰ ਪਟੀਸ਼ਨ ਤੇ 14 ਦਸੰਬਰ ਨੂੰ ਸੁਣਵਾਈ ਪੂਰੀ ਕਰ ਕੇ ਆਦੇਸ਼ ਸੁਰੱਖਿਅਤ ਰੱਖ ਲਏ ਸਨ। ਦੋਸ਼ੀ ਸੁਸ਼ੀਲ ਅੰਸਲ 5 ਮਹੀਨੇ ਜਦੋਂ ਕਿ ਗੋਪਾਲ ਅੰਸਲ 4 ਮਹੀਨੇ ਦੀ ਸਜ਼ਾ ਕੱਟ ਚੁਕੇ ਹਨ। ਇਸ ਤੋਂ ਪਹਿਲਾਂ 2 ਜੱਜਾਂ ਦੀ ਬੈਂਚ ਨੇ ਵੱਖ-ਵੱਖ ਫੈਸਲੇ ਸੁਣਾਏ ਸਨ, ਜਿਸ ਕਾਰਨ ਮਾਮਲੇ ਨੂੰ ਤਿੰਨ ਜੱਜਾਂ ਦੀ ਬੈਂਚ ਵਿੱਚ ਭੇਜਿਆ ਗਿਆ ਸੀ।
ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਇਸ ਮਾਮਲੇ ਵਿੱਚ ਰੀਵਿਊ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਪਿਛਲੇ ਸਾਲ 19 ਅਗਸਤ ਨੂੰ ਸੁਪਰੀਮ ਕੋਰਟ ਨੇ ਉਪਹਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੁਸ਼ੀਲ ਅੰਸਲ ਅਤੇ ਗੋਪਾਲ ਅੰਸਲ ਤੇ 30-30 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਸੀ, ਨਾਲ ਹੀ ਉਨ੍ਹਾਂ ਵੱਲੋਂ ਜੇਲ ਵਿੱਚ ਬਿਤਾਏ ਗਏ ਸਮੇਂ ਨੂੰ ਸਜ਼ਾ ਮੰਨਿਆ ਸੀ। ਇਸ ਫੈਸਲੇ ਤੋਂ ਬਾਅਦ ਉਪਹਾਰ ਹਾਦਸਾ ਪੀੜਤ ਐਸੋਸੀਏਸ਼ਨ ਦੀ ਮੁਖੀ ਨੀਲਮ ਕ੍ਰਿਸ਼ਨਾਮੂਰਤੀ ਅਤੇ ਸੀ.ਬੀ.ਆਈ. ਨੇ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਖਲ ਕੀਤੀ ਸੀ। ਜ਼ਿਕਰਯੋਗ ਹੈ ਕਿ 13 ਜੂਨ 1997 ਨੂੰ ਹਿੰਦੀ ਫਿਲਮ ‘ਬਾਰਡਰ’ ਦੇ ਪ੍ਰਦਰਸ਼ਨ ਦੌਰਾਨ ਗਰੀਨ ਪਾਰਕ ਸਥਿਤ ਉਪਹਾਰ ਸਿਨੇਮਾ ਵਿੱਚ ਹੋਏ ਅਗਨੀਕਾਂਡ ਵਿੱਚ 59 ਦਰਸ਼ਨਾਂ ਦੀ ਮੌਤ ਹੋ ਗਈ ਸੀ ਅਤੇ ਭੱਜ-ਦੌੜ ਵਿੱਚ 103 ਲੋਕ ਜ਼ਖਮੀ ਹੋਏ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…