Share on Facebook Share on Twitter Share on Google+ Share on Pinterest Share on Linkedin Pawan Bansal, former union railway minister, addresses, in suppourt of Balbir Sidlhu, Congress candidate from Mohali assembly seat, (centre) , to the Muslim community during election campaign at phase X1, Mohali on Friday. ਸਾਬਕਾ ਰੇਲ ਮੰਤਰੀ ਪਵਨ ਬੰਸਲ ਨੇ ਬਲਬੀਰ ਸਿੱਧੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਗਰੀਬ ਇਸਾਈਆਂ ਤੇ ਮੁਸਲਮਾਨ ਪਰਿਵਾਰਾਂ ਨੂੰ ਐਸਸੀ ਪਰਿਵਾਰਾਂ ਵਰਗੇ ਲਾਭ ਪ੍ਰਦਾਨ ਕੀਤੇ ਜਾਣਗੇ: ਬਲਬੀਰ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ: ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਨੇ ਅੱਜ ਫੇਜ਼-11 ਵਿੱਚ ਮੁਹਾਲੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਲਈ ਚੋਣ ਪ੍ਰਚਾਰ ਕੀਤਾ। ਇੱਥੇ ਮੁਸਲਿਮ ਭਾਈਚਾਰੇ ਦੇ ਇੱਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਬੰਸਲ ਨੇ ਕਿਹਾ ਕਿ ‘ਅਲਪਸੰਖਿਅਕ ਬਿਰਾਦਰੀ ਪੰਜਾਬ ਦਾ ਮਾਣ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਅਲਪਸੰਖਿਅਕ ਬਿਰਾਦਰੀਆਂ ਦੇ ਵਿਕਾਸ ਦੇ ਲਈ ਵੀ ਕੰਮ ਕਰੇਗੀ। ਸਰਕਾਰ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਦੇ ਲਈ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਤੇਜੀ ਨਾਲ ਸ਼ੁਰੂ ਕਰਨਾ ਹੋਵੇਗਾ। ਜਿਨ੍ਹਾਂ ਵਿੱਚ ਆਸ਼ੀਰਵਾਦ, ਬੇਘਰਾਂ ਦੇ ਲਈ ਘਰ, ਆਪਣਾ ਰੁਜਗਾਰ ਸ਼ੁਰੂਕਰਨ ਦੇ ਲਈ ਕਰਜ ਦੀ ਮੁਆਫੀ ਅਤੇ ਐਜ਼ੂਕੇਸ਼ਨਲ ਸੰਸਥਾਵਾਂ ਆਰਕਸ਼ਣ ਦਾ ਲਾਭ ਰਾਜ ਵਿੱਚ ਹੋਰ ਆਰਥਿਕ ਤੌਰ ’ਤੇ ਕਮਜੋਰ ਵਰਗਾਂ ਦੀ ਤਰ੍ਹਾਂ ਹੀ ਪ੍ਰਦਾਨ ਕਰਨਾ ਸ਼ਾਮਲ ਹੈ।’ ਸ੍ਰੀ ਬੰਸਲ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਦੇ ਚੋਣ ਘੋਸ਼ਣਾ ਪੱਤਰ ਵਿੱਚ ਪੰਜਾਬ ਵਿੱਚ ਅਲਪਸੰਖਿਅਕ ਬਿਰਾਦਰੀਆਂ ਦੇ ਲਈ ਕਈ ਭਲਾਈ ਯੋਜਨਾਵਾਂ ਦੇ ਬਾਰੇ ਵਿੱਚ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੁੱਦਿਆਂ ਵਿੱਚ ਇਸਾਈਆਂ, ਮੁਸਲਮਾਨਾਂ ਅਤੇ ਹੋਰ ਅਲਪਸੰਖਿਅਕ ਬਿਰਾਦਰੀਆਂ ਨੂੰ ਵੀ ਰਾਜ ਬੋਰਡ ਅਤੇ ਨਿਗਮਾਂ ਵਿੱਚ ਅਗਵਾਕਾਰ ਬਣਾਉਣਾ ਅਤੇ ਮੁਸਲਮਾਨਾਂ ਅਤੇ ਇਸਾਈਆਂ ਨੂੰ ਕਬ੍ਰਿਸਤਾਨ ਬਣਾਉਣ ਲਈ ਢੁਕਵੀਂ ਜ਼ਮੀਨ ਦੇਣਾ, ਮਲੇਰਕੋਟਲਾ ਵਿੱਚ ਇੱਕ ਉਰਦੂ ਅਕੈਡਮੀ ਅਤੇ ਮੈਡੀਕਲ ਕਾਲਜ ਸਥਾਪਿਤ ਕਰਨਾ ਵੀ ਸ਼ਾਮਲ ਹੈ। ਜਿਸ ਨੂੰ ਸਮੂਚਿਤ ਮਾਤਰਾ ਵਿੱਚ ਸੰਸਾਧਨ ਵੀ ਪ੍ਰਦਾਨ ਕੀਤੇ ਜਾਣਗੇ। ਇਸ ਦੌਰਾਨ ਬਲਬੀਰ ਸਿੱਧੂ ਨੇ ਕਿਹਾ ਕਿ ਘੱਟ ਗਿਣਤੀ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਕਰਨਾ ਹਮੇਸ਼ਾ ਹੀ ਕਾਂਗਰਸ ਦੇ ਏਜੰਡੀ ਵਿੱਚ ਸਭ ਨਾਲੋਂ ਉੱਪਰ ਰਿਹਾ ਹੈ। ਪੰਜਾਬ ਵਿੱਚ ਚੋਣਾਂ ਜਿੱਤਣ ਅਤੇ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਰਾਜ ਦੀਆਂ ਘੱਟ ਗਿਣਤੀ ਵਰਗ ਦੇ ਵਿਕਾਸ ਦੇ ਲਈ ਕਈ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਗਰੀਬ ਇਸਾਈਆਂ ਅਤੇ ਮੁਸਲਮਾਨ ਪਰਿਵਾਰਾਂ ਨੂੰ ਐਸਸੀ ਪਰਿਵਾਰਾਂ ਵਰਗੇ ਲਾਭ ਪ੍ਰਦਾਨ ਕੀਤੇ ਜਾਣਗੇ। ਜਿਨ੍ਹਾਂ ਵਿੱਚ ਆਸ਼ੀਰਵਾਦ ਯੋਜਨਾਂ ਦੇ ਤਹਿਤ ਸ਼ਗਨ, ਮੁਫਤ ਬਿਜਲੀ, ਪੈਂਸ਼ਨ, ਕਰਜ ਮਾਫੀ ਅਤੇ ਸਕਾਲਰਸ਼ਿਪ ਆਦਿ ਸ਼ਾਮਿਲ ਹਨ। ਕਾਂਗਰਸ ਸਰਕਾਰ ਰਾਜ ਦੇ ਭੂਮੀਹੀਣ ਮੁਸਲਮਾਨਾਂ ਅਤੇ ਇਸਾਈ ਪਰਿਵਾਰਾਂ ਨੂੰ, ਜਿਨ੍ਹਾਂ ਦੀ ਸਲਾਨਾਂ ਆਮਦਨ 5 ਲੱਖ ਰੁਪਏ ਤੋਂ ਘੱਟ ਹੈ, ਨੂੰ ਪੰਜ ਮਰਲੇ ਦਾ ਪਲਾਂਟ ਜਾਂ ਘਰ ਦੇਵੇਗੀ ਤਾਂ ਕਿ ਉਨ੍ਹਾਂ ਦਾ ਆਪਣਾ ਘਰ ਬਣ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ