Share on Facebook Share on Twitter Share on Google+ Share on Pinterest Share on Linkedin 12380 ਜਲਿਆਂਵਾਲਾ ਬਾਗ਼ ਐਕਸਪ੍ਰੈਸ ਦੇ ਜਰਨੇਟਰ ਵੈਨ ਵਿੱਚ ਲੱਗੀ ਅੱਗ ,ਅੱਗ ਬੁਝਾਉਂਦੇ ਹੋਏ ਅੱਗ ਬੁਝਾਉਣ ਵਾਲੇ ਸਿਲੰਡਰ ਦੇ ਫਟਣ ਨਾਲ ਸਹਾਇਕ ਚਾਲਕ ਦੀ ਸੱਜੇ ਹੱਥ ਦੀਆਂ ਉਂਗਲੀਆਂ ਕੱਟੀਆਂ ਗਈਆਂ ਜੰਡਿਆਲਾ ਗੁਰੂ 26 ਮਾਰਚ (ਕੁਲਜੀਤ ਸਿੰਘ): ਜੰਡਿਆਲਾ ਗੁਰੂ ਸਟੇਸ਼ਨ ਦੇ ਇੰਚਾਰਜ ਸਟੇਸ਼ਨ ਮਾਸਟਰ ਧਰਮਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਨਾਂ ਨੂੰ ਮਾਨਾਵਾਲਾ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਕਿ 12380 ਡਾਊਨ ਦੇ ਜਰਨੇਟਰ ਵੈਨ ਵਿੱਚ ਧੂੰਆਂ ਨਿਕਲ ਰਿਹਾ ਹੈ ।ਉਸਨੇ ਇਸ ਗੱਡੀ ਨੂੰ ਜੰਡਿਆਲਾ ਸਟੇਸ਼ਨ ਤੇ ਰੋਕ ਲਿਆ ।ਜਦੋ ਉਕਤ ਗੱਡੀ ਦਾ ਸਹਾਇਕ ਚਾਲਕ ਤਰੁਣ ਕੁਮਾਰ ਨੇ ਉਤਰ ਕੇ ਦੇਖਿਆ ਤਾ ਵਾਇਰਿੰਗ ਸ਼ਾਰਟ ਸੀ ਅਤੇ ਉਸ ਵਿਚੋਂ ਧੂਆਂ ਨਿਕਲ ਰਿਹਾ ਸੀ।ਫਿਰ ਉਸਨੇ ਅੱਗ ਬੁਝਾਉਣ ਵਾਲੇ ਯੰਤਰ ਨੂੰ ਖੋਲ ਕੇ ਅੱਗ ਬੁਝਾਉਣ ਦੀ।ਕੋਸ਼ਿਸ ਕੀਤੀ ।ਲੇਕਿਨ ਫਿਰ ਕੁੱਝ ਅੱਗ ਅਜੇ ਵੀ ਸੁਲਗ ਰਹੀ ਸੀ।ਫਿਰ ਉਸਨੇ ਦੂਜਾ ਸਿਲੰਡਰ ਖੋਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਖੁਲਿਆ ।ਫਿਰ ਉਸਨੇ ਪੱਥਰ ਮਾਰ ਕੇ ਖੋਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਖੁੱਲਿਆ ।ਇਸੇ ਦੌਰਾਨ ਅੱਗ ਬੁਝਾਉਣ ਵਾਲਾ ਸਿਲੰਡਰ ਥੱਲੇ ਪਾਸੇ ਵੱਲੋਂ ਫੱਟ ਗਿਆ ।ਇਸ ਹਾਦਸੇ ਦੌਰਾਨ ਉਸਦੇ ਸੱਜੇ ਹੱਥ ਦੀਆਂ ਉਂਗਲੀਆਂ ਕੱਟੀਆਂ ਗਈਆਂ ।ਸਟੇਸ਼ਨ ਮਾਸਟਰ ਵੱਲੋ ਉਸਨੂੰ ਫਸਟ ਏਡ ਦੇ ਕੇ ਗੱਡੀ ਨੂੰ 1 ਵੱਜੇ ਰਵਾਨਾ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ